ਪੰਜਾਬੀ ਆ ਗਏ ਓਏ... ਦਿਲਜੀਤ ਦੁਸਾਂਝ ਦੇ 'ਔਰਾ ਇੰਡੀਆ ਟੂਰ' ਦਾ ਦਿੱਲੀ 'ਚ ਅੱਜ ਹੋਵੇਗਾ ਆਗਾਜ਼, ਜਾਣੋ ਫਿਰ ਕਦੋਂ ਦਿੱਲੀ 'ਚ ਲਾਉਣਗੇ ਰੌਣਕਾਂ ਦਿਲਜੀਤ ਦੁਸਾਂਝ ਅੱਜ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਪਰਫਾਰਮ ਕਰਨਗੇ। ਕੰਸਰਟ ਤੋਂ ਪਹਿਲਾਂ ਉਨ੍ਹਾਂ ਨੇ ਲਾਈਵ ਆ ਕੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਕੋਲ ਗੀਤਾਂ ਦੀ ਲੰਬੀ ਸੂਚੀ ਹੈ, ਪਰ ਸਮਾਂ ਘੱਟ ਹੈ। ਅਜਿਹੇ ਵਿੱਚ ਇਹ ਤੈਅ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਕਿਹੜਾ ਗੀਤ ਗਾਇਆ ਜਾਵੇ ਅਤੇ ਕਿਹੜਾ ਛੱਡਿਆ ਜਾਵੇ।
Publish Date: Fri, 30 Oct 2026 04:31 PM (IST)
Updated Date: Fri, 30 Oct 2026 04:32 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ - ਦਿਲਜੀਤ ਦੁਸਾਂਝ ਅੱਜ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਪਰਫਾਰਮ ਕਰਨਗੇ। ਕੰਸਰਟ ਤੋਂ ਪਹਿਲਾਂ ਉਨ੍ਹਾਂ ਨੇ ਲਾਈਵ ਆ ਕੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਕੋਲ ਗੀਤਾਂ ਦੀ ਲੰਬੀ ਸੂਚੀ ਹੈ, ਪਰ ਸਮਾਂ ਘੱਟ ਹੈ। ਅਜਿਹੇ ਵਿੱਚ ਇਹ ਤੈਅ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਕਿਹੜਾ ਗੀਤ ਗਾਇਆ ਜਾਵੇ ਅਤੇ ਕਿਹੜਾ ਛੱਡਿਆ ਜਾਵੇ।
ਦਿਲਜੀਤ ਨੇ ਕਿਹਾ ਕਿ ਕੁਝ ਗੀਤ ਛੁੱਟ ਜਾਣ ਕਾਰਨ ਪ੍ਰਸ਼ੰਸਕ ਨਾਰਾਜ਼ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨੇ ਲਾਈਵ ਆ ਕੇ ਕੁਝ ਗੀਤ ਸੁਣਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣੀ ਪਸੰਦ ਦੇ ਗੀਤਾਂ ਦੇ ਨਾਂ ਮੈਸੇਜ ਰਾਹੀਂ ਭੇਜਣ ਲਈ ਵੀ ਕਿਹਾ। ਇਸੇ ਦੌਰਾਨ ਇੱਕ ਫਰਮਾਇਸ਼ ’ਤੇ ਉਨ੍ਹਾਂ ਨੇ ਕੰਸਰਟ ਵਿੱਚ ‘ਸਾਹਾਂ ਦੀ ਮਾਲਾ’ ਗਾਉਣ ਦਾ ਵਾਅਦਾ ਕੀਤਾ।
ਮੈਟਰੋ ਰਾਹੀਂ ਆਉਣ ਦੀ ਕੀਤੀ ਅਪੀਲ ਦਿਲਜੀਤ ਨੇ ਪ੍ਰਸ਼ੰਸਕਾਂ ਨੂੰ ਕੰਸਰਟ ਵਿੱਚ ਆਉਣ ਲਈ ਮੈਟਰੋ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮੁਤਾਬਕ, ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਸ਼ੋਅ ਨੂੰ ਧਿਆਨ ਵਿੱਚ ਰੱਖਦਿਆਂ ਮੈਟਰੋ ਸੇਵਾ ਰਾਤ 12 ਵਜੇ ਤੱਕ ਉਪਲਬਧ ਰਹੇਗੀ। ਉਨ੍ਹਾਂ ਕਿਹਾ ਕਿ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਪਾਰਕਿੰਗ ਦੀ ਸਹੂਲਤ ਨਹੀਂ ਹੈ, ਇਸ ਲਈ ਮੈਟਰੋ ਰਾਹੀਂ ਪਹੁੰਚਣਾ ਸਭ ਤੋਂ ਸੁਵਿਧਾਜਨਕ ਰਹੇਗਾ।
ਰਾਤ 10 ਵਜੇ ਤੱਕ ਖ਼ਤਮ ਕਰਨਾ ਹੋਵੇਗਾ ਸ਼ੋਅ ਦਿਲਜੀਤ ਨੇ ਦੱਸਿਆ ਕਿ ਸਖ਼ਤ ਦਿਸ਼ਾ-ਨਿਰਦੇਸ਼ਾਂ ਕਾਰਨ ਸ਼ੋਅ ਹਰ ਹਾਲ ਵਿੱਚ ਰਾਤ 10 ਵਜੇ ਤੱਕ ਖ਼ਤਮ ਕਰਨਾ ਹੋਵੇਗਾ। ਕੰਸਰਟ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਸ਼ਾਮ 6:30 ਵਜੇ ਤੱਕ ਸਟੇਡੀਅਮ ਪਹੁੰਚਣ ਦੀ ਅਪੀਲ ਕੀਤੀ, ਤਾਂ ਜੋ ਉਹ ਸ਼ੁਰੂ ਤੋਂ ਹੀ ਸ਼ੋਅ ਦਾ ਆਨੰਦ ਮਾਣ ਸਕਣ।
ਹੁਣ ਅਗਲੀ ਵਾਰ ਦਿੱਲੀ ਵਿੱਚ ਕਦੋਂ ਹੋਵੇਗਾ ਕੰਸਰਟ? ਦਿਲਜੀਤ ਨੇ ਦੱਸਿਆ ਕਿ 2026 ਵਿੱਚ ਉਨ੍ਹਾਂ ਦੇ ਇਸ ਟੂਰ ਦਾ ਇਹ ਪਹਿਲਾ ਸ਼ੋਅ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਮੁੜ 2028 ਵਿੱਚ ਦਿੱਲੀ ਆਉਣਗੇ। ਇਸ ਲਈ ਇਸ ਵਾਰ ਦੀ ਪਰਫਾਰਮੈਂਸ ਵਿੱਚ ਉਹ ਆਪਣੀ ਪੂਰੀ ਤਾਕਤ ਲਗਾ ਦੇਣਗੇ।
ਕੰਸਰਟ ਤੋਂ ਪਹਿਲਾਂ ਕੁਝ ਗੀਤਾਂ ’ਤੇ ਪਾਬੰਦੀ ਲਗਾਉਣ ਦੀ ਮੰਗ ਇਸ ਦੌਰਾਨ ਕੰਸਰਟ ਤੋਂ ਪਹਿਲਾਂ ਚੰਡੀਗੜ੍ਹ ਦੇ ਰਹਿਣ ਵਾਲੇ ਡਾ. ਪੰਡਿਤਰਾਓ ਧਰੇਨਾਵਰ ਨੇ ਦਿੱਲੀ ਪੁਲਿਸ ਦੇ ਡੀਸੀਪੀ (ਦੱਖਣ-ਪੂਰਬੀ) ਨੂੰ ਪੱਤਰ ਲਿਖ ਕੇ ਕੁਝ ਗੀਤਾਂ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ‘ਪਟਿਆਲਾ ਪੈੱਗ’, ‘5 ਤਾਰਾ ਠੇਕੇ’ ਅਤੇ ‘ਜੇਬ ਵਿੱਚੋਂ ਫੀਮ ਲੱਭੀ ਆ’ ਵਰਗੇ ਗੀਤਾਂ ਨੂੰ ਕੰਸਰਟ ਵਿੱਚ ਗਾਉਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਗੀਤਾਂ ਦੇ ਬੋਲ ਬਦਲ ਕੇ ਗਾਉਣ ਦੀ ਇਜਾਜ਼ਤ ਵੀ ਨਾ ਦਿੱਤੀ ਜਾਵੇ।
ਬੱਚਿਆਂ ਨੂੰ ਸਟੇਜ ’ਤੇ ਨਾ ਬੁਲਾਉਣ ਦੀ ਮੰਗ ਸ਼ਿਕਾਇਤ ਵਿੱਚ ਕੰਸਰਟ ਦੌਰਾਨ ਬੱਚਿਆਂ ਨੂੰ ਸਟੇਜ ’ਤੇ ਬੁਲਾਉਣ ’ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਤੇਜ਼ ਆਵਾਜ਼ ਅਤੇ ਚਮਕਦੀਆਂ ਲਾਈਟਾਂ ਬੱਚਿਆਂ ਦੀ ਸਿਹਤ ’ਤੇ ਮਾੜਾ ਅਸਰ ਪਾ ਸਕਦੀਆਂ ਹਨ।
ਬੁਲੇਟ ਬੈਲਟ ਪਹਿਨਣ ’ਤੇ ਵੀ ਜਤਾਇਆ ਇਤਰਾਜ਼ ਡਾ. ਧਰੇਨਾਵਰ ਨੇ ਕੰਸਰਟ ਦੌਰਾਨ ਛਾਤੀ ’ਤੇ ਸਿਲਵਰ ਬੁਲੇਟ ਬੈਲਟ ਯਾਨੀ ਨਕਲੀ ਕਾਰਤੂਸਾਂ ਦੀ ਪੱਟੀ ਪਹਿਨਣ ’ਤੇ ਵੀ ਇਤਰਾਜ਼ ਜਤਾਇਆ ਹੈ। ਉਨ੍ਹਾਂ ਮੁਤਾਬਕ, ਅਜਿਹੀਆਂ ਚੀਜ਼ਾਂ ਪਹਿਨਣਾ ਅਤੇ ਬੰਦੂਕ ਚਲਾਉਣ ਵਰਗੇ ਇਸ਼ਾਰੇ ਕਰਨਾ ਹਿੰਸਾ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦੇ ਸਕਦਾ ਹੈ।