ਹਿਮਾਚਲ ਦੇ ਮਨਾਲੀ ’ਚ ਦਰਦਨਾਕ ਹਾਦਸਾ, 20 ਫੁੱਟ ਡੂੰਘੇ ਨਾਲੇ ’ਚ ਡਿੱਗੀ ਗੱਡੀ; ਦੋ ਲੋਕਾਂ ਦੀ ਮੌਤ ਤੇ ਤਿੰਨ ਜ਼ਖ਼ਮੀ ਮਨਾਲੀ ਸ਼ਨਗ ਪਲਚਾਨ ਮਾਰਗ 'ਤੇ ਕਲੱਬ ਹਾਊਸ ਦੇ ਕੋਲ ਮਨਾਲਸੂ ਨਾਲੇ ਵਿੱਚ ਗੱਡੀ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ ਤਿੰਨ ਲੋਕ ਜ਼ਖ਼ਮੀ ਹੋਏ ਹਨ। ਇਹ ਹਾਦਸਾ ਅੱਧੀ ਰਾਤ ਲਗਪਗ ਇੱਕ ਵਜੇ ਵਾਪਰਿਆ ਹੈ।
Publish Date: Sat, 01 Aug 2026 10:44 AM (IST)
Updated Date: Sat, 01 Aug 2026 10:47 AM (IST)
ਜਾਗਰਣ ਸੰਵਾਦਦਾਤਾ, ਮਨਾਲੀ। ਮਨਾਲੀ ਸ਼ਨਗ ਪਲਚਾਨ ਮਾਰਗ 'ਤੇ ਕਲੱਬ ਹਾਊਸ ਦੇ ਕੋਲ ਮਨਾਲਸੂ ਨਾਲੇ ਵਿੱਚ ਗੱਡੀ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ ਤਿੰਨ ਲੋਕ ਜ਼ਖ਼ਮੀ ਹੋਏ ਹਨ। ਇਹ ਹਾਦਸਾ ਅੱਧੀ ਰਾਤ ਲਗਪਗ ਇੱਕ ਵਜੇ ਵਾਪਰਿਆ ਹੈ।
ਮ੍ਰਿਤਕਾਂ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਨੇਤਰ ਸਿੰਘ ਉਮਰ 32 ਸਾਲ ਨਿਵਾਸੀ ਝੀਡੀ ਡਾਕਘਰ ਨਗਵਾਈਂ ਜ਼ਿਲ੍ਹਾ ਮੰਡੀ ਅਤੇ ਕਰੁਣ ਬੋਧ ਪੁੱਤਰ ਬਾਬੂ ਲਾਲ ਨਿਵਾਸੀ ਪਿੰਡ ਅਤੇ ਡਾਕਘਰ ਬਜੌਰਾ ਤਹਿਸੀਲ ਕੁੱਲੂ ਜ਼ਿਲ੍ਹਾ ਕੁੱਲੂ ਵਜੋਂ ਹੋਈ ਹੈ। ਜ਼ਖ਼ਮੀਆਂ ਦੀ ਪਛਾਣ ਵਿਵੇਕ ਪੁੱਤਰ ਡੀਨੇ ਰਾਮ ਝੀਡੀ ਡਾਕਘਰ ਨਗਵਾਈਂ ਜ਼ਿਲ੍ਹਾ ਮੰਡੀ, ਨਰੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਪਿੰਡ ਕੇਉਲੀ ਡਾਕਘਰ ਥੁਨਾਗ ਜ਼ਿਲ੍ਹਾ ਮੰਡੀ ਅਤੇ ਉਰਮਿਲਾ ਪੁੱਤਰ ਪ੍ਰੇਮ ਸਿੰਘ ਹਾਥੀਥਾਨ ਡਾਕਘਰ ਭੂੰਤਰ ਜ਼ਿਲ੍ਹਾ ਕੁੱਲੂ ਵਜੋਂ ਹੋਈ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਲਮੋੜਾ ਉੱਤਰਾਖੰਡ ਨਿਵਾਸੀ ਜਯੰਤ ਤਿਵਾਰੀ ਨੇ ਰਾਤ ਇੱਕ ਵਜੇ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ। ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਕਾਲੇ ਰੰਗ ਦੀ ਜਿਮਨੀ ਐਚ.ਪੀ. 26 ਏ 0011 ਲਗਪਗ 20 ਫੁੱਟ ਹੇਠਾਂ ਮਨਾਲਸੂ ਨਾਲੇ ਵਿੱਚ ਡਿੱਗੀ ਹੋਈ ਸੀ।
ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਥਾਣਾ ਇੰਚਾਰਜ ਮਨਾਲੀ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦਾ ਮਨਾਲੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਮਨਾਲੀ ਦੇ ਮੁਰਦਾਘਰ ਵਿੱਚ ਰੱਖੀਆਂ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।