- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
46 ਸਾਲਾ ਵਿਅਕਤੀ ਆਪਣੇ ਬਾਗ ’ਚ ਦਰੱਖਤ ’ਤੇ ਚੜ੍ਹ ਕੇ ਅਖਰੋਟ ਤੋੜ ਰਿਹਾ ਸੀ। ਇਸੇ ਦੌਰਾਨ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਉਚਾਈ ਤੋਂ ਹੇਠਾਂ ਡਿੱਗ ਪਿਆ। ਡਿੱਗਣ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ।

ਰਾਜ ਬਿਊਰੋ, ਸ੍ਰੀਨਗਰ : ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਅਖਰੋਟ ਤੋੜਦੇ ਸਮੇਂ ਦਰੱਖਤ ਤੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ। ਇਹ ਹਾਦਸਾ ਇੱਕ ਵਾਰ ਫਿਰ ਅਖਰੋਟ ਦੇ ਸੀਜ਼ਨ ਦੌਰਾਨ ਵਾਪਰਨ ਵਾਲੇ ਖਤਰਨਾਕ ਹਾਦਸਿਆਂ ਵੱਲ ਇਸ਼ਾਰਾ ਕਰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕੁਲਗਾਮ ਦੇ ਜੈਬਲ ਲੰਮਰ ਇਲਾਕੇ ਦੀ ਹੈ। 46 ਸਾਲਾ ਵਿਅਕਤੀ ਆਪਣੇ ਬਾਗ ’ਚ ਦਰੱਖਤ ’ਤੇ ਚੜ੍ਹ ਕੇ ਅਖਰੋਟ ਤੋੜ ਰਿਹਾ ਸੀ। ਇਸੇ ਦੌਰਾਨ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਉਚਾਈ ਤੋਂ ਹੇਠਾਂ ਡਿੱਗ ਪਿਆ। ਡਿੱਗਣ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਮੌਤ ਦੀ ਖ਼ਬਰ ਨਾਲ ਪੂਰੇ ਇਲਾਕੇ ’ਚ ਸੋਗ ਦੀ ਲਹਿਰ
ਮ੍ਰਿਤਕ ਦੀ ਪਛਾਣ ਮੁਖਤਾਰ ਅਹਿਮਦ ਨਜ਼ਾਰ (46), ਪੁੱਤਰ ਗੁਲਾਮ ਨਬੀ ਨਜ਼ਾਰ, ਵਾਸੀ ਜੈਬਲ ਲੰਮਰ, ਕੁਲਗਾਮ ਵਜੋਂ ਹੋਈ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਹੈ। ਉੱਥੇ ਹੀ ਘਟਨਾ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਸਤੰਬਰ-ਅਕਤੂਬਰ ਦਾ ਮਹੀਨਾ ਅਖਰੋਟ ਤੋੜਨ ਦਾ ਸੀਜ਼ਨ
ਤੁਹਾਨੂੰ ਦੱਸ ਦੇਈਏ ਕਿ ਕਸ਼ਮੀਰ ’ਚ ਸਤੰਬਰ-ਅਕਤੂਬਰ ਦਾ ਮਹੀਨਾ ਅਖਰੋਟ ਤੋੜਨ ਦਾ ਸੀਜ਼ਨ ਹੁੰਦਾ ਹੈ। ਹਰ ਸਾਲ ਅਖਰੋਟ ਦੇ ਉੱਚੇ ਤੇ ਕਮਜ਼ੋਰ ਦਰੱਖਤਾਂ ਤੋਂ ਡਿੱਗਣ ਕਾਰਨ ਕਈ ਲੋਕ ਆਪਣੀ ਜਾਨ ਗੁਆ ਬੈਠਦੇ ਹਨ ਜਾਂ ਗੰਭੀਰ ਰੂਪ ’ਚ ਜ਼ਖਮੀ ਹੋ ਜਾਂਦੇ ਹਨ।