ਲੋਕ ਸਭਾ 'ਚ ਪਾਰ ਕੀਤੀਆਂ ਮਰਿਆਦਾ ਦੀਆਂ ਹੱਦਾਂ, TMC ਆਗੂ ਕਲਿਆਣ ਬੈਨਰਜੀ ਪੂਰੇ ਮੌਨਸੂਨ ਇਜਲਾਸ ਲਈ ਸਸਪੈਂਡ ਲੋਕ ਸਭਾ ਨੇ ਤ੍ਰਿਣਮੂਲ ਕਾਂਗਰਸ (TMC) ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੂੰ ਮੌਨਸੂਨ ਇਜਲਾਸ ਦੇ ਬਾਕੀ ਸਮੇਂ ਲਈ ਮੁਅੱਤਲ (ਸਸਪੈਂਡ) ਕਰ ਦਿੱਤਾ ਹੈ। ਉਨ੍ਹਾਂ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਹੇਠਲੇ ਸਦਨ 'ਚ NCPI ਮੈਂਬਰਾਂ ਨਾਲ ਤਿੱਖੀ ਬਹਿਸ ਦੌਰਾਨ ਮਹਿਲਾ ਮੈਂਬਰਾਂ ਬਾਰੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਦੱਸ ਦੇਈਏ ਕਿ ਮਾਨਸੂਨ ਇਜਲਾਸ 13 ਅਗਸਤ ਨੂੰ ਖ਼ਤਮ ਹੋ ਰਹਾ ਹੈ। ਦਿਨ 'ਚ ਦੂਜੀ ਵਾਰ ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਜਦੋਂ ਦੁਪਹਿਰ 2 ਵਜੇ ਸਦਨ ਮੁੜ ਸ਼ੁਰੂ ਹੋਇਆ ਤਾਂ ਕਾਰਵਾਈ ਦੀ ਪ੍ਰਧਾਨਗੀ ਕਰ ਰਹੇ ਕ੍ਰਿਸ਼ਨਾ ਪ੍ਰਸਾਦ ਟੇਨੇਟੀ ਨੇ ਸਪੀਕਰ ਕੋਲ ਬੈਨਰਜੀ ਖ਼ਿਲਾਫ਼ ਮੈਂਬਰਾਂ ਦੀ ਸ਼ਿਕਾਇਤ ਦਾ ਜ਼ਿਕਰ ਕ
Publish Date: Wed, 22 Jul 2026 04:08 PM (IST)
Updated Date: Wed, 22 Jul 2026 04:45 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਲੋਕ ਸਭਾ ਨੇ ਤ੍ਰਿਣਮੂਲ ਕਾਂਗਰਸ (TMC) ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੂੰ ਮੌਨਸੂਨ ਇਜਲਾਸ ਦੇ ਬਾਕੀ ਸਮੇਂ ਲਈ ਮੁਅੱਤਲ (ਸਸਪੈਂਡ) ਕਰ ਦਿੱਤਾ ਹੈ। ਉਨ੍ਹਾਂ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਹੇਠਲੇ ਸਦਨ 'ਚ NCPI ਮੈਂਬਰਾਂ ਨਾਲ ਤਿੱਖੀ ਬਹਿਸ ਦੌਰਾਨ ਮਹਿਲਾ ਮੈਂਬਰਾਂ ਬਾਰੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਦੱਸ ਦੇਈਏ ਕਿ ਮਾਨਸੂਨ ਇਜਲਾਸ 13 ਅਗਸਤ ਨੂੰ ਖ਼ਤਮ ਹੋ ਰਹਾ ਹੈ। ਦਿਨ 'ਚ ਦੂਜੀ ਵਾਰ ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਜਦੋਂ ਦੁਪਹਿਰ 2 ਵਜੇ ਸਦਨ ਮੁੜ ਸ਼ੁਰੂ ਹੋਇਆ ਤਾਂ ਕਾਰਵਾਈ ਦੀ ਪ੍ਰਧਾਨਗੀ ਕਰ ਰਹੇ ਕ੍ਰਿਸ਼ਨਾ ਪ੍ਰਸਾਦ ਟੇਨੇਟੀ ਨੇ ਸਪੀਕਰ ਕੋਲ ਬੈਨਰਜੀ ਖ਼ਿਲਾਫ਼ ਮੈਂਬਰਾਂ ਦੀ ਸ਼ਿਕਾਇਤ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਸਦਨ ਦੀ ਗਰਿਮਾ ਨੂੰ ਠੇਸ ਪਹੁੰਚੀ ਹੈ।
ਜ਼ਬਾਨੀ ਵੋਟ ਨਾਲ ਮਤਾ ਹੋਇਆ ਪਾਸ ਇਸ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਬੈਨਰਜੀ ਨੂੰ ਮੁਅੱਤਲ ਕਰਨ ਲਈ ਸਦਨ ਦੀ ਮਨਜ਼ੂਰੀ ਮੰਗਣ ਵਾਲਾ ਮਤਾ ਪੜ੍ਹਨ ਲਈ ਕਿਹਾ। ਨੀਟ ਪੇਪਰ ਲੀਕ ਅਤੇ ਹੋਰ ਮੁੱਦਿਆਂ 'ਤੇ ਵਿਰੋਧੀ ਧਿਰ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਦੇ ਵਿਚਕਾਰ ਇਹ ਮਤਾ ਜ਼ਬਾਨੀ ਵੋਟ ਨਾਲ ਪਾਸ ਹੋ ਗਿਆ। ਮਤਾ ਪਾਸ ਹੋਣ ਤੋਂ ਬਾਅਦ ਟੇਨੇਟੀ ਨੇ ਬੈਨਰਜੀ ਨੂੰ ਸਦਨ ਦਾ ਵੇਹੜਾ ਛੱਡ ਕੇ ਜਾਣ ਲਈ ਕਿਹਾ।
ਵਿਰੋਧੀ ਧਿਰ ਦੀ ਲਗਾਤਾਰ ਨਾਅਰੇਬਾਜ਼ੀ ਦੇ ਚੱਲਦਿਆਂ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਦਿਨ ਵੇਲੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਹੋਣ 'ਤੇ ਲੋਕ ਸਭਾ ਚੈਂਬਰ 'ਚ ਬੈਨਰਜੀ ਦੀ ਆਪਣੀ ਪਾਰਟੀ ਦੇ ਕੁਝ ਸਾਬਕਾ ਸਾਥੀਆਂ ਅਤੇ NCPI ਸੰਸਦ ਮੈਂਬਰਾਂ ਨਾਲ ਤਿੱਖੀ ਬਹਿਸ ਹੋਈ ਸੀ।
ਬਹਿਸ ਹੋਣ ਦਾ ਕਾਰਨ ਸਪੱਸ਼ਟ ਨਹੀਂ ਇਸ ਬਹਿਸ 'ਚ ਸ਼ਾਮਲ ਨੇਸ਼ਨਲਿਸਟ ਸਿਟੀਜ਼ਨ ਪਾਰਟੀ ਆਫ਼ ਇੰਡੀਆ ਦੇ ਮੈਂਬਰਾਂ 'ਚ ਮਿਤਾਲੀ ਬਾਗ, ਸ਼ਤਾਬਦੀ ਰਾਏ ਅਤੇ ਕਾਕੋਲੀ ਘੋਸ਼ ਦਸਤੀਦਾਰ ਸ਼ਾਮਲ ਸਨ। ਬੈਨਰਜੀ ਟੀ.ਐੱਮ.ਸੀ. ਮੁਖੀ ਮਮਤਾ ਬੈਨਰਜੀ ਦੇ ਵਫ਼ਾਦਾਰ ਰਹੇ ਹਨ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਤਿੱਖੀ ਬਹਿਸ ਕਿਸ ਵਜ੍ਹਾ ਕਰਕੇ ਹੋਈ।
ਵਿਰੋਧੀ ਧਿਰਾਂ ਦੇ ਕੁਝ ਮੈਂਬਰਾਂ ਨੇ ਵਿਚਕਾਰ ਪੈ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਵਿਰੋਧੀ ਸੰਸਦ ਮੈਂਬਰਾਂ ਦੇ ਇਹ ਪੁੱਛਣ 'ਤੇ ਕਿ ਕੀ ਹੋਇਆ ਸੀ, ਬੈਨਰਜੀ ਸਦਨ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਬਾਗ, ਦਸਤੀਦਾਰ ਅਤੇ NCPI ਦੇ ਕੁਝ ਹੋਰ ਮੈਂਬਰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਉਨ੍ਹਾਂ ਦੇ ਚੈਂਬਰ 'ਚ ਮਿਲਣ ਗਏ ਤਾਂ ਜੋ ਸ਼ਾਇਦ ਇਸ ਮੁੱਦੇ ਨੂੰ ਚੁੱਕ ਸਕਣ।
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਤੋਂ ਬਾਅਦ ਟੀ.ਐੱਮ.ਸੀ. ਦੇ 20 ਸੰਸਦ ਮੈਂਬਰਾਂ ਨੇ ਪਾਰਟੀ ਲੀਡਰਸ਼ਿਪ ਖ਼ਿਲਾਫ਼ ਬਗਾਵਤ ਕਰ ਦਿੱਤੀ ਸੀ ਅਤੇ NCPI 'ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਲੋਕ ਸਭਾ 'ਚ ਟੀ.ਐੱਮ.ਸੀ. ਸੰਸਦ ਮੈਂਬਰਾਂ ਤੋਂ ਵੱਖਰਾ ਬੈਠਣਾ ਸ਼ੁਰੂ ਕਰ ਦਿੱਤਾ ਸੀ। NCPI ਸੰਸਦ ਮੈਂਬਰਾਂ ਨੇ ਸੱਤਾਧਾਰੀ NDA ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਵੀ ਆਪਣਾ ਸਮਰਥਨ ਪ੍ਰਗਟਾਇਆ।