ਕਸ਼ਮੀਰੀ ਹਿੰਦੂਆਂ ਨੂੰ ਫਿਰੋਜ਼ੀ ਧਮਕੀ, ਅੱਤਵਾਦੀ ਗਰੁੱਪਾਂ ਵੱਲੋਂ ਉੱਜੜੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਚਿਤਾਵਨੀ
ਕਸ਼ਮੀਰ ਵਿਚ ਅਮਨ, ਸੁਧਰਦੇ ਸੁਰੱਖਿਆ ਹਾਲਾਤ ਅਤੇ ਉੱਜੜੇ ਕਸ਼ਮੀਰੀ ਹਿੰਦੂਆਂ ਦੀ ਵਾਦੀ ਵਿਚ ਵਾਪਸੀ ਦੀਆਂ ਕੋਸ਼ਿਸ਼ਾਂ ਵਿਚਾਲੇ ਫਿਰ ਆਤੰਕੀ ਧਮਕੀ-ਪੱਤਰ ਅਤੇ ਪੋਸਟਰ ਸਾਹਮਣੇ ਆਇਆ ਹੈ। ਅੱਤਵਾਦੀ ਗਰੁੱਪਾਂ ਦੇ ਨਾਂ ਹੇਠ ਪ੍ਰਸਾਰਤ ਇਹ ਧਮਕੀਆਂ ਜੰਮੂ ਵਿਚ ਰਹਿੰਦੇ ਉੱਜੜੇ ਕਸ਼ਮੀਰੀ ਹਿੰਦੂਆਂ ਅਤੇ ਪ੍ਰਧਾਨ ਮੰਤਰੀ ਰੋਜ਼ਗਾਰ ਪੈਕੇਜ ਤਹਿਤ ਵਾਦੀ ਵਿਚ ਕੰਮ ’ਤੇ ਲੱਗੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਰਦੀਆਂ ਹਨ। ਇਸ ਨੂੰ, ਕਸ਼ਮੀਰੀ ਹਿੰਦੂਆਂ ਦੀ ਵਾਦੀ ਵਿਚ ਵਾਪਸੀ ਦੇ ਅਮਲ ਨੂੰ ਰੋਕਣ, ਕਸ਼ਮੀਰ ਵਾਪਸ ਆਉਣ ਦੀ ਹਸਰਤ ਰੱਖਣ ਵਾਲੇ ਅਤੇ ਰੋਜ਼ਗਾਰ ਸਮੇਤ ਵੱਖ-ਵੱਖ ਕਾਰਨਾਂ ਕਰ ਕੇ ਆਉਣ-ਜਾਣ ਵਾਲੇ ਭਾਈਚਾਰੇ ਵਿਚ ਡਰ ਪੈਦਾ ਕ
Publish Date: Tue, 25 Aug 2026 11:11 AM (IST)
Updated Date: Tue, 25 Aug 2026 11:13 AM (IST)
ਸਟੇਟ ਬਿਊਰੋ, ਜਾਗਰਣ, ਸ੍ਰੀਨਗਰ : ਕਸ਼ਮੀਰ ਵਿਚ ਅਮਨ, ਸੁਧਰਦੇ ਸੁਰੱਖਿਆ ਹਾਲਾਤ ਅਤੇ ਉੱਜੜੇ ਕਸ਼ਮੀਰੀ ਹਿੰਦੂਆਂ ਦੀ ਵਾਦੀ ਵਿਚ ਵਾਪਸੀ ਦੀਆਂ ਕੋਸ਼ਿਸ਼ਾਂ ਵਿਚਾਲੇ ਫਿਰ ਆਤੰਕੀ ਧਮਕੀ-ਪੱਤਰ ਅਤੇ ਪੋਸਟਰ ਸਾਹਮਣੇ ਆਇਆ ਹੈ। ਅੱਤਵਾਦੀ ਗਰੁੱਪਾਂ ਦੇ ਨਾਂ ਹੇਠ ਪ੍ਰਸਾਰਤ ਇਹ ਧਮਕੀਆਂ ਜੰਮੂ ਵਿਚ ਰਹਿੰਦੇ ਉੱਜੜੇ ਕਸ਼ਮੀਰੀ ਹਿੰਦੂਆਂ ਅਤੇ ਪ੍ਰਧਾਨ ਮੰਤਰੀ ਰੋਜ਼ਗਾਰ ਪੈਕੇਜ ਤਹਿਤ ਵਾਦੀ ਵਿਚ ਕੰਮ ’ਤੇ ਲੱਗੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਰਦੀਆਂ ਹਨ। ਇਸ ਨੂੰ, ਕਸ਼ਮੀਰੀ ਹਿੰਦੂਆਂ ਦੀ ਵਾਦੀ ਵਿਚ ਵਾਪਸੀ ਦੇ ਅਮਲ ਨੂੰ ਰੋਕਣ, ਕਸ਼ਮੀਰ ਵਾਪਸ ਆਉਣ ਦੀ ਹਸਰਤ ਰੱਖਣ ਵਾਲੇ ਅਤੇ ਰੋਜ਼ਗਾਰ ਸਮੇਤ ਵੱਖ-ਵੱਖ ਕਾਰਨਾਂ ਕਰ ਕੇ ਆਉਣ-ਜਾਣ ਵਾਲੇ ਭਾਈਚਾਰੇ ਵਿਚ ਡਰ ਪੈਦਾ ਕਰਨ ਦੀ ਸਾਜ਼ਿਸ਼ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਇਕ ਮਹੀਨੇ ਵਿਚ ਦੂਜੀ ਵਾਰ ਇਸ ਤਰ੍ਹਾਂ ਦੀਆਂ ਧਮਕੀਆਂ ਦੇਣ ਉੱਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ‘ਆਲ ਪੀਐੱਮ ਪੈਕੇਜ ਇੰਪਲਾਇਜ਼ ਫੋਰਮ ਕਸ਼ਮੀਰ’ ਨੇ 24 ਅਗਸਤ ਨੂੰ ਸੂਬੇ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਹੈ। ਫੋਰਮ ਨੇ 23 ਅਗਸਤ ਦੇ ਕਥਿਤ ਧਮਕੀ ਭਰੇ ਪੋਸਟਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਡਰ ਦੀ ਭਾਵਨਾ ਵੱਧ ਰਹੀ ਹੈ।
ਪਾਬੰਦੀਸ਼ੁਦਾ ਲਸ਼ਕਰ-ਏ-ਤਈਅਬਾ ਦੇ ਮੁਖੌਟਾ ਸੰਗਠਨ ‘ਦ ਰੇਜ਼ਿਸਟੈਂਸ ਫਰੰਟ’ (ਟੀਆਰਐੱਫ) ਅਤੇ ਯੂਨਾਈਟਿਡ ਲਿਬਰੇਸ਼ਨ ਕੌਂਸਲ (ਯੂਐੱਲਸੀ) ਦਾ ਨਾਂ ਰੱਖ ਕੇ ਸਾਹਮਣੇ ਆਏ ਇਸ ਤਥਾਕਥਿਤ ਪੱਤਰ ਵਿਚ ਜੰਮੂ ਦੇ ਵੱਖ-ਵੱਖ ਇਲਾਕਿਆਂ ਵਿਚ ਰਹਿਾਂਦੇ ਕਰੀਬ ਅੱਧਾ ਦਰਜਨ ਕਸ਼ਮੀਰੀ ਹਿੰਦੂਆਂ ਦੇ ਨਾਂ, ਫੋਨ ਨੰਬਰ, ਕੁਝ ਦੇ ਘਰਾਂ ਅਤੇ ਗਲੀਆਂ ਦੇ ਨਾਂ ਤੱਕ ਦਰਜ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਪੱਤਰ ਵਿਚ ਕਸ਼ਮੀਰੀ ਹਿੰਦੂਆਂ ਨੂੰ ‘ਵ੍ਹਾਈਟ ਕਾਲਰ ਅੱਤਵਾਦੀ’ ਅਤੇ ‘ਗ਼ੱਦਾਰ’ ਦੱਸਦੇ ਹੋਏ ਉਨ੍ਹਾਂ ਉੱਤੇ ਦਿੱਲੀ ਵਿਚ ਬੈਠੇ ‘ਸਿਆਸੀ ਆਕਾਵਾਂ’ ਲਈ ਕੰਮ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਪੱਤਰ ਵਿਚ ਧਮਕੀ ਦਿੱਤੀ ਗਈ ਹੈ ਕਿ ਸਬੰਧਤ ਲੋਕਾਂ ਦੀ ਸਰਗਰਮੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪੱਤਰ ਵਿਚ ਵਾਦੀ ਵਿਚ ਰਹਿੰਦੇ ਕਸ਼ਮੀਰੀ ਹਿੰਦੂਆਂ ਅਤੇ ਹਿਜਰਤ ਕਰ ਚੁੱਕੇ ਹਿੰਦੂਆਂ ਦਰਮਿਆਨ ਵੰਡ ਪੈਦਾ ਕਰਨ ਦੀ ਸਾਜ਼ਿਸ਼ ਵੀ ਨਜ਼ਰ ਆਉਂਦੀ ਹੈ। ਪੱਤਰ ਵਿਚ ਵਾਦੀ ਵਿਚ ਰਹਿੰਦੇ ਹਿੰਦੂਆਂ ਨੂੰ ਸੁਰੱਖਿਅਤ ਦੱਸਿਆ ਗਿਆ ਹੈ, ਜਦਕਿ ਬਾਹਰ ਚਲੇ ਗਏ ਹਿੰਦੂਆਂ ਅਤੇ ਜੰਮੂ-ਕਸ਼ਮੀਰ ਵਿਚ ਕਥਿਤ ਤੌਰ 'ਤੇ ਆਰਐੱਸਐੱਸ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ। ਕਥਿਤ ਤੌਰ ਉੱਤੇ ਅਹਿਮਦ ਬਿਲਾਲ ਦੇ ਦਸਤਖ਼ਤਾਂ ਹੇਠ ਇਹ ਪੱਤਰ ਯੂਨਾਈਟਡ ਲਿਬਰੇਸ਼ਨ ਕੌਂਸਲ ਦੇ ਨਾਂ ਹੇਠ ਜਾਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਪੱਤਰ ਦੀ ਵਾਜਬੀਅਤ ਦੀ ਜਨਤਕ ਪੁਸ਼ਟੀ ਨਹੀਂ ਕੀਤੀ ਹੈ ਪਰ ਇਸ ਦੀ ਬੋਲੀ, ਸਮੱਗਰੀ ਅਤੇ ਵਸੀਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
5,896 ਨਿਯੁਕਤੀ ਆਦੇਸ਼ ਜਾਰੀ ਕੀਤੇ ਜਾ ਚੁੱਕੇ ਨੇ: ਕੇਂਦਰ ਸਰਕਾਰ ਦੇ ਕਸ਼ਮੀਰੀ ਹਿੰਦੂਆਂ ਦੇ ਵਸੇਬੇ ਦੇ ਯਤਨਾਂ ਤਹਿਤ ਮਾਰਚ 2026 ਤੱਕ 6,000 ਮਨਜ਼ੂਰਸ਼ੁਦਾ ਸਰਕਾਰੀ ਅਸਾਮੀਆਂ ਵਿੱਚੋਂ 5,896 ਨਿਯੁਕਤੀ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਨਾਲ ਹੀ ਪਰਵਾਸੀ ਕਾਮਿਆਂ ਲਈ 6,000 ਟ੍ਰਾਂਜ਼ਿਟ ਰਿਹਾਇਸ਼ਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ ਸਮੇਂ ਵਿਚ ਧਮਕੀ ਦਾ ਸਾਹਮਣਾ ਕਰਨਾ ਇਸ ਪ੍ਰਕਿਰਿਆ ਨੂੰ ਰੋਕਣ ਦੀ ਸਾਜ਼ਿਸ਼ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।
ਕੁਓਟ ‘‘ਇਹੋ-ਜਿਹੀਆਂ ਧਮਕੀਆਂ ਨੂੰ ਹਲਕੇ ਵਿਚ ਨਹੀਂ ਲਿਆ ਜਾਣਾ ਚਾਹੀਦਾ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਪੁਲਿਸ ਦੀ ਵੱਡੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਨਵੀਆਂ ਧਮਕੀਆਂ ਦੇ ਪਿੱਛੇ ਕੌਣ ਹੈ। ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਦਾ ਵਿਸ਼ਾ ਉਪ ਰਾਜਪਾਲ ਦੇ ਅਧੀਨ ਆਉਂਦਾ ਹੈ ਅਤੇ ਸਬੰਧਤ ਏਜੰਸੀਆਂ ਨੂੰ ਮਾਮਲੇ ਦੀ ਮੁਕੰਮਲ ਜਾਂਚ ਕਰਨੀ ਚਾਹੀਦੀ ਹੈ।
- ਉਮਰ ਅਬਦੁੱਲਾ, ਮੁੱਖ ਮੰਤਰੀ