- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲਾਂ ਤੋ ਹੀ ਕਈ ਤਰ੍ਹਾਂ ਦੇ ਵਿਵਾਦਾਂ ’ਚ ਫਸੇ ਟਾਟਾ ਸੰਨਜ਼ ਦੇ ਪ੍ਰਮੋਟਰਾਂ ਨੂੰ ਹੁਣ ਨਵੇਂ ਚੇਅਰਮੈਨ ਦੀ ਨਿਯੁਕਤੀ ਦਾ ਕੰਮ ਕਰਨਾ ਪਵੇਗਾ। ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਪਹਿਲਾਂ ਤੋ ਹੀ ਕਈ ਤਰ੍ਹਾਂ ਦੇ ਵਿਵਾਦਾਂ ’ਚ ਫਸੇ ਟਾਟਾ ਸੰਨਜ਼ ਦੇ ਪ੍ਰਮੋਟਰਾਂ ਨੂੰ ਹੁਣ ਨਵੇਂ ਚੇਅਰਮੈਨ ਦੀ ਨਿਯੁਕਤੀ ਦਾ ਕੰਮ ਕਰਨਾ ਪਵੇਗਾ। ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ 20 ਫਰਵਰੀ 2027 ਨੂੰ ਆਪਣਾ ਮੌਜੂਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਮੁੜ ਨਿਯੁਕਤੀ ਨਹੀਂ ਮੰਗਣਗੇ। ਉਨ੍ਹਾਂ ਨੇ ਬੋਰਡ ਨੂੰ ਸੂਚਿਤ ਕੀਤਾ ਕਿ ਉਹ ਅਹੁਦੇ ਤੋਂ ਹਟ ਜਾਣਗੇ ਤੇ ਉੱਤਰਾਧਿਕਾਰੀ ਛੇਤੀ ਤੈਅ ਕਰਨ ਲਈ ਕਿਹਾ। ਸਾਲ 2017 ’ਚ ਚੰਦਰਸ਼ੇਖਰਨ ਟਾਟਾ ਗਰੁੱਪ ਦੇ 149 ਸਾਲ ਪੁਰਾਣੇ ਇਤਾਹਸ ’ਚ ਪਹਿਲੇ ਗ਼ੈਰ-ਪਾਰਸੀ ਤੇ ਟਾਟਾ ਪਰਿਵਾਰ ਤੋਂ ਅਲੱਗ ਦੇ ਚੇਅਰਮੈਨ ਬਣਾਏ ਗਏ ਸਨ। ਹਾਲੀਆ ਦੋ ਸਾਲਾਂ ’ਚ ਟਾਟਾ ਗਰੁੱਪ ਦੇ ਪ੍ਰਮੁੱਖ ਪ੍ਰਮੋਟਰਾਂ ’ਚ ਚੰਦਰਸ਼ੇਖਰਨ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਸਾਹਮਣੇ ਆਏ ਹਨ।
ਚੰਦਰਸ਼ੇਖਰਨ ਦੇ ਕਾਰਜ ਵਿਸਥਾਰ ਨੂੰ ਲੈ ਕੇ ਸਤੰਬਰ, 2025 ਤੋਂ ਹੀ ਗਰੁੱਪ ਦੇ ਅੰਦਰ ਵਿਵਾਦ ਚੱਲ ਰਿਹਾ ਹੈ। ਤਦ ਗਰੁੱਪ ਦੇ ਦੋ ਪ੍ਰਮੁੱਖ ਪ੍ਰਮੋਟਰ ਸੰਗਠਨ ਸਰ ਦੋਰਾਬਜੀ ਟਾਟਾ ਟਰੱਸਟ ਤੇ ਸਰ ਰਤਨ ਟਾਟਾ ਟਰੱਸਟ ਵਲੋਂ ਚੰਦਰਸ਼ੇਖਰਨ ਦੇ ਕਾਰਜਕਾਲ ਨੂੰ ਇਕਮੁਸ਼ਤ ਪੰਜ ਸਾਲ ਦੀ ਐਕਸਟੈਂਸ਼ਨ ਦੀ ਸਰਬਸੰਮਤੀ ਨਾਲ ਸਿਫ਼ਾਰਸ਼ ਕੀਤੀ ਗਈ ਸੀ। ਟਾਟਾ ਸੰਨਜ਼ ਦੀ ਨਾਮੀਨੇਸ਼ਨ ਐਂਡ ਰੀਮਿਊਨਰੇਸ਼ਨ ਕਮੇਟੀ ਤੇ ਬੋਰਡ ਨੇ ਵੀ ਇਸ ਨੂੰ ਮਨਜ਼ੂਰੀ ਦਿੱਤੀ ਸੀ। ਪਰ 24 ਫਰਵਰੀ 2026 ਦੀ ਬੋਰਡ ਬੈਠਕ ’ਚ ਇਕ ਮੈਂਬਰ ਦੇ ਵਿਰੋਧ ਦੇ ਕਾਰਨ ਪ੍ਰਸਤਾਵ ਪਾਸ ਨਹੀਂ ਹੋ ਸਕਿਆ। ਮੰਨਿਆ ਜਾਂਦਾ ਹੈ ਕਿ ਵਿਰੋਧ ਕਰਨ ਵਾਲੇ ਮੈਂਬਰ ਨੋਏਲ ਟਾਟਾ ਸਨ। ਹੋਰ ਬੋਰਡ ਮੈਂਬਰਾਂ ਨੇ ਚੰਦਰਸ਼ੇਖਰਨ ਦਾ ਸਮਰਥਨ ਕੀਤਾ ਸੀ। ਪਰ ਗਰੁੱਪ ਦੀਆਂ ਸ਼ਰਤਾਂ ਦੇ ਮੁਤਾਬਕ ਸਰਬਸੰਮਤੀ ਨਾਲ ਹੀ ਚੇਅਰਮੈਨ ਦੀ ਨਿਯੁਕਤੀ ਹੋ ਸਕਦੀ ਹੈ। ਵਿਵਾਦ ਨੂੰ ਹੱਲ ਕਰਨ ਲਈ ਪਿਛਲੇ ਛੇ ਮਹੀਨਿਆਂ ਦੌਰਾਨ ਕਈ ਵਾਰੀ ਕੋਸ਼ਿਸ਼ਾਂ ਹੋਈਆਂ ਪਰ ਕੋਈ ਹੱਲ ਨਹੀਂ ਨਿਕਲਿਆ।