Breaking : ਸਾਬਕਾ ਡਿਪਟੀ CM ਸਟਾਲਿਨ ਪੁਲਿਸ ਹਿਰਾਸਤ 'ਚ, ਅਦਾਕਾਰਾ ਤ੍ਰਿਸ਼ਾ ਤੇ CM ਵਿਜੇ ਖ਼ਿਲਾਫ਼ ਕੀਤੀ ਸੀ ਇਤਰਾਜ਼ਯੋਗ ਟਿੱਪਣੀ ਟੀਵੀਕੇ- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਦੀ ਅਗਵਾਈ ਵਾਲੀ ਪਾਰਟੀ ਨੇ ਕਾਵੇਰੀ ਜਲ ਵਿਵਾਦ ਬਾਰੇ ਇੱਕ ਰੈਲੀ ਦੌਰਾਨ ਵਿਜੇ ਅਤੇ ਅਦਾਕਾਰਾ ਤ੍ਰਿਸ਼ਾ ਬਾਰੇ ਕੀਤੀਆਂ ਗਈਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਵਿਰੁੱਧ ਦਰਜ ਕੀਤੇ ਗਏ ਮਾਮਲੇ ਦੇ ਜਵਾਬ 'ਚ, ਉਦੈਨਿਧੀ ਸਟਾਲਿਨ ਨੇ ਮੰਗਲਵਾਰ ਨੂੰ ਮਦਰਾਸ ਹਾਈ ਕੋਰਟ 'ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ।
Publish Date: Tue, 04 Aug 2026 11:41 AM (IST)
Updated Date: Tue, 04 Aug 2026 11:49 AM (IST)
ਡਿਜੀਟਲ ਡੈਸਕ, ਚੇਨਈ : ਡੀਐਮਕੇ ਨੇਤਾ ਉਦੈਨਿਧੀ ਸਟਾਲਿਨ ਨੂੰ ਪੁਲਿਸ ਨੇ ਚੇਨਈ ਸਥਿਤ ਉਨ੍ਹਾਂ ਦੇ ਘਰ ਤੋਂ ਹਿਰਾਸਤ 'ਚ ਲੈ ਲਿਆ। ਮੁੱਖ ਮੰਤਰੀ ਵਿਜੇ ਬਾਰੇ ਕਥਿਤ ਤੌਰ 'ਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ 'ਚ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਕੱਲ੍ਹ ਹੋਈ ਇਕ ਰੈਲੀ ਦੌਰਾਨ ਅਦਾਕਾਰਾ ਤ੍ਰਿਸ਼ਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਾਅਰੇ ਲਗਾਏ ਗਏ ਸਨ।
ਦੱਸ ਦਈਏ ਕਿ ਟੀਵੀਕੇ- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਦੀ ਅਗਵਾਈ ਵਾਲੀ ਪਾਰਟੀ ਨੇ ਕਾਵੇਰੀ ਜਲ ਵਿਵਾਦ ਬਾਰੇ ਇੱਕ ਰੈਲੀ ਦੌਰਾਨ ਵਿਜੇ ਅਤੇ ਅਦਾਕਾਰਾ ਤ੍ਰਿਸ਼ਾ ਬਾਰੇ ਕੀਤੀਆਂ ਗਈਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਵਿਰੁੱਧ ਦਰਜ ਕੀਤੇ ਗਏ ਮਾਮਲੇ ਦੇ ਜਵਾਬ 'ਚ, ਉਦੈਨਿਧੀ ਸਟਾਲਿਨ ਨੇ ਮੰਗਲਵਾਰ ਨੂੰ ਮਦਰਾਸ ਹਾਈ ਕੋਰਟ 'ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ।
ਦੁਪਹਿਰ ਲਈ ਨਿਰਧਾਰਤ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਜਦੋਂ ਜਸਟਿਸ ਜੀ.ਕੇ. ਇਲੰਥੀਰਾਈਅਨ ਨੇ ਕਾਰਵਾਈ ਸ਼ੁਰੂ ਕੀਤੀ, ਤਾਂ ਵਕੀਲ ਹਸਨ ਮੁਹੰਮਦ ਜਿਨਾਹ ਨੇ ਪਟੀਸ਼ਨ ਲਈ ਤੁਰੰਤ ਸੁਣਵਾਈ ਦੀ ਬੇਨਤੀ ਕੀਤੀ। ਬੇਨਤੀ ਨੂੰ ਸਵੀਕਾਰ ਕਰਦਿਆਂ ਜੱਜ ਦੁਪਹਿਰ ਨੂੰ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਏ। ਇਹ ਮਾਮਲਾ ਸੋਮਵਾਰ ਨੂੰ ਤੰਜਾਵੁਰ 'ਚ ਕਾਵੇਰੀ ਪਾਣੀ ਦੀ ਵੰਡ ਦੇ ਮੁੱਦੇ ਦੇ ਵਿਰੋਧ 'ਚ ਹੋਈ ਡੀਐਮਕੇ ਰੈਲੀ ਤੋਂ ਪੈਦਾ ਹੋਇਆ ਹੈ। ਆਪਣੇ ਭਾਸ਼ਣ ਦੌਰਾਨ, ਉਦੈਨਿਧੀ ਨੇ ਕਥਿਤ ਤੌਰ 'ਤੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੋਹਰੇ ਅਰਥਾਂ ਵਾਲੀ ਟਿੱਪਣੀ ਕੀਤੀ, ਜਿਸ ਨਾਲ ਸਿਆਸੀ ਤੂਫਾਨ ਪੈਦਾ ਹੋ ਗਿਆ।
ਟੀਵੀਕੇ ਦੀ ਸ਼ਿਕਾਇਤ ਤੋਂ ਬਾਅਦ ਤੰਜਾਵੁਰ ਪੁਲਿਸ ਨੇ ਡੀਐਮਕੇ ਨੇਤਾ ਦੇ ਖਿਲਾਫ ਐਫਆਈਆਰ ਦਰਜ ਕੀਤੀ। ਗ੍ਰਿਫ਼ਤਾਰੀ ਦਾ ਡਰ ਰੱਖਦੇ ਹੋਏ, ਉਦੈਨਿਧੀ ਨੇ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।
ਮਹਿਲਾ ਕਮਿਸ਼ਨ ਤਕ ਪਹੁੰਚਿਆ ਵਿਵਾਦ
ਇਹ ਵਿਵਾਦ ਰਾਸ਼ਟਰੀ ਮਹਿਲਾ ਕਮਿਸ਼ਨ (ਐਨਸੀਡਬਲਯੂ) ਤੱਕ ਵੀ ਪਹੁੰਚਿਆ। ਟੀਵੀਕੇ ਨੇ ਉੱਥੇ ਵੀ ਇੱਕ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਦੋਸ਼ ਲਗਾਇਆ ਗਿਆ ਕਿ ਉਦੈਨਿਧੀ ਨੇ ਅਸ਼ਲੀਲ, ਔਰਤਾਂ ਨੂੰ ਵਸਤੂ ਦੇ ਰੂਪ 'ਚ ਪੇਸ਼ ਕਰਨ ਵਾਲੀ ਅਤੇ ਜਿਨਸੀ ਸੰਕੇਤ ਦੇਣ ਵਾਲੀਆਂ ਟਿੱਪਣੀਆਂ ਕੀਤੀਆਂ।
ਟੀਵੀਕੇ ਦੇ ਕੌਮੀ ਬੁਲਾਰੇ ਪਾਝਾ ਸੇਲਵਾਕੁਮਾਰ ਨੇ ਕਮਿਸ਼ਨ ਨੂੰ ਭਾਸ਼ਣ ਦਾ ਨੋਟਿਸ ਲੈਣ, ਸਪੱਸ਼ਟੀਕਰਨ ਅਤੇ ਬਿਨਾਂ ਸ਼ਰਤ ਜਨਤਕ ਮਾਫ਼ੀ ਮੰਗਣ ਅਤੇ ਅਧਿਕਾਰੀਆਂ ਨੂੰ ਭਾਰਤੀ ਨਿਆਏ ਸੰਹਿਤਾ ਦੇ ਸੰਬੰਧਿਤ ਉਪਬੰਧਾਂ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ।