ਪਟਨਾ 'ਚ ਖ਼ੌਫ਼ਨਾਕ ਵਾਰਦਾਤ: ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਦੋ ਨਿਹੰਗਾਂ ਨੇ ਕਿਰਪਾਨ ਨਾਲ ਕੀਤਾ ਹਮਲਾ, ਕੱਟੀਆਂ ਹੱਥ ਦੀਆਂ ਦੋ ਉਂਗਲਾਂ; ਇਲਾਕੇ 'ਚ ਸਨਸਨੀ! ਪਟਨਾ ਸਿਟੀ ਚੌਕ ਥਾਣਾ ਖੇਤਰ ਦੀ ਹਰਿਮੰਦਰ ਗਲੀ ’ਚ ਬੁੱਧਵਾਰ ਰਾਤ ਨੂੰ ਘਰ ਦੇ ਬਾਹਰ ਦੋਸਤਾਂ ਨਾਲ ਗੱਲਬਾਤ ਕਰ ਰਹੇ 45 ਸਾਲਾ ਗੁਰਚਰਨ ਸਿੰਘ ਲਾਂਬਾ ਉਰਫ਼ ਅੰਤੂ ’ਤੇ ਪੰਜਾਬ ਤੋਂ ਆਏ ਦੋ ਨਿਹੰਗਾਂ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਗੁਰਚਰਨ ਦੇ ਸੱਜੇ ਹੱਥ ਦੀਆਂ ਦੋ ਉਂਗਲੀਆਂ ਕੱਟ ਗਈਆਂ। ਜ਼ਖ਼ਮੀ ਨੂੰ ਇਲਾਜ ਲਈ ਏਮਜ਼ ’ਚ ਦਾਖ਼ਲ ਕਰਾਇਆ ਗਿਆ ਹੈ। ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ, ਜਿਸ ਦੇ ਆਧਾਰ ’ਤੇ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਦੀ ਪਛਾਣ ਅੰਮਿ੍ਰਤਸਰ ਡਿਡਵਾਨਾ ਵਾਸੀ 20 ਸਾਲਾ ਜੋਧ ਸਿਮਰਨ ਸਿੰਘ ਤੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਾਸੀ 19 ਸਾਲਾ ਸੁਖਮਨਜੀਤ ਸਿੰਘ
Publish Date: Fri, 10 Jul 2026 11:39 AM (IST)
Updated Date: Fri, 10 Jul 2026 11:41 AM (IST)
ਜਾਸ, ਪਟਨਾ : ਪ ਟਨਾ ਸਿਟੀ ਚੌਕ ਥਾਣਾ ਖੇਤਰ ਦੀ ਹਰਿਮੰਦਰ ਗਲੀ ’ਚ ਬੁੱਧਵਾਰ ਰਾਤ ਨੂੰ ਘਰ ਦੇ ਬਾਹਰ ਦੋਸਤਾਂ ਨਾਲ ਗੱਲਬਾਤ ਕਰ ਰਹੇ 45 ਸਾਲਾ ਗੁਰਚਰਨ ਸਿੰਘ ਲਾਂਬਾ ਉਰਫ਼ ਅੰਤੂ ’ਤੇ ਪੰਜਾਬ ਤੋਂ ਆਏ ਦੋ ਨਿਹੰਗਾਂ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਗੁਰਚਰਨ ਦੇ ਸੱਜੇ ਹੱਥ ਦੀਆਂ ਦੋ ਉਂਗਲੀਆਂ ਕੱਟ ਗਈਆਂ। ਜ਼ਖ਼ਮੀ ਨੂੰ ਇਲਾਜ ਲਈ ਏਮਜ਼ ’ਚ ਦਾਖ਼ਲ ਕਰਾਇਆ ਗਿਆ ਹੈ। ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ, ਜਿਸ ਦੇ ਆਧਾਰ ’ਤੇ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਦੀ ਪਛਾਣ ਅੰਮਿ੍ਰਤਸਰ ਡਿਡਵਾਨਾ ਵਾਸੀ 20 ਸਾਲਾ ਜੋਧ ਸਿਮਰਨ ਸਿੰਘ ਤੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਾਸੀ 19 ਸਾਲਾ ਸੁਖਮਨਜੀਤ ਸਿੰਘ ਦੇ ਰੂਪ ’ਚ ਹੋਈ ਹੈ। ਵੀਰਵਾਰ ਸ਼ਾਮ ਨੂੰ ਐੱਫਐੱਸਐੱਲ ਟੀਮ ਨੇ ਵੀ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ।
ਜ਼ਖ਼ਮੀ ਗੁਰਚਰਨ ਨੇ ਪੁਲਿਸ ਨੂੰ ਕਿਹਾ ਕਿ ਹਰਿਮੰਦਰ ਗਲੀ ਸਥਿਤ ਕ੍ਰਿਸ਼ਨਾ ਮਾਰਕੀਟ ’ਚ ਉਨ੍ਹਾਂ ਦੀ ਕਾਸਮੈਟਿਕ ਦੀ ਦੁਕਾਨ ਹੈ, ਉੱਪਰ ਉਨ੍ਹਾਂ ਦੀ ਰਿਹਾਇਸ਼ ਹੈ। ਬੁੱਧਵਾਰ ਰਾਤ ਕਰੀਬ ਸਾਢੇ ਨੌਂ ਵਜੇ ਦੁਕਾਨ ਬੰਦ ਕਰਨ ਮਗਰੋਂ ਉਹ ਚਚੇਰੇ ਭਰਾ ਤੇ ਦੋਸਤਾਂ ਨਾਲ ਘਰ ਦੇ ਬਾਹਰ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਦੋ ਨਿਹੰਗ ਉੱਥੇ ਪਹੁੰਚੇ ਤੇ ਪੁੱਛਣ ਲੱਗੇ ਕਿ ਸਾਰੇ ਲੋਕ ਉੱਥੇ ਕਿਉਂ ਖੜ੍ਹੇ ਹਨ। ਜਦੋਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਘਰ ਤੇ ਦੁਕਾਨ ਹੈ ਤੇ ਉਹ ਆਪਸ ’ਚ ਗੱਲਬਾਤ ਕਰ ਰਹੇ ਹਨ, ਤਾਂ ਦੋਵੇਂ ਭੜਕ ਗਏ ਤੇ ਉਥੋਂ ਹੱਟ ਜਾਣ ਲਈ ਕਿਹਾ। ਵਿਰੋਧ ਕਰਨ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ।