ਟੋਕਨ ਸਿਸਟਮ, ਟਾਈਮਿੰਗ ਤੇ ਭੀੜ ਘੱਟ... ਰੇਲਵੇ ਨੇ ਤਤਕਾਲ ਟਿਕਟ ਬੁਕਿੰਗ ਲਈ ਬਦਲੇ ਨਿਯਮ
ਭਾਰਤੀ ਰੇਲਵੇ ਨੇ ਕਾਊਂਟਰਾਂ 'ਤੇ ਭੀੜ ਘਟਾਉਣ ਲਈ ਟੋਕਨ ਸਿਸਟਮ ਸ਼ੁਰੂ ਕੀਤਾ ਹੈ, ਜਦੋਂ ਕਿ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਦੀ ਨਵੀਂ ਵੈੱਬਸਾਈਟ ਰਾਹੀਂ ਆਨਲਾਈਨ ਬੁਕਿੰਗ ਵੀ ਤੇਜ਼ੀ ਨਾਲ ਹੋ ਰਹੀ ਹੈ। ਇੱਥੇ ਉਨ੍ਹਾਂ ਸਾਰੀਆਂ ਜ਼ਰੂਰੀ ਗੱਲਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਜੋ ਯਾਤਰੀਆਂ ਨੂੰ ਆਪਣੀ ਅਗਲੀ ਲਾਸਟ-ਮਿੰਟ ਬੁਕਿੰਗ ਤੋਂ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ ਹਨ।
Publish Date: Mon, 03 Aug 2026 11:10 AM (IST)
Updated Date: Mon, 03 Aug 2026 11:12 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਜੇਕਰ ਤੁਸੀਂ ਤਤਕਾਲ ਰੇਲਵੇ ਟਿਕਟ ਬੁੱਕ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਧਿਆਨ ਰੱਖੋ ਕਿ 1 ਅਗਸਤ, 2026 ਤੋਂ ਰਿਜ਼ਰਵੇਸ਼ਨ ਕਾਊਂਟਰ ਅਤੇ ਆਨਲਾਈਨ ਦੋਵਾਂ ਥਾਵਾਂ 'ਤੇ ਕੁਝ ਜ਼ਰੂਰੀ ਬਦਲਾਅ ਲਾਗੂ ਹੋ ਗਏ ਹਨ।
ਭਾਰਤੀ ਰੇਲਵੇ ਨੇ ਕਾਊਂਟਰਾਂ 'ਤੇ ਭੀੜ ਘਟਾਉਣ ਲਈ ਟੋਕਨ ਸਿਸਟਮ ਸ਼ੁਰੂ ਕੀਤਾ ਹੈ, ਜਦੋਂ ਕਿ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਦੀ ਨਵੀਂ ਵੈੱਬਸਾਈਟ ਰਾਹੀਂ ਆਨਲਾਈਨ ਬੁਕਿੰਗ ਵੀ ਤੇਜ਼ੀ ਨਾਲ ਹੋ ਰਹੀ ਹੈ। ਇੱਥੇ ਉਨ੍ਹਾਂ ਸਾਰੀਆਂ ਜ਼ਰੂਰੀ ਗੱਲਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਜੋ ਯਾਤਰੀਆਂ ਨੂੰ ਆਪਣੀ ਅਗਲੀ ਲਾਸਟ-ਮਿੰਟ ਬੁਕਿੰਗ ਤੋਂ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ ਹਨ।
ਕਾਊਂਟਰਾਂ 'ਤੇ ਟੋਕਨ ਸਿਸਟਮ
ਯਾਤਰੀ ਰਿਜ਼ਰਵੇਸ਼ਨ ਸਿਸਟਮ ਕਾਊਂਟਰ 'ਤੇ ਤਤਕਾਲ ਟਿਕਟ ਬੁੱਕ ਕਰਨ ਵਾਲੇ ਯਾਤਰੀਆਂ ਨੂੰ ਹੁਣ ਆਉਣ 'ਤੇ ਇੱਕ ਨੰਬਰ ਵਾਲਾ ਟੋਕਨ ਦਿੱਤਾ ਜਾਵੇਗਾ, ਜਿਸ ਨਾਲ ਲਾਈਨ ’ਚ ਉਨ੍ਹਾਂ ਦੀ ਜਗ੍ਹਾ ਤੈਅ ਹੋਵੇਗੀ। ਇਸ ਤੋਂ ਪਹਿਲਾਂ ਵਾਲਾ ਪ੍ਰੋਸੈਸ ਖ਼ਤਮ ਹੋ ਗਿਆ ਹੈ, ਜਿਸ’ ’ਚ ਯਾਤਰੀ ਨੂੰ ਬੁਕਿੰਗ ਪੂਰੀ ਕਰਨ ਲਈ ਵੱਖਰਾ ਟੋਕਨ ਲੈਣਾ ਪੈਂਦਾ ਸੀ ਅਤੇ ਫਿਰ ਦੁਬਾਰਾ ਲਾਈਨ ਵਿੱਚ ਖੜ੍ਹਨਾ ਪੈਂਦਾ ਸੀ।
'ਦਿ ਇਕਨਾਮਿਕ ਟਾਈਮਜ਼' ਦੀ ਇੱਕ ਰਿਪੋਰਟ ਦੇ ਮੁਤਾਬਕ, ਏ.ਸੀ. ਕਲਾਸ ਬੁਕਿੰਗ ਲਈ ਟੋਕਨ ਸਵੇਰੇ 8:30 ਵਜੇ ਤੋਂ 9:30 ਵਜੇ ਦੇ ਵਿਚਕਾਰ ਦਿੱਤੇ ਜਾਣਗੇ, ਜਦੋਂ ਕਿ ਗ਼ੈਰ-ਏ.ਸੀ. ਕਲਾਸ ਬੁਕਿੰਗ ਲਈ ਟੋਕਨ ਸਵੇਰੇ 9 ਵਜੇ ਤੋਂ 9:30 ਵਜੇ ਦੇ ਵਿਚਕਾਰ ਵੰਡੇ ਜਾਣਗੇ।
ਹੁਣ ਕਾਊਂਟਰ ਬੁਕਿੰਗ ਨੂੰ ਵੀ ਦੋ ਸ਼੍ਰੇਣੀਆਂ ’ਚ ਵੰਡਿਆ ਗਿਆ ਹੈ। ਕੈਟੇਗਰੀ 'ਏ' ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਸੇਵਾ ਦਿੱਤੀ ਜਾਂਦੀ ਹੈ, ਜਦੋਂ ਕਿ ਕੈਟੇਗਰੀ 'ਬੀ' (ਜਿਸ ਵਿੱਚ ਬਾਕੀ ਸਾਰੇ ਯਾਤਰੀ ਸ਼ਾਮਲ ਹਨ) ਨੂੰ ਕੈਟੇਗਰੀ 'ਏ' ਦੀ ਬੁਕਿੰਗ ਪੂਰੀ ਹੋਣ ਤੋਂ ਬਾਅਦ ਹੀ ਸੇਵਾ ਦਿੱਤੀ ਜਾਂਦੀ ਹੈ।
ਕੈਟੇਗਰੀ 'ਬੀ' ਦੇ ਯਾਤਰੀਆਂ ਕੋਲ ਆਧਾਰ ਕਾਰਡ ਜਾਂ ਰੇਲਵੇ ਵੱਲੋਂ ਮਾਨਤਾ ਪ੍ਰਾਪਤ ਕੋਈ ਹੋਰ ਫੋਟੋ ਪਛਾਣ ਪੱਤਰ ਹੋਣਾ ਜ਼ਰੂਰੀ ਹੈ। ਕਾਊਂਟਰ 'ਤੇ ਜਾਣ ਵਾਲੇ ਕਿਸੇ ਵੀ ਵਿਅਕਤੀ ਕੋਲ ਆਪਣਾ ਆਧਾਰ ਜਾਂ ਮਾਨਤਾ ਪ੍ਰਾਪਤ ਫੋਟੋ ਪਛਾਣ ਪੱਤਰ ਹੋਣਾ ਚਾਹੀਦਾ ਹੈ ਅਤੇ ਆਪਣੇ ਟੋਕਨ-ਕਲੈਕਸ਼ਨ ਵਿੰਡੋ ਦਾ ਧਿਆਨ ਰੱਖਣਾ ਚਾਹੀਦਾ ਹੈ।
ਆਨਲਾਈਨ ਬੁਕਿੰਗ ਲਈ ਆਧਾਰ ਕਾਰਡ ਅਜੇ ਵੀ ਜ਼ਰੂਰੀ
ਮੌਜੂਦਾ ਨਿਯਮਾਂ ਦੇ ਅਨੁਸਾਰ, ਆਈ.ਆਰ.ਸੀ.ਟੀ.ਸੀ. ਵੈੱਬਸਾਈਟ ਜਾਂ ਮੋਬਾਈਲ ਐਪ 'ਤੇ ਤਤਕਾਲ ਟਿਕਟ ਸਿਰਫ਼ ਆਧਾਰ-ਵੇਰਿਫਾਈਡ ਯੂਜ਼ਰਸ ਹੀ ਬੁੱਕ ਕਰ ਸਕਦੇ ਹਨ। ਬੁਕਿੰਗ ਪੂਰੀ ਕਰਨ ਲਈ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜੇ ਗਏ ਵਨ-ਟਾਈਮ ਪਾਸਵਰਡ (OTP) ਦੀ ਲੋੜ ਹੁੰਦੀ ਹੈ।
ਨਾਲ ਹੀ, ਅਧਿਕਾਰਤ ਏਜੰਟਾਂ 'ਤੇ ਤਤਕਾਲ ਵਿੰਡੋ ਖੁੱਲ੍ਹਣ ਦੇ ਸ਼ੁਰੂਆਤੀ 30 ਮਿੰਟਾਂ ਦੌਰਾਨ ਬੁਕਿੰਗ ਕਰਨ 'ਤੇ ਰੋਕ ਜਾਰੀ ਰਹੇਗੀ। ਯਾਨੀ ਏ.ਸੀ. ਕਲਾਸ ਲਈ ਸਵੇਰੇ 10 ਵਜੇ ਤੋਂ 10:30 ਵਜੇ ਤੱਕ ਅਤੇ ਗ਼ੈਰ-ਏ.ਸੀ. ਕਲਾਸ ਲਈ ਸਵੇਰੇ 11 ਵਜੇ ਤੋਂ 11:30 ਵਜੇ ਤੱਕ।
IRCTC ਵੈੱਬਸਾਈਟ 'ਤੇ ਆਨਲਾਈਨ ਬੁਕਿੰਗ ਹੁਣ ਹੋਰ ਤੇਜ਼
ਇਸ ਤੋਂ ਇਲਾਵਾ, ਆਈ.ਆਰ.ਸੀ.ਟੀ.ਸੀ. ਦੀ ਨਵੀਂ ਬੀਟਾ ਵੈੱਬਸਾਈਟ ਦਾ ਅਸਰ ਵੀ ਦਿਖ ਰਿਹਾ ਹੈ। ਆਈ.ਆਰ.ਸੀ.ਟੀ.ਸੀ. ਦੇ ਡਾਟਾ ਮੁਤਾਬਕ, ਬੀਟਾ ਸਾਈਟ ਦੇ ਲਾਂਚ ਹੋਣ ਤੋਂ ਬਾਅਦ ਤਤਕਾਲ ਵਿੰਡੋ ਖੁੱਲ੍ਹਣ ਦੇ ਸ਼ੁਰੂਆਤੀ ਤਿੰਨ ਮਿੰਟਾਂ ਵਿੱਚ ਬੁਕਿੰਗ ਵਿੱਚ 5 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਜੁਲਾਈ ਦੀ ਸ਼ੁਰੂਆਤ ਦੇ ਮੁਕਾਬਲੇ ਪੰਜ ਮਿੰਟ ਦੇ ਅੰਦਰ ਬੁਕਿੰਗ ਵਿੱਚ 3 ਫ਼ੀਸਦੀ ਅਤੇ 30 ਮਿੰਟ ਦੇ ਅੰਦਰ 2 ਫ਼ੀਸਦੀ ਦਾ ਵਾਧਾ ਦੇਖਿਆ ਗਿਆ।
ਜੁਲਾਈ 2026 ਵਿੱਚ ਸਾਰੀਆਂ ਰੇਲਵੇ ਟਿਕਟ ਬੁਕਿੰਗਾਂ ਵਿੱਚ ਆਨਲਾਈਨ ਬੁਕਿੰਗ ਦਾ ਹਿੱਸਾ ਰਿਕਾਰਡ 89.84 ਫ਼ੀਸਦੀ ਤੱਕ ਪਹੁੰਚ ਗਿਆ। ਆਨਲਾਈਨ ਬੁਕਿੰਗ ਕਰਨ ਵਾਲਿਆਂ ਲਈ ਇੱਕ ਸਲਾਹ ਹੈ ਕਿ ਆਪਣਾ ਆਧਾਰ ਆਥੈਂਟੀਕੇਸ਼ਨ ਪਹਿਲਾਂ ਹੀ ਤਿਆਰ ਰੱਖੋ, ਕਿਉਂਕਿ ਤੇਜ਼ ਸਾਈਟ ਦਾ ਫ਼ਾਇਦਾ ਤਾਂ ਹੀ ਮਿਲਦਾ ਹੈ ਜਦੋਂ ਬੁਕਿੰਗ ਵਿੰਡੋ ਖੁੱਲ੍ਹਣ ਤੋਂ ਬਾਅਦ ਕਾਗਜ਼ੀ ਕਾਰਵਾਈ ਦਾ ਕੋਈ ਕੰਮ ਨਾ ਬਚਿਆ ਹੋਵੇ।