'ਜਿਹੜੇ ਦਾਨ ਨਹੀਂ ਬਚਾ ਸਕੇ, ਪੇਪਰ ਕੀ ਬਚਾਉਣਗੇ', ਅਖਿਲੇਸ਼ ਯਾਦਵ ਦਾ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਲੋਕ ਸਭਾ 'ਚ ਪੇਪਰ ਲੀਕ ਰੋਕਣ ਵਾਲੇ ਬਿੱਲ 'ਤੇ ਚਰਚਾ ਦੌਰਾਨ ਮੰਗਲਵਾਰ ਨੂੰ ਵਿਰੋਧੀ ਧਿਰ ਨੇ ਕੇਂਦਰ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਇਸ ਨੂੰ ਰਾਮ ਮੰਦਰ ਚੰਦਾ ਚੋਰੀ ਮਾਮਲੇ ਨਾਲ ਜੋੜਦਿਆਂ ਕਿਹਾ ਕਿ ਜੋ ਲੋਕ ਦਾਨ ਨਹੀਂ ਬਚਾ ਸਕੇ ਉਹ ਪੇਪਰ ਕਿਵੇਂ ਬਚਾਉਣਗੇ। ਉਨ੍ਹਾਂ ਕਿਹਾ, “ਮੈਂ ਦੂਰੋਂ ਹੀ ਵਿਰੋਧ ਪ੍ਰਦਰਸ਼ਨ ਦੇਖ ਰਿਹਾ ਸੀ। ਜਿੱਤ ਤੋਂ ਬਾਅਦ ਜੋ ਨਾਅਰੇ ਲਗਾਏ ਗਏ ਉਹ ਸਰਕਾਰ ਦੇ ਖਿਲਾਫ਼ ਸਨ। ਇਹ ਸਰਕਾਰ ਇਸ ਗੱਲ 'ਤੇ ਮਾਣ ਕਰਦੀ ਸੀ ਕਿ ਉਹ ਕਿਸੇ ਦੇ ਸਾਹਮਣੇ ਨਹੀਂ ਝੁਕਦੀ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਝੁਕਦੀ ਹੈ, ਝੁਕਾਉਣ ਵਾਲਾ ਚਾਹੀ
Publish Date: Tue, 28 Jul 2026 04:07 PM (IST)
Updated Date: Tue, 28 Jul 2026 04:09 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਲੋਕ ਸਭਾ 'ਚ ਪੇਪਰ ਲੀਕ ਰੋਕਣ ਵਾਲੇ ਬਿੱਲ 'ਤੇ ਚਰਚਾ ਦੌਰਾਨ ਮੰਗਲਵਾਰ ਨੂੰ ਵਿਰੋਧੀ ਧਿਰ ਨੇ ਕੇਂਦਰ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਇਸ ਨੂੰ ਰਾਮ ਮੰਦਰ ਚੰਦਾ ਚੋਰੀ ਮਾਮਲੇ ਨਾਲ ਜੋੜਦਿਆਂ ਕਿਹਾ ਕਿ ਜੋ ਲੋਕ ਦਾਨ ਨਹੀਂ ਬਚਾ ਸਕੇ ਉਹ ਪੇਪਰ ਕਿਵੇਂ ਬਚਾਉਣਗੇ। ਉਨ੍ਹਾਂ ਕਿਹਾ, “ਮੈਂ ਦੂਰੋਂ ਹੀ ਵਿਰੋਧ ਪ੍ਰਦਰਸ਼ਨ ਦੇਖ ਰਿਹਾ ਸੀ। ਜਿੱਤ ਤੋਂ ਬਾਅਦ ਜੋ ਨਾਅਰੇ ਲਗਾਏ ਗਏ ਉਹ ਸਰਕਾਰ ਦੇ ਖਿਲਾਫ਼ ਸਨ। ਇਹ ਸਰਕਾਰ ਇਸ ਗੱਲ 'ਤੇ ਮਾਣ ਕਰਦੀ ਸੀ ਕਿ ਉਹ ਕਿਸੇ ਦੇ ਸਾਹਮਣੇ ਨਹੀਂ ਝੁਕਦੀ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਝੁਕਦੀ ਹੈ, ਝੁਕਾਉਣ ਵਾਲਾ ਚਾਹੀਦਾ ਹੈ। ਜਦੋਂ ਸਰਕਾਰ ਪਰੇਸ਼ਾਨ ਹੁੰਦੀ ਹੈ ਤਾਂ ਉਹ ਮੰਗਾਂ ਮੰਨ ਲੈਂਦੀ ਹੈ।”
'PM ਨੂੰ ਬਚਾਉਣ ਲਈ ਪ੍ਰਧਾਨ ਨੂੰ ਹਟਾ ਦਿੱਤਾ' ਅਖਿਲੇਸ਼ ਯਾਦਵ ਨੇ ਕਿਹਾ, "ਇਹ ਪਹਿਲਾ ਵਿਦਿਆਰਥੀ ਅੰਦੋਲਨ ਸੀ ਜਿਸ ਨੂੰ ਮਾਪਿਆਂ ਦਾ ਵੀ ਸਮਰਥਨ ਮਿਲਿਆ। ਵਿਰੋਧੀ ਧਿਰ ਨੂੰ ਡਰ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ (NTA) ਦੀ ਤਰ੍ਹਾਂ ਪੂਰੀ ਸਰਕਾਰ ਨੂੰ ਹੀ ਆਊਟਸੋਰਸ ਕੀਤਾ ਜਾ ਸਕਦਾ ਹੈ। ਸਰਕਾਰ ਨੇ ਭਰਤੀਆਂ 'ਚ ਦਲਿਤਾਂ ਅਤੇ ਪਛੜੇ ਵਰਗਾਂ ਦੇ ਅਧਿਕਾਰ ਖੋਹ ਲਏ ਹਨ।" ਉਨ੍ਹਾਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ, "ਤੁਸੀਂ ਪ੍ਰਧਾਨ ਮੰਤਰੀ ਨੂੰ ਬਚਾਉਣ ਲਈ ਪ੍ਰਧਾਨ ਨੂੰ ਹਟਾ ਦਿੱਤਾ। ਮੈਂ ਵਿਦਿਆਰਥੀਆਂ ਦੇ ਅੰਦੋਲਨ ਦੀ ਤਾਰੀਫ਼ ਕਰਦਾ ਹਾਂ। ਉਨ੍ਹਾਂ ਨੇ ਇਸ ਸਰਕਾਰ ਨੂੰ ਵੀ ਲੋਕਤੰਤਰੀ ਬਣਾ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣੀ ਪਈ। ਅਸੀਂ ਅਜਿਹਾ ਸਮਾਂ ਵੀ ਦੇਖਿਆ ਹੈ ਜਦੋਂ ਇਹ ਸਰਕਾਰ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਤੱਕ ਨਹੀਂ ਕਰਨ ਦਿੰਦੀ ਸੀ।"
'ਸਰਕਾਰ ਨੇ ਐਮਰਜੈਂਸੀ ਦੇ ਦਿਨਾਂ ਦੀ ਯਾਦ ਦਿਵਾਈ' ਦਿੱਲੀ 'ਚ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗਈ ਕਾਰਵਾਈ ਦੀ ਸਖ਼ਤ ਆਲੋਚਨਾ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਐਮਰਜੈਂਸੀ ਦੇ ਦਿਨਾਂ ਦੀ ਯਾਦ ਆ ਗਈ। ਉਨ੍ਹਾਂ ਕਿਹਾ, "ਮੈਂ ਐਮਰਜੈਂਸੀ ਨਹੀਂ ਦੇਖੀ ਹੈ ਪਰ ਜੋ ਉਦੋ ਹੋਇਆ ਸੀ ਉਹੀ ਅਸੀਂ ਪਿਛਲੇ ਹਫ਼ਤੇ ਦਿੱਲੀ 'ਚ ਦੇਖਿਆ, ਜਦੋਂ ਵਿਦਿਆਰਥੀਆਂ ਨੂੰ ਨੁਕੀਲੀਆਂ ਛੜਾਂ ਅਤੇ ਇਲੈਕਟ੍ਰਿਕ ਬੈਟਨ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਉਨ੍ਹਾਂ 'ਤੇ ਪੈਲੇਟ ਗਨ ਨਾਲ ਗੋਲੀਆਂ ਚਲਾਈਆਂ ਗਈਆਂ।"
ਨਵੇਂ ਕਾਨੂੰਨ ਦੀ ਲੋੜ 'ਤੇ ਸਵਾਲ ਚੁੱਕਦਿਆਂ ਐਸ.ਪੀ. ਮੁਖੀ ਨੇ ਕਿਹਾ ਕਿ 2024 'ਚ ਸਰਕਾਰ ਦੇ ਨਵਾਂ ਕਾਨੂੰਨ ਲਿਆਉਣ ਦੇ ਬਾਵਜੂਦ ਪੇਪਰ ਲੀਕ ਨਹੀਂ ਰੁਕੇ ਅਤੇ ਹੁਣ ਸਰਕਾਰ ਨੂੰ ਸੋਧ ਲਿਆਉਣ ਲਈ ਮਜਬੂਰ ਹੋਣਾ ਪਿਆ ਹੈ। ਅਖਿਲੇਸ਼ ਯਾਦਵ ਨੇ ਰਾਮ ਮੰਦਰ ਦੇ ਚੰਦੇ 'ਚ ਕਥਿਤ ਚੋਰੀ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਭਾਜਪਾ ਸਰਕਾਰ ਨਾ ਤਾਂ ਚੰਦੇ ਦੀ ਚੋਰੀ ਰੋਕ ਸਕੀ ਅਤੇ ਨਾ ਹੀ ਪੇਪਰ ਲੀਕ। ਉਨ੍ਹਾਂ ਕਿਹਾ, "ਜਿਨ੍ਹਾਂ ਲੋਕਾਂ ਨੇ ਰਾਮ ਮੰਦਰ ਦੇ ਚੰਦੇ ਦੀ ਚੋਰੀ ਹੋਣ ਦਿੱਤੀ, ਉਹੀ ਪੇਪਰ ਲੀਕ ਵੀ ਹੋਣ ਦੇ ਰਹੇ ਹਨ।"