- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਲਾਸ 7 ’ਚ ਪੜ੍ਹਦੀ ਬੱਚੀ ਸ਼ਨੀਵਾਰ ਨੂੰ ਆਪਣੇ ਸਕੂਲ ਟ੍ਰਿਪ ਤੋਂ ਬਾਅਦ ਹੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਹੈਦਰਾਬਾਦ ਪਰਤ ਰਹੀ ਸੀ। ਉਡਾਣ ਦੌਰਾਨ ਉਸ ਨੇ ਆਪਣੇ ਕੋਲ ਬੈਠੇ ਇੱਕ ਸਹਿਪਾਠੀ ਨਾਲ ਮਜ਼ਾਕ ’ਚ ਕਹਿ ਦਿੱਤਾ ਸੀ ਕਿ ਫਲਾਈਟ ਵਿੱਚ ਬੰਬ ਹੈ।

ਬੱਚੀ ਦੀ ਇਸ ਗੱਲ ਨੂੰ ਕੋਲ ਮੌਜੂਦ ਇੱਕ ਕੈਬਿਨ ਕਰੂ ਮੈਂਬਰ ਨੇ ਸੁਣ ਲਿਆ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕਰੂ ਮੈਂਬਰ ਨੇ ਤੁਰੰਤ ਇਸ ਦੀ ਜਾਣਕਾਰੀ ਜਹਾਜ਼ ਦੇ ਪਾਇਲਟ ਨੂੰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਲਰਟ 'ਤੇ ਰੱਖਿਆ ਗਿਆ।
ਜਹਾਜ਼ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਦਿਆਂ ਹੀ ਤੈਅ ਪ੍ਰੋਟੋਕੋਲ ਤਹਿਤ ਪੂਰੇ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਸੁਰੱਖਿਆ ਬਲਾਂ ਨੂੰ ਜਹਾਜ਼ ਵਿੱਚ ਕੋਈ ਵੀ ਸ਼ੱਕੀ ਜਾਂ ਇਤਰਾਜ਼ਯੋਗ ਵਸਤੂ ਨਹੀਂ ਮਿਲੀ।
ਪੁਲਿਸ ਅਧਿਕਾਰੀ ਅਨੁਸਾਰ, ਬੱਚੀ ਨਾਬਾਲਗ ਹੈ ਅਤੇ ਉਸ ਨੇ ਬਿਨਾਂ ਕਿਸੇ ਗ਼ਲਤ ਇਰਾਦੇ ਦੇ ਅਣਜਾਣੇ ਵਿੱਚ ਇਹ ਗੱਲ ਕਹੀ ਸੀ। ਇਸ ਲਈ ਉਸ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।
ਬਾਅਦ ਵਿੱਚ ਸਕੂਲ ਦੇ ਅਧਿਆਪਕਾਂ ਵੱਲੋਂ ਬੱਚੀ ਦੀ ਕੌਂਸਲਿੰਗ ਕੀਤੀ ਗਈ ਅਤੇ ਉਸ ਨੂੰ ਅਜਿਹੀਆਂ ਸ਼ਰਾਰਤਾਂ ਤੋਂ ਬਚਣ ਦੀ ਸਮਝ ਦਿੱਤੀ ਗਈ।