Video : ਪ੍ਰਾਈਵੇਟ ਸਕੂਲ 'ਚ ਨਸ਼ੇ ਕਰਦੇ ਦਿਖੇ ਵਿਦਿਆਰਥੀ, ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਨੇ ਸ਼ੁਰੂ ਕੀਤੀ ਸਖ਼ਤ ਜਾਂਚ, ਪ੍ਰਬੰਧਕਾਂ 'ਤੇ ਉਠੇ ਸਵਾਲ ਪ੍ਰਾਈਵੇਟ ਸਕੂਲ 'ਚ ਦੋ ਵਿਦਿਆਰਥੀਆਂ ਵੱਲੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਦੋਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਦੋਸ਼ਾਂ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਸ਼ਿਕਾਇਤ ਸਥਾਨਕ ਸ਼ਿਵ ਸੈਨਾ ਆਗੂ ਏਕਨਾਥ ਭੋਇਰ ਨੇ ਵਰਤਕ ਨਗਰ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਪ੍ਰਵੀਨ ਮਾਨੇ ਨੂੰ ਦਿੱਤੀ ਸੀ। ਉਨ੍ਹਾਂ ਨੇ ਮਾਮਲੇ ਦੀ ਤੁਰੰਤ ਜਾਂਚ ਦੀ ਮੰਗ ਕੀਤੀ ਸੀ।
Publish Date: Tue, 11 Aug 2026 11:40 AM (IST)
Updated Date: Tue, 11 Aug 2026 11:42 AM (IST)
ਡਿਜੀਟਲ ਡੈਸਕ, ਮੁੰਬਈ : ਠਾਣੇ ਦੇ ਇੱਕ ਪ੍ਰਾਈਵੇਟ ਸਕੂਲ 'ਚ ਦੋ ਵਿਦਿਆਰਥੀਆਂ ਵੱਲੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਦੋਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਦੋਸ਼ਾਂ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਸ਼ਿਕਾਇਤ ਸਥਾਨਕ ਸ਼ਿਵ ਸੈਨਾ ਆਗੂ ਏਕਨਾਥ ਭੋਇਰ ਨੇ ਵਰਤਕ ਨਗਰ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਪ੍ਰਵੀਨ ਮਾਨੇ ਨੂੰ ਦਿੱਤੀ ਸੀ। ਉਨ੍ਹਾਂ ਨੇ ਮਾਮਲੇ ਦੀ ਤੁਰੰਤ ਜਾਂਚ ਦੀ ਮੰਗ ਕੀਤੀ ਸੀ।
ਵੀਡੀਓ ਦੇ ਆਧਾਰ 'ਤੇ ਕੀਤੀ ਸ਼ਿਕਾਇਤ ਪੁਲਿਸ ਅਨੁਸਾਰ, ਸ਼ਿਕਾਇਤ ਇੱਕ ਵੀਡੀਓ ਕਲਿੱਪ 'ਤੇ ਆਧਾਰਿਤ ਹੈ। ਵੀਡੀਓ 'ਚ ਕਥਿਤ ਤੌਰ 'ਤੇ ਦੋ ਵਿਦਿਆਰਥੀ ਸਕੂਲ ਕੰਪਲੈਕਸ 'ਚ ਡਰੱਗਜ਼ ਦਾ ਸੇਵਨ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵੀਡੀਓ 'ਚ ਦਿਖ ਰਹੇ ਦੋਵਾਂ ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ ਜਾਵੇਗਾ ਅਤੇ ਕਿਸ਼ੋਰ ਨਿਆਂ ਬੋਰਡ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਅਜੇ ਤੱਕ ਇਸ ਮਾਮਲੇ 'ਚ ਕੋਈ ਐੱਫ.ਆਈ.ਆਰ. ਦਰਜ ਨਹੀਂ ਕੀਤੀ ਗਈ ਹੈ।
A video purportedly showing a school boy consuming drugs has gone viral on social media, raising serious concerns about substance abuse among school children in… pic.twitter.com/CUVXnZi8PF
— Siraj Noorani (@sirajnoorani) August 8, 2026
ਸਕੂਲ 'ਚ ਕਿਵੇਂ ਪਹੁੰਚੇ ਨਸ਼ੀਲੇ ਪਦਾਰਥ? ਪੁਲਿਸ ਹੁਣ ਇਸ ਗੱਲ ਦਾ ਵੀ ਪਤਾ ਲਗਾਉਣ 'ਚ ਜੁਟੀ ਹੈ ਕਿ ਨਸ਼ੀਲੇ ਪਦਾਰਥ ਸਕੂਲ ਕੰਪਲੈਕਸ 'ਚ ਕਿਵੇਂ ਪਹੁੰਚੇ ਅਤੇ ਕੀ ਕਿਸੇ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਦੀ ਸਪਲਾਈ ਕੀਤੀ ਸੀ। ਭੋਇਰ ਨੇ ਸਕੂਲ ਦੀ ਸੁਰੱਖਿਆ ਵਿਵਸਥਾ 'ਤੇ ਸਵਾਲ ਉਠਾਉਂਦੇ ਹੋਏ ਮੈਨੇਜਮੈਂਟ 'ਤੇ ਲਾਪrਵਾਹੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਕੂਲ ਕੰਪਲੈਕਸ 'ਚ ਪਾਬੰਦੀਸ਼ੁਦਾ ਪਦਾਰਥ ਆਖਿਰ ਕਿਵੇਂ ਪਹੁੰਚੇ? ਇਨ੍ਹਾਂ ਵਿਦਿਆਰਥੀਆਂ ਨੂੰ ਇਨ੍ਹਾਂ ਦੀ ਸਪਲਾਈ ਕਿਸ ਨੇ ਕੀਤੀ ਅਤੇ ਉਸ ਸਮੇਂ ਸਕੂਲ ਦੇ ਸੁਰੱਖਿਆ ਗਾਰਡ ਅਤੇ ਅਧਿਆਪਕ ਕੀ ਕਰ ਰਹੇ ਸਨ? ਅਸੀਂ ਲਾਪਰਵਾਹੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਾਂਚ 'ਚ ਸਕੂਲ ਮੈਨੇਜਮੈਂਟ ਦੋਸ਼ੀ ਜਾਂ ਲਾਪਰਵਾਹ ਪਾਇਆ ਗਿਆ, ਤਾਂ ਉਨ੍ਹਾਂ ਦੀ ਪਾਰਟੀ ਇਸ ਦੇ ਖਿਲਾਫ਼ ਅੰਦੋਲਨ ਕਰੇਗੀ। ਪੁਲਿਸ ਨੇ ਕਿਹਾ ਕਿ ਉਹ ਵੀਡੀਓ ਅਤੇ ਸ਼ਿਕਾਇਤ ਦੇ ਹੋਰ ਪਹਿਲੂਆਂ ਦੀ ਜਾਂਚ ਕਰ ਰਹੇ ਹਨ।