ਕੁਰਕੁਰੇ ਖਾਣ ਵਾਲੇ ਪੜ੍ਹ ਲੈਣ ਇਹ ਖ਼ਬਰ! 28 ਸਾਲਾ ਨੌਜਵਾਨ ਦੀ ਅਚਾਨਕ ਮੌਤ ਨੇ ਮਚਾਇਆ ਹੜਕੰਪ, ਵਜ੍ਹਾ ਜਾਣ ਰਹਿ ਜਾਵੋਗੇ ਹੈਰਾਨ
ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਤਾਲ ਪਿੰਡ ਵਾਸੀ ਨੌਜਵਾਨ ਦੀ ਸਾਹ ਦੀ ਨਲੀ ’ਚ ਕੁਰਕੁਰੇ ਦਾ ਟੁੱਕੜਾ ਫਸਣ ਨਾਲ ਮੌਤ ਹੋ ਗਈ। 28 ਸਾਲਾ ਹੇਮੰਤ ਸ਼ਰਮਾ ਕਸੌਲੀ ਸਤਿਤ ਹੋਟਲ ’ਚ ਕੰਮ ਕਰਦਾ ਸੀ।
Publish Date: Sat, 30 May 2026 01:49 PM (IST)
Updated Date: Sat, 30 May 2026 01:51 PM (IST)
ਅਰਕੀ : ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਤਾਲ ਪਿੰਡ ਵਾਸੀ ਨੌਜਵਾਨ ਦੀ ਸਾਹ ਦੀ ਨਲੀ ’ਚ ਕੁਰਕੁਰੇ ਦਾ ਟੁੱਕੜਾ ਫਸਣ ਨਾਲ ਮੌਤ ਹੋ ਗਈ। 28 ਸਾਲਾ ਹੇਮੰਤ ਸ਼ਰਮਾ ਕਸੌਲੀ ਸਤਿਤ ਹੋਟਲ ’ਚ ਕੰਮ ਕਰਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਹੇਮੰਤ ਬੁੱਧਵਾਰ ਸਵੇਰੇ ਹੋਟਲ ’ਚ ਕੁਰਕੁਰੇ ਖਾ ਰਿਹਾ ਸੀ ਅਤੇ ਉਸੇ ਵੇਲੇ ਕੁਰਕੁਰੇ ਦਾ ਇਕ ਟੁੱਕੜਾ ਸਾਹ ਦੀ ਨਲੀ ’ਚ ਫਸ ਗਿਆ। ਇਸ ਤੋਂ ਬਾਅਦ ਉਸ ਨੂੰ ਸਾਹ ਲੈਣ 'ਚ ਕਾਫ਼ੀ ਦਿੱਕਤ ਹੋਣ ਲੱਗੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।