Telegram-WhatsApp ਯੂਜ਼ਰ ਹੋ ਜਾਣ ਸਾਵਧਾਨ! ਜ਼ਿਆਦਾ ਪੈਸੇ ਕਮਾਉਣ ਦਾ ਲਾਲਚ ਦੇ ਕੇ ਅਜਿਹਾ ਕਰ ਰਹੇ ਸਾਈਬਰ ਫਰਾਡ
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ਸ਼ੁਰੂਆਤ ’ਚ ਮੁਲਜ਼ਮ 1,000 ਤੋਂ 10,000 ਰੁਪਏ ਤਕ ਦੀ ਛੋਟੀ ਰਕਮ ਨਿਵੇਸ਼ ਕਰਨ ਲਈ ਕਹਿੰਦਾ ਸੀ। ਨਾਲ ਹੀ ਲੋਕਾਂ ਨੂੰ ਭਰੋਸਾ ਦਿੰਦਾ ਸੀ ਕਿ ਉਹ ਹਰ ਰੋਜ਼ 1,000 ਤੋਂ 5,000 ਰੁਪਏ ਦਾ ਲਾਭ ਕਮਾਉਣਗੇ....
Publish Date: Sat, 30 Sep 2023 02:12 PM (IST)
Updated Date: Sat, 30 Sep 2023 04:45 PM (IST)
ਪੀਟੀਆਈ, ਬੰਗਲੌਂਰ : ਬੰਗਲੌਂਰ ਪੁਲਿਸ ਨੇ 854 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਘੁਟਾਲਾ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ’ਚ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ਨਿਵਾਰ (30 ਸਤੰਬਰ) ਨੂੰ ਇਸ ਦੀ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਇਨ੍ਹਾਂ ਛੇ ਮੁਲਜ਼ਮ ਨੇ ਕਥਿਤ ਤੌਰ ’ਤੇ ਨਿਵੇਸ਼ ਯੋਜਨਾ ਦੇ ਬਹਾਨੇ ਹਜ਼ਾਰਾਂ ਲੋਕਾਂ ਨਾਲ ਧੋਖਾਧੜੀ ਕੀਤੀ। ਇਸ ਮਾਮਲੇ ’ਚ ਪੁਲਿਸ ਨੇ ਠੱਗੀ ਕੀਤੀ ਗਈ ਕੁੱਲ ਰਕਮ ’ਚ ਪੰਜ ਕਰੋੜ ਰੁਪਏ ਜ਼ਬਤ ਕੀਤੇ ਹਨ। ਪੁਲਿਸ ਅਨੁਸਾਰ ਮੁਲਜ਼ਮ WhatsApp ਤੇ Telegram ਦੇ ਜ਼ਰੀਏ ਪੀੜਤਾਂ ਨੂੰ ਫਸਾਉਂਦਾ ਸੀ।
ਜ਼ਿਆਦਾ ਪੈਸੇ ਕਮਾਉਣ ਦਾ ਦਿੰਦੇ ਸੀ ਲਾਲਚ
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ਸ਼ੁਰੂਆਤ ’ਚ ਮੁਲਜ਼ਮ 1,000 ਤੋਂ 10,000 ਰੁਪਏ ਤਕ ਦੀ ਛੋਟੀ ਰਕਮ ਨਿਵੇਸ਼ ਕਰਨ ਲਈ ਕਹਿੰਦਾ ਸੀ। ਨਾਲ ਹੀ ਲੋਕਾਂ ਨੂੰ ਭਰੋਸਾ ਦਿੰਦਾ ਸੀ ਕਿ ਉਹ ਹਰ ਰੋਜ਼ 1,000 ਤੋਂ 5,000 ਰੁਪਏ ਦਾ ਲਾਭ ਕਮਾਉਣਗੇ। ਇਸ ਲਾਲਚ ’ਚ ਹਜ਼ਾਰਾਂ ਲੋਕਾਂ ਨੇ ਇੱਕ ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਜਾਂ ਉਸ ਤੋਂ ਜ਼ਿਆਦਾ ਤਕ ਦਾ ਪੈਸਾ ਨਿਵੇਸ਼ ਕੀਤਾ।
854 ਕਰੋੜ ਰੁਪਏ ਦੀ ਰਾਸ਼ੀ ਦਾ ਘੁਟਾਲਾ
ਪੀੜਤਾਂ ਦੁਆਰਾ ਨਿਵੇਸ਼ ਕੀਤਾ ਗਿਆ ਪੈਸਾ ਆਨਲਾਈਨ ਭੁਗਤਾਨ ਜ਼ਰੀਏ ਵੱਖ-ਵੱਖ ਬੈਂਕ ਖਾਤਿਆਂ ’ਚ ਪਾਇਆ ਗਿਆ। ਨਿਵੇਸ਼ ਪ੍ਰਕਿਰਿਆ ਪੂਰੀ ਹੋ ਜਾਣ ਬਾਅਦ ਜਦੋਂ ਲੋਕ ਆਪਣੇ ਪੈਸੇ ਕੱਢਵਾਉਣ ਦੀ ਕੋਸ਼ਿਸ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਰਿਫੰਡ ਨਹੀਂ ਮਿਲੀਆ।
ਅਧਿਕਾਰੀ ਨੇ ਕਿਹਾ ਇਕ ਵਾਰ ਰਾਸ਼ੀ ਇਕੱਠਾ ਹੋ ਜਾਣ ਤੋਂ ਬਾਅਦ ਮੁਲਜ਼ਮ ਸਾਰੇ ਪੈਸਿਆਂ ਨੂੰ ਅਕਾਊਂਟ ’ਚੋਂ ਕੱਢਵਾ ਲੈਂਦਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕ੍ਰਿਪਟੋ (ਬਿਨੈਂਸ), ਪੇਮੈਂਟ ਗੇਟਵੇਜ਼, ਗੇਮਿੰਗ ਐੱਪਸ ਤੇ ਹੋਰਾਂ ਰਾਹੀਂ ਵੱਖ-ਵੱਖ ਆਨਲਾਈਨ ਭੁਗਤਾਨ ਮੋਡਾਂ ’ਚ ਕੁੱਲ 854 ਕਰੋੜ ਰੁਪਏ ਜਮ੍ਹਾਂ ਕੀਤੇ ਗਏ ਸਨ।