- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਕਾਰਵਾਈ ਦੌਰਾਨ ਹਿਜਬੁਲ ਮੁਜਾਹਿਦੀਨ ਦੇ ਇੱਕ ਸਾਬਕਾ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ’ਚੋਂ ਚੀਨ ’ਚ ਬਣੀ ਇੱਕ ਪਿਸਤੌਲ, ਦੋ ਮੈਗਜ਼ੀਨ ਤੇ 16 ਕਾਰਤੂਸ ਬਰਾਮਦ ਕੀਤੇ ਗਏ ਹਨ।

ਰਾਜ ਬਿਊਰੋ, ਸ੍ਰੀਨਗਰ : ਉੱਤਰੀ ਕਸ਼ਮੀਰ ਦੇ ਹੰਦਵਾੜਾ ’ਚ ਪੁਲਿਸ ਨੇ 21 ਰਾਸ਼ਟਰੀ ਰਾਈਫ਼ਲਜ਼ (ਆਰਆਰ) ਤੇ 92ਵੀਂ ਬਟਾਲੀਅਨ ਸੀਆਰਪੀਐੱਫ ਦੇ ਨਾਲ ਸਾਂਝੀ ਕਾਰਵਾਈ ਕਰਦਿਆਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਨਾਲ ਜੁੜੇ ਇੱਕ ਸ਼ੱਕੀ ਹਾਈਬ੍ਰਿਡ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਕਾਰਵਾਈ ਦੌਰਾਨ ਹਿਜਬੁਲ ਮੁਜਾਹਿਦੀਨ ਦੇ ਇੱਕ ਸਾਬਕਾ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ’ਚੋਂ ਚੀਨ ’ਚ ਬਣੀ ਇੱਕ ਪਿਸਤੌਲ, ਦੋ ਮੈਗਜ਼ੀਨ ਤੇ 16 ਕਾਰਤੂਸ ਬਰਾਮਦ ਕੀਤੇ ਗਏ ਹਨ।
ਪੁਲਿਸ ਮੁਤਾਬਕ, ਉਸ ਦੇ ਹੰਦਵਾੜਾ-ਕੁਪਵਾੜਾ ਖੇਤਰ ’ਚ ਹਾਈਬ੍ਰਿਡ ਅੱਤਵਾਦੀ ਵਜੋਂ ਸਰਗਰਮ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਹੰਦਵਾੜਾ ਪੁਲਿਸ, 21 ਆਰਆਰ ਤੇ 92ਵੀਂ ਬਟਾਲੀਅਨ ਸੀਆਰਪੀਐੱਫ ਨੇ ਸਾਂਝਾ ਅਭਿਆਨ ਸ਼ੁਰੂ ਕੀਤਾ।
ਮੁਲਜ਼ਮ ਦੀ ਹੋਈ ਪਛਾਣ
ਹੰਦਵਾੜਾ ਕਸਬੇ ’ਚ ਇੱਕ ਨਿਰਧਾਰਤ ਜਗ੍ਹਾ ’ਤੇ ਸੁਰੱਖਿਆ ਘੇਰਾ ਪਾ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕ੍ਰੂਮੂਰਾ, ਹੰਦਵਾੜਾ ਦੇ ਰਹਿਣ ਵਾਲੇ ਮੰਜ਼ੂਰ ਅਹਿਮਦ ਭੱਟ, ਪੁੱਤਰ ਮੁਹੰਮਦ ਸੁਲਤਾਨ ਭੱਟ ਵਜੋਂ ਹੋਈ ਹੈ।
ਅੱਤਵਾਦੀ ਕੋਲੋਂ 2 ਮੈਗਜ਼ੀਨ ਤੇ 16 ਕਾਰਤੂਸ ਬਰਾਮਦ
ਦੱਸਿਆ ਗਿਆ ਹੈ ਕਿ ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਪਿਸਤੌਲ, ਦੋ ਮੈਗਜ਼ੀਨ ਤੇ 16 ਕਾਰਤੂਸ ਮਿਲੇ। ਪੁਲਿਸ ਨੇ ਦੱਸਿਆ ਕਿ ਮੰਜ਼ੂਰ ਅਹਿਮਦ ਭੱਟ ਹਿਜਬੁਲ ਮੁਜਾਹਿਦੀਨ ਦਾ ਸਾਬਕਾ ਅੱਤਵਾਦੀ ਹੈ ਤੇ ਉਸ ਨੂੰ ਪਹਿਲਾਂ ਵੀ ਦੋ ਮਾਮਲਿਆਂ ’ਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਹੰਦਵਾੜਾ ਥਾਣੇ ’ਚ ਐੱਫਆਈਆਰ ਨੰਬਰ 232 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ’ਚ ਜੁਟੀਆਂ ਹਨ ਕਿ ਇਸ ਮਾਡਿਊਲ ’ਚ ਮੁਲਜ਼ਮ ਦੇ ਨਾਲ ਹੋਰ ਕੌਣ-ਕੌਣ ਲੋਕ ਜੁੜੇ ਹੋਏ ਹਨ ਤੇ ਖੇਤਰ ’ਚ ਉਸ ਦੀਆਂ ਗਤੀਵਿਧੀਆਂ ਦਾ ਨੈੱਟਵਰਕ ਕਿੰਨਾ ਫੈਲਿਆ ਹੋਇਆ ਹੈ। ਪੁਲਿਸ ਹੋਰ ਸ਼ੱਕੀ ਵਿਅਕਤੀਆਂ ਤੇ ਉਨ੍ਹਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।