- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਾਜ਼ੀਆਬਾਦ ਯਾਰਡ ’ਚ ਸੁਰੱਖਿਆ ਕਾਰਜਾਂ ਕਾਰਨ 4 ਦਸੰਬਰ ਨੂੰ ਸਾਢੇ ਸੱਤ ਘੰਟਿਆਂ ਦਾ ਟ੍ਰੈਫਿਕ ਬਲਾਕ ਰਹੇਗਾ। ਇਸ ਦੇ ਚਲਦਿਆਂ ਕਈ ਟਰੇਨਾਂ ਦੇ ਰੂਟ ’ਚ ਬਦਲਾਅ ਕੀਤਾ ਗਿਆ ਹੈ, ਜਿਸ ਕਾਰਨ ਉਨ੍ਹਾਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ।

ਰਾਜ ਬਿਊਰੋ, ਜਾਗਰਣ, ਨਵੀਂ ਦਿੱਲੀ : ਦਿੱਲੀ ਮੰਡਲ ਦੇ ਗਾਜ਼ੀਆਬਾਦ ਯਾਰਡ ’ਚ ਸੁਰੱਖਿਆ ਕਾਰਜਾਂ ਦੇ ਚਲਦਿਆਂ 4 ਦਸੰਬਰ ਨੂੰ ਸਾਢੇ ਸੱਤ ਘੰਟਿਆਂ ਦਾ ਟ੍ਰੈਫਿਕ ਬਲਾਕ ਲਿਆ ਜਾਵੇਗਾ। ਇਸ ਕਾਰਨ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ। ਰੇਲਵੇ ਨੇ ਅੱਠ ਟਰੇਨਾਂ ਦੇ ਰੂਟ ’ਚ ਬਦਲਾਅ ਕੀਤਾ ਹੈ। ਬਦਲੇ ਹੋਏ ਰੂਟ ਰਾਹੀਂ ਚੱਲਣ ਕਾਰਨ ਕਈ ਟਰੇਨਾਂ ਦੇ ਨਿਰਧਾਰਤ ਸਟਾਪੇਜ ਵੀ ਛੁੱਟ ਜਾਣਗੇ।
4 ਦਸੰਬਰ ਨੂੰ ਇਨ੍ਹਾਂ ਟਰੇਨਾਂ ਦੇ ਬਦਲਣਗੇ ਰੂਟ
1. ਇੰਦੌਰ ਜੰਕਸ਼ਨ-ਊਨਾ ਹਿਮਾਚਲ ਐਕਸਪ੍ਰੈੱਸ (19307):
4 ਦਸੰਬਰ ਨੂੰ ਇਹ ਟਰੇਨ ਹਜ਼ਰਤ ਨਿਜ਼ਾਮੂਦੀਨ ਜੰਕਸ਼ਨ-ਤਿਲਕ ਬ੍ਰਿਜ-ਦਿੱਲੀ ਸ਼ਾਹਦਰਾ-ਲੋਨੀ-ਸ਼ਾਮਲੀ-ਟਪਰੀ ਦੇ ਰਸਤੇ ਚੱਲੇਗੀ। ਇਸ ਦਾ ਮੇਰਠ ਸਿਟੀ ਸਟਾਪੇਜ ਛੁੱਟ ਜਾਵੇਗਾ।
2. ਕੋਟਾ-ਦੇਹਰਾਦੂਨ ਨੰਦਾ ਦੇਵੀ ਐਕਸਪ੍ਰੈੱਸ (12401):
ਇਹ ਟਰੇਨ ਹਜ਼ਰਤ ਨਿਜ਼ਾਮੂਦੀਨ ਜੰਕਸ਼ਨ-ਤਿਲਕ ਬ੍ਰਿਜ-ਦਿੱਲੀ ਸ਼ਾਹਦਰਾ-ਲੋਨੀ-ਸ਼ਾਮਲੀ-ਟਪਰੀ-ਰੁੜਕੀ ਦੇ ਰਸਤੇ ਚੱਲੇਗੀ। ਨਿਰਧਾਰਤ ਗਾਜ਼ੀਆਬਾਦ-ਮੇਰਠ ਸਿਟੀ-ਦੇਵਬੰਦ-ਬਾਨਹੇੜਾ ਖਾਸ ਰੂਟ ਦੀ ਥਾਂ ਇਹ ਰਸਤਾ ਅਪਣਾਇਆ ਜਾਵੇਗਾ। ਇਸ ਦੇ ਗਾਜ਼ੀਆਬਾਦ, ਮੇਰਠ ਸਿਟੀ ਤੇ ਮੁਜ਼ੱਫਰਨਗਰ ਸਟਾਪੇਜ ਛੁੱਟ ਜਾਣਗੇ।
3. ਬਾਂਦਰਾ ਟਰਮੀਨਲ-ਹਰਿਦੁਆਰ ਐਕਸਪ੍ਰੈੱਸ (19019):
4 ਦਸੰਬਰ ਨੂੰ ਇਹ ਟਰੇਨ ਹਜ਼ਰਤ ਨਿਜ਼ਾਮੂਦੀਨ ਜੰਕਸ਼ਨ-ਤਿਲਕ ਬ੍ਰਿਜ-ਦਿੱਲੀ ਸ਼ਾਹਦਰਾ-ਲੋਨੀ-ਸ਼ਾਮਲੀ-ਟਪਰੀ ਦੇ ਰਸਤੇ ਚੱਲੇਗੀ। ਇਸ ਦੇ ਗਾਜ਼ੀਆਬਾਦ, ਮੇਰਠ ਸਿਟੀ ਤੇ ਮੁਜ਼ੱਫਰਨਗਰ ਸਟਾਪੇਜ ਛੁੱਟ ਜਾਣਗੇ।
4. ਸਾਬਰਮਤੀ-ਯੋਗ ਨਗਰੀ ਰਿਸ਼ੀਕੇਸ਼ ਯੋਗਾ ਐਕਸਪ੍ਰੈੱਸ (19031):
ਇਹ ਟਰੇਨ ਪੁਰਾਣੀ ਦਿੱਲੀ-ਦਿੱਲੀ ਸ਼ਾਹਦਰਾ-ਲੋਨੀ-ਸ਼ਾਮਲੀ-ਟਪਰੀ ਦੇ ਰਸਤੇ ਚੱਲੇਗੀ। ਇਸ ਦੇ ਗਾਜ਼ੀਆਬਾਦ, ਨਵਾਂ ਗਾਜ਼ੀਆਬਾਦ, ਮੋਦਿਨਗਰ, ਮੇਰਠ ਸਿਟੀ, ਮੇਰਠ ਕੈਂਟ, ਸਕੌਤੀ ਟਾਂਡਾ, ਮੁਜ਼ੱਫਰਨਗਰ ਤੇ ਦੇਵਬੰਦ ਸਟਾਪੇਜ ਛੁੱਟ ਜਾਣਗੇ।
ਦਿੱਲੀ ਵੱਲ ਆਉਣ ਵਾਲੀਆਂ ਟਰੇਨਾਂ ਵੀ ਪ੍ਰਭਾਵਿਤ
5. ਅੰਮ੍ਰਿਤਸਰ-ਬਾਂਦਰਾ ਟਰਮੀਨਲ ਗੋਲਡਨ ਟੈਂਪਲ ਐਕਸਪ੍ਰੈੱਸ (12904):
ਇਹ ਟਰੇਨ ਟਪਰੀ-ਸ਼ਾਮਲੀ-ਲੋਨੀ-ਦਿੱਲੀ ਸ਼ਾਹਦਰਾ-ਤਿਲਕ ਬ੍ਰਿਜ-ਹਜ਼ਰਤ ਨਿਜ਼ਾਮੂਦੀਨ ਜੰਕਸ਼ਨ ਦੇ ਰਸਤੇ ਚੱਲੇਗੀ। ਇਸ ਦੇ ਮੁਜ਼ੱਫਰਨਗਰ, ਸਕੌਤੀ ਟਾਂਡਾ, ਮੇਰਠ ਕੈਂਟ, ਮੇਰਠ ਸਿਟੀ ਤੇ ਗਾਜ਼ੀਆਬਾਦ ਸਟਾਪੇਜ ਛੁੱਟ ਜਾਣਗੇ।
6. ਦੇਹਰਾਦੂਨ-ਕੋਟਾ ਨੰਦਾ ਦੇਵੀ ਐਕਸਪ੍ਰੈੱਸ (12402):
4 ਦਸੰਬਰ ਨੂੰ ਇਹ ਟਰੇਨ ਰੁੜਕੀ-ਟਪਰੀ-ਸ਼ਾਮਲੀ-ਲੋਨੀ-ਦਿੱਲੀ ਸ਼ਾਹਦਰਾ-ਤਿਲਕ ਬ੍ਰਿਜ-ਹਜ਼ਰਤ ਨਿਜ਼ਾਮੂਦੀਨ ਜੰਕਸ਼ਨ ਦੇ ਰਸਤੇ ਚੱਲੇਗੀ। ਇਸ ਦੇ ਮੁਜ਼ੱਫਰਨਗਰ, ਮੇਰਠ ਸਿਟੀ ਤੇ ਗਾਜ਼ੀਆਬਾਦ ਸਟਾਪੇਜ ਛੁੱਟ ਜਾਣਗੇ।
7. ਅੰਮ੍ਰਿਤਸਰ-ਬਿਲਾਸਪੁਰ ਛੱਤੀਸਗੜ੍ਹ ਐਕਸਪ੍ਰੈੱਸ (18238):
ਇਹ ਟਰੇਨ ਟਪਰੀ-ਸ਼ਾਮਲੀ-ਲੋਨੀ-ਦਿੱਲੀ ਸ਼ਾਹਦਰਾ-ਤਿਲਕ ਬ੍ਰਿਜ-ਹਜ਼ਰਤ ਨਿਜ਼ਾਮੂਦੀਨ ਜੰਕਸ਼ਨ ਦੇ ਰਸਤੇ ਚੱਲੇਗੀ। ਇਸ ਦੇ ਦੇਵਬੰਦ, ਮੁਜ਼ੱਫਰਨਗਰ, ਖਤੌਲੀ, ਦੌਰਾਲਾ, ਮੇਰਠ ਕੈਂਟ, ਮੇਰਠ ਸਿਟੀ, ਮੋਦਿਨਗਰ, ਗੁਲਧਰ, ਗਾਜ਼ੀਆਬਾਦ ਤੇ ਸਾਹਿਬਾਬਾਦ ਸਟਾਪੇਜ ਛੁੱਟ ਜਾਣਗੇ।
8. ਕੋਟਦਵਾਰ-ਆਨੰਦ ਵਿਹਾਰ ਟਰਮੀਨਲ ਐਕਸਪ੍ਰੈੱਸ (14090):
ਇਹ ਟਰੇਨ ਟਪਰੀ-ਸ਼ਾਮਲੀ-ਲੋਨੀ-ਦਿੱਲੀ ਸ਼ਾਹਦਰਾ-ਆਨੰਦ ਵਿਹਾਰ ਟਰਮੀਨਲ ਦੇ ਰਸਤੇ ਚੱਲੇਗੀ। ਇਸ ਦੇ ਦੇਵਬੰਦ, ਮੁਜ਼ੱਫਰਨਗਰ, ਮੇਰਠ ਸਿਟੀ ਤੇ ਮੋਦਿਨਗਰ ਸਟਾਪੇਜ ਛੁੱਟ ਜਾਣਗੇ।