ਭਿਆਨਕ ਹਾਦਸਾ : ਦੋ ਤੇਜ਼ ਰਫ਼ਤਾਰ ਵੈਨਾਂ ਦੀ ਆਹਮੋ-ਸਾਹਮਣੇ ਟੱਕਰ, ਪਿਓ-ਪੁੱਤ ਸਮੇਤ 3 ਲੋਕਾਂ ਦੀ ਮੌਤ
ਹਾਦਸਾ ਐਤਵਾਰ ਸਵੇਰੇ ਮੁਰਬਾਦ ਤਾਲੁਕਾ 'ਚ ਨੈਸ਼ਨਲ ਹਾਈਵੇਅ ਨੰਬਰ 61 'ਤੇ ਹੋਇਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਖੇੜੇ-ਤਲਵਾਲੇ ਤੋਂ ਤਿੰਨ ਲੋਕਾਂ ਨੂੰ ਲੈ ਕੇ ਜਾ ਰਹੀ ਪਿਕਅੱਪ ਵੈਨ ਕਲਿਆਣ ਵੱਲ ਜਾ ਰਹੀ ਪੋਲਟਰੀ ਵੈਨ ਨਾਲ ਟਕਰਾ ਗਈ।
Publish Date: Mon, 28 Sep 2026 12:41 PM (IST)
Updated Date: Mon, 28 Sep 2026 12:48 PM (IST)
ਡਿਜੀਟਲ ਡੈਸਕ, ਮਹਾਰਾਸ਼ਟਰ : ਮੁੰਬਈ ਮਹਾਰਾਸ਼ਟਰ ਦੇ ਠਾਣੇ 'ਚ ਮਲਸ਼ੇਜ ਘਾਟ ਨੇੜੇ ਹਾਈਵੇ 'ਤੇ ਦੋ ਤੇਜ਼ ਰਫ਼ਤਾਰ ਵੈਨਾਂ ਦੀ ਟੱਕਰ ਹੋ ਗਈ। ਹਾਦਸੇ ਵਿੱਚ ਪਿਤਾ, ਪੁੱਤਰ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਜਦਕਿ ਦੋ ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ।
ਤੇਜ਼ ਰਫ਼ਤਾਰ ਕਾਰ ਨੇ ਮਚਾਈ ਤਬਾਹੀ ਹਾਦਸਾ ਐਤਵਾਰ ਸਵੇਰੇ ਮੁਰਬਾਦ ਤਾਲੁਕਾ 'ਚ ਨੈਸ਼ਨਲ ਹਾਈਵੇਅ ਨੰਬਰ 61 'ਤੇ ਹੋਇਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਖੇੜੇ-ਤਲਵਾਲੇ ਤੋਂ ਤਿੰਨ ਲੋਕਾਂ ਨੂੰ ਲੈ ਕੇ ਜਾ ਰਹੀ ਪਿਕਅੱਪ ਵੈਨ ਕਲਿਆਣ ਵੱਲ ਜਾ ਰਹੀ ਪੋਲਟਰੀ ਵੈਨ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ। ਪਿਕਅੱਪ ਵੈਨ 'ਚ ਸਵਾਰ ਤਿੰਨੋਂ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 55 ਸਾਲਾ ਮਾਰੂਤੀ ਤੁਕਾਰਾਮ ਖਰੇ, ਉਸ ਦੇ ਪੁੱਤਰ ਅਜੀਤ ਮਾਰੂਤੀ ਖਾਪੜੇ (25) ਅਤੇ ਡਰਾਈਵਰ ਰਾਮ ਮਾਲੂ ਸਪਾਟੇ (40) ਵਜੋਂ ਹੋਈ ਹੈ।
ਮਾਮਲੇ ਦੀ ਜਾਂਚ ਸ਼ੁਰੂ ਟੋਕਾਵਾੜੇ ਥਾਣੇ ਦੇ ਸਹਾਇਕ ਇੰਸਪੈਕਟਰ ਸ਼ੀਤਲ ਕੁਮਾਰ ਨਾਇਕ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਪੋਲਟਰੀ ਵੈਨ ਦੇ ਡਰਾਈਵਰ ਖਿਲਾਫ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।