ਮੁੰਬਈ 'ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, ਜੈਸ਼ ਨਾਲ ਤਾਰ ਜੁੜਨ ਦੇ ਸ਼ੱਕ 'ਚ ਰੈਪਿਡੋ ਡਰਾਈਵਰ ਗ੍ਰਿਫ਼ਤਾਰ; PM ਮੋਦੀ 'ਤੇ ਕੀਤੀ ਸੀ ਇਤਰਾਜ਼ਯੋਗ ਟਿੱਪਣੀ
ਮੁੰਬਈ ਵਿੱਚ ਇੱਕ ਰੈਪਿਡੋ ਡਰਾਈਵਰ ਨੂੰ ਮਾਹਿਮ ਮੈਟਰੋ ਸਟੇਸ਼ਨ ਨੇੜਿਓਂ ਫੜਿਆ ਗਿਆ ਹੈ। ਉਸ ’ਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਜੈਸ਼-ਏ-ਮੁਹੰਮਦ’ (JeM) ਨਾਲ ਸਬੰਧ ਹੋਣ ਦਾ ਸ਼ੱਕ ਹੈ। ਅੱਤਵਾਦੀ ਸੰਗਠਨ ਨਾਲ ਸਬੰਧਾਂ ਦੇ ਸ਼ੱਕ ਵਿੱਚ ਫੜੇ ਗਏ ਇਸ ਰੈਪਿਡੋ ਡਰਾਈਵਰ ਦੀ ਪਛਾਣ ਮੁੰਬਈ ਦੇ ਮਾਹਿਮ ਵਾਸੀ ਮੁਹੰਮਦ ਹਸਨ ਅਬੂ ਸਰਮਦ ਅਖ਼ਤਰ ਵਜੋਂ ਹੋਈ ਹੈ। ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ATS) ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
Publish Date: Sat, 24 Oct 2026 01:17 PM (IST)
Updated Date: Sat, 24 Oct 2026 01:19 PM (IST)
ਡਿਜੀਟਲ ਡੈਸਕ, ਮੁੰਬਈ - ਮੁੰਬਈ ਵਿੱਚ ਇੱਕ ਰੈਪਿਡੋ ਡਰਾਈਵਰ ਨੂੰ ਮਾਹਿਮ ਮੈਟਰੋ ਸਟੇਸ਼ਨ ਨੇੜਿਓਂ ਫੜਿਆ ਗਿਆ ਹੈ। ਉਸ ’ਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਜੈਸ਼-ਏ-ਮੁਹੰਮਦ’ (JeM) ਨਾਲ ਸਬੰਧ ਹੋਣ ਦਾ ਸ਼ੱਕ ਹੈ। ਅੱਤਵਾਦੀ ਸੰਗਠਨ ਨਾਲ ਸਬੰਧਾਂ ਦੇ ਸ਼ੱਕ ਵਿੱਚ ਫੜੇ ਗਏ ਇਸ ਰੈਪਿਡੋ ਡਰਾਈਵਰ ਦੀ ਪਛਾਣ ਮੁੰਬਈ ਦੇ ਮਾਹਿਮ ਵਾਸੀ ਮੁਹੰਮਦ ਹਸਨ ਅਬੂ ਸਰਮਦ ਅਖ਼ਤਰ ਵਜੋਂ ਹੋਈ ਹੈ। ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ATS) ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਰੈਪਿਡੋ ਡਰਾਈਵਰ ਦਾ ਪਾਕਿਸਤਾਨ ਨਾਲ ਸਬੰਧ ਜਾਂਚ ਏਜੰਸੀ ਮੁਤਾਬਕ, ਅਖ਼ਤਰ ਰੈਪਿਡੋ ਡਰਾਈਵਰ ਅਤੇ ਇਤਰ ਵੇਚਣ ਦੇ ਕੰਮ ਦੀ ਆੜ ਵਿੱਚ ਕੱਟੜਪੰਥੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਿਹਾ ਸੀ। ਉਹ ਪਾਕਿਸਤਾਨੀ ਖ਼ੁਫ਼ੀਆ ਤੰਤਰ ਦੇ ਸੰਪਰਕ ਵਿੱਚ ਸੀ।
ਮੁਲਜ਼ਮ ਨੇ ਧਾਰਮਿਕ ਨਫ਼ਰਤ ਨੂੰ ਉਤਸ਼ਾਹਿਤ ਕੀਤਾ ਅਤੇ ‘ਇੰਡੀਅਨ ਮੁਸਲਿਮ’ ਨਾਮ ਦੇ ਟੈਲੀਗ੍ਰਾਮ ਗਰੁੱਪ ਵਿੱਚ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਦੀਆਂ ਅਜਿਹੀਆਂ ਆਡੀਓ ਕਲਿੱਪਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਬਾਬਰੀ ਮਸਜਿਦ ਦਾ ਜ਼ਿਕਰ ਸੀ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਰੈਪਿਡੋ ਡਰਾਈਵਰ ਅਖ਼ਤਰ ‘ਇਬਨ-ਏ-ਕਾਸਿਮ’ (IBN E Qasim) ਨਾਮ ਦੇ ਇੱਕ ਕੱਟੜਪੰਥੀ ਪਾਕਿਸਤਾਨੀ ਟੈਲੀਗ੍ਰਾਮ ਚੈਨਲ ਨਾਲ ਜੁੜਿਆ ਹੋਇਆ ਸੀ।