ਇਸ ਵਾਰ ਸਰਦੀਆਂ 'ਚ ਵੀ ਪਏਗੀ ਗਰਮੀ! ਅਲਨੀਨੋ ਦੇ ਅਸਰ ਨਾਲ ਬਦਲੇਗਾ ਮੌਸਮ ਦਾ ਮਿਜਾਜ਼ ਪ੍ਰਸ਼ਾਂਤ ਮਹਾਸਾਗਰ ’ਚ ਤੇਜ਼ੀ ਨਾਲ ਮਜ਼ਬੂਤ ਹੋ ਰਹੇ ਅਲਨੀਨੋ ਦਾ ਅਸਰ ਸਿਰਫ਼ ਮੌਨਸੂਨੀ ਬਾਰਿਸ਼ ’ਤੇ ਹੀ ਨਹੀਂ, ਬਲਕਿ ਸਰਦੀ ਦੇ ਮੌਸਮ ’ਤੇ ਵੀ ਪੈ ਸਕਦਾ ਹੈ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਦਸੰਬਰ ਤੋਂ ਫਰਵਰੀ ਤੱਕ ਠੰਢ ਤਾਂ ਪਵੇਗੀ ਪਰ ਠੰਢ ਦੌਰਾਨ ਗਰਮ ਦਿਨਾਂ ਦਾ ਫ਼ਰਕ ਵਧ ਸਕਦਾ ਹੈ। ਖਾਸ ਤੌਰ ’ਤੇ ਉੱਤਰ ਪੱਛਮੀ ਭਾਰਤ ’ਚ ਇਹ ਬਦਲਾਅ ਮਹੱਤਵਪੂਰਣ ਹੋਵੇਗਾ। ਹਾਲਾਂਕਿ, ਇੱਥੇ ਪੱਛਮੀ ਗੜਬੜੀ ਦੀ ਭੂਮਿਕਾ ਵੀ ਬਹੁਤ ਵੱਡੀ ਹੈ। ਇਹੀ ਮੌਸਮ ਪ੍ਰਣਾਲੀਆਂ ਸਰਦੀਆਂ ’ਚ ਉੱਤਰ ਭਾਰਤ ’ਚ ਬਾਰਿਸ਼ ਤੇ ਪਹਾੜਾਂ ’ਚ ਬਰਫ਼ਬਾਰੀ ਲਿਆਉਂਦੀਆਂ ਹਨ। ਅਲਨੀਨੋ ਤੇ ਪੱਛਮੀ ਗੜਬੜੀ ’ਚ ਮਜ਼ਬੂਤ ਸਬੰਧ ਹੈ। ਇਸ ਲਈ, ਕੁਝ ਸਥਿਤੀਆਂ ’ਚ ਪੱਛਮੀ ਗੜ
Publish Date: Wed, 19 Aug 2026 11:55 AM (IST)
Updated Date: Wed, 19 Aug 2026 11:57 AM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਸ਼ਾਂਤ ਮਹਾਸਾਗਰ ’ਚ ਤੇਜ਼ੀ ਨਾਲ ਮਜ਼ਬੂਤ ਹੋ ਰਹੇ ਅਲਨੀਨੋ ਦਾ ਅਸਰ ਸਿਰਫ਼ ਮੌਨਸੂਨੀ ਬਾਰਿਸ਼ ’ਤੇ ਹੀ ਨਹੀਂ, ਬਲਕਿ ਸਰਦੀ ਦੇ ਮੌਸਮ ’ਤੇ ਵੀ ਪੈ ਸਕਦਾ ਹੈ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਦਸੰਬਰ ਤੋਂ ਫਰਵਰੀ ਤੱਕ ਠੰਢ ਤਾਂ ਪਵੇਗੀ ਪਰ ਠੰਢ ਦੌਰਾਨ ਗਰਮ ਦਿਨਾਂ ਦਾ ਫ਼ਰਕ ਵਧ ਸਕਦਾ ਹੈ। ਖਾਸ ਤੌਰ ’ਤੇ ਉੱਤਰ ਪੱਛਮੀ ਭਾਰਤ ’ਚ ਇਹ ਬਦਲਾਅ ਮਹੱਤਵਪੂਰਣ ਹੋਵੇਗਾ। ਹਾਲਾਂਕਿ, ਇੱਥੇ ਪੱਛਮੀ ਗੜਬੜੀ ਦੀ ਭੂਮਿਕਾ ਵੀ ਬਹੁਤ ਵੱਡੀ ਹੈ। ਇਹੀ ਮੌਸਮ ਪ੍ਰਣਾਲੀਆਂ ਸਰਦੀਆਂ ’ਚ ਉੱਤਰ ਭਾਰਤ ’ਚ ਬਾਰਿਸ਼ ਤੇ ਪਹਾੜਾਂ ’ਚ ਬਰਫ਼ਬਾਰੀ ਲਿਆਉਂਦੀਆਂ ਹਨ। ਅਲਨੀਨੋ ਤੇ ਪੱਛਮੀ ਗੜਬੜੀ ’ਚ ਮਜ਼ਬੂਤ ਸਬੰਧ ਹੈ। ਇਸ ਲਈ, ਕੁਝ ਸਥਿਤੀਆਂ ’ਚ ਪੱਛਮੀ ਗੜਬੜੀ ਜ਼ਿਆਦਾ ਸਰਗਰਮ ਵੀ ਹੋ ਸਕਦੀ ਹੈ।
ਅਮਰੀਕੀ ਮੌਸਮ ਵਿਭਾਗ ਦੇ ਨੈਸ਼ਨਲ ਓਸ਼ਨਿਕ ਐਂਡ ਐਟਮਾਸਫੇਰਿਕ ਐਡਮਿਨਿਸਟ੍ਰੇਸ਼ਨ (ਨੋਆ) ਦੇ ਤਾਜ਼ਾ ਅਨੁਮਾਨ ’ਚ ਦੱਸਿਆ ਗਿਆ ਹੈ ਕਿ ਅਕਤੂਬਰ-ਦਸੰਬਰ ’ਚ ਅਲਨੀਨੋ ਬਹੁਤ ਮਜ਼ਬੂਤ ਹੋ ਜਾਏਗਾ। ਇਹ 1950 ਤੋਂ ਬਾਅਦ ਦਾ ਸਭ ਤੋਂ ਜ਼ਿਆਦਾ ਮਜ਼ਬੂਤ ਅਲਨੀਨੋ ਹੋ ਸਕਦਾ ਹੈ, ਕਿਉਂਕਿ ਪ੍ਰਸ਼ਾਂਤ ਮਹਾਸਾਗਰ ’ਚ ਸਮੁੰਦਰ ਦੀ ਸਤ੍ਹਾ ਦਾ ਤਾਪਮਾਨ ਹਾਲੇ ਵੀ ਸਾਧਾਰਨ ਤੋਂ ਦੋ ਡਿਗਰੀ ਸੈਲਸੀਅਸ ਜ਼ਿਆਦਾ ਹੋ ਚੁੱਕਾ ਹੈ। ਪਾਣੀ ਦੇ ਅਸਾਧਾਰਨ ਰੂਪ ਨਾਲ ਗਰਮ ਹੋਣ ’ਤੇ ਉੱਥੇ ਹਵਾ ਦੇ ਉੱਪਰ ਉੱਠਣ, ਹੇਠਾਂ ਉਤਰਣ ਨਾਲ ਦਬਾਅ ਦਾ ਪੂਰਾ ਢਾਂਚਾ ਬਦਲ ਜਾਂਦਾ ਹੈ। ਇਸ ਦਾ ਅਸਰ ਹਜ਼ਾਰਾਂ ਕਿਲੋਮੀਟਰ ਦੂਰ ਤੱਕ ਪਹੁੰਚਦਾ ਹੈ। ਮੌਸਮ ਵਿਗਿਆਨ ਦੀ ਭਾਸ਼ਾ ’ਚ ਇਸ ਨੂੰ ਟੈਲੀ-ਕੁਨੈਕਸ਼ਨ ਕਿਹਾ ਜਾਂਦਾ ਹੈ। ਇਹੀ ਬਦਲਾਅ ਭਾਰਤ ਦੇ ਤਾਪਮਾਨ, ਬਾਰਿਸ਼ ਤੇ ਸਰਦੀਆਂ ’ਚ ਆਉਣ ਵਾਲੀ ਪੱਛਮੀ ਗੜਬੜੀ ਨੂੰ ਪ੍ਰਭਾਵਿਤ ਕਰਦਾ ਹੈ।
ਅਲਨੀਨੋ ਦੇ ਸਭ ਤੋਂ ਜ਼ਿਆਦਾ ਮਜ਼ਬੂਤ ਹੋਣ ਤੋਂ ਪਹਿਲਾਂ ਹੀ ਭਾਰਤ ਤੋਂ ਮੌਨਸੂਨੀ ਵਿਦਾਈ ਹੋ ਜਾਏਗੀ। ਵਿਸ਼ਵ ਮੌਸਮ ਸੰਗਠਨ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਲਨੀਨੋ ਦੀ ਤੀਬਰਤਾ ਨਾਲ ਮਹਾਸਾਗਰ ਦੀ ਸਤ੍ਹਾ ਦਾ ਤਾਪਮਾਨ ਸਾਧਾਰਨ ਤੋਂ ਕਰੀਬ 2.9 ਡਿਗਰੀ ਜ਼ਿਆਦਾ ਰਹਿ ਸਕਦਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਪੂਰੇ ਦੇਸ਼ ’ਚ ਸਰਦੀ ਖ਼ਤਮ ਹੋ ਜਾਏਗੀ, ਪਰ ਠੰਢ ਦੇ ਲੰਬੇ ਦੌਰ ਤੇ ਸੀਤ ਲਹਿਰ ਵਾਲੇ ਦਿਨਾਂ ਦੀ ਗਿਣਤੀ ’ਚ ਕਮੀ ਆ ਸਕਦੀ ਹੈ। ਮੌਸਮ ਵਿਭਾਗ ਨੇ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ 1971 ਤੋਂ 2010 ਤੱਕ ਅਲਨੀਨੋ ਵਾਲੇ ਸਾਲਾਂ ’ਚ ਸੀਤ ਲਹਿਰ ਦੇ ਦਿਨਾਂ ਦੀ ਗਿਣਤੀ ਤੇ ਉਨ੍ਹਾਂ ਦਾ ਦਾਇਰਾ ਸਾਧਾਰਨ ਤੇ ਮੁਕਾਬਲੇ ਘੱਟ ਪਾਇਆ ਗਿਆ।
ਹੁਣੇ ਤੋਂ ਦਿਸਣ ਲੱਗਾ ਅਸਰ ਅਲਨੀਨੋ ਦਾ ਅਸਰ ਹੁਣੇ ਤੋਂ ਦਿਸਣ ਲੱਗਾ ਹੈ। ਦੇਸ਼ ’ਚ ਹੁਣ ਤੱਕ ਬਾਰਿਸ਼ ਸਾਧਾਰਨ ਤੋਂ ਕਰੀਬ 13 ਫ਼ੀਸਦੀ ਘੱਟ ਰਹੀ ਹੈ। ਸਕਾਈਮੇਟ ਨੇ ਆਪਣੇ ਸ਼ੁਰੂਆਤੀ ਅਨੁਮਾਨ ਨੂੰ ਘਟਾ ਕੇ ਪੂਰੇ ਮੌਨਸੂਨ ’ਚ ਲੰਬੇ ਸਮੇਂ ਦੇ ਔਸਤ ਦੇ 85 ਫ਼ੀਸਦੀ ਤੱਕ ਕਰ ਦਿੱਤਾ ਹੈ ਤੇ ਸੋਕੇ ਵਰਗੀ ਸਥਿਤੀ ਦਾ ਖ਼ਦਸ਼ਾ 70 ਫ਼ੀਸਦੀ ਦੱਸਿਆ ਹੈ। ਅਪ੍ਰੈਲ ’ਚ ਉਸ ਦਾ ਅਨੁਮਾਨ 94 ਫ਼ੀਸਦੀ ਸੀ। ਮੌਸਮ ਵਿਭਾਗ ਦਾ ਅਨੁਮਾਨ ਵੀ ਚਿੰਤਾ ਵਧਾਉਣ ਵਾਲਾ ਹੈ। ਉਸ ਨੇ ਪੂਰੇ ਮੌਨਸੂਨ ਸੈਸ਼ਨ ਲਈ ਬਾਰਿਸ਼ ਦਾ ਅਨੁਮਾਨ ਐੱਲਪੀਏ ਦੇ 90 ਫ਼ੀਸਦੀ ’ਤੇ ਰੱਖਿਆ ਹੈ ਤੇ ਸਾਧਾਰਨ ਤੋਂ ਘੱਟ ਜਾਂ ਘੱਟ ਬਾਰਿਸ਼ ਦੀ ਸ਼੍ਰੇਣੀ ’ਚ ਜਾਣ ਦੀ ਕੁੱਲ ਸੰਭਾਵਨਾ 84 ਫ਼ੀਸਦੀ ਦੱਸੀ ਹੈ। ਘੱਟ ਬਾਰਿਸ਼ ਦਾ ਸਿੱਧਾ ਅਸਰ ਖੇਤੀ ’ਤੇ ਪਵੇਗਾ, ਕਿਉਂਕਿ ਦੇਸ਼ ਦੀ ਸਾਲਾਨਾ ਬਾਰਿਸ਼ ਦਾ ਵੱਡਾ ਹਿੱਸਾ ਇਨ੍ਹਾਂ ਚਾਰ ਮਹੀਨਿਆਂ ’ਚ ਆਉਂਦਾ ਹੈ ਤੇ ਸਾਉਣੀ ਫ਼ਸਲਾਂ ਇਸੇ ’ਤੇ ਨਿਰਭਰ ਕਰਦੀਆਂ ਹਨ।