- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿੱਲੀ-ਐੱਨਸੀਆਰ (Delhi-NCR) ਵਿੱਚ ਕਰੀਬ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਨੋਇਡਾ ਸਮੇਤ ਐੱਨਸੀਆਰ ਦੇ ਕਈ ਸ਼ਹਿਰਾਂ ਵਿੱਚ ਬਾਰਸ਼ ਵੀ ਹੋ ਰਹੀ ਹੈ। ਤੇਜ਼ ਹਵਾਵਾਂ ਦੇ ਨਾਲ ਬਾਰਸ਼ ਹੋਣ ਕਰਕੇ ਮੌਸਮ ਠੰਢਾ ਹੋ ਗਿਆ ਹੈ।

ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਵੀ ਤੇਜ਼ ਝੱਖੜ (ਹਨੇਰੀ) ਆਇਆ ਸੀ, ਜਿਸ ਕਾਰਨ ਐੱਨਸੀਆਰ ਦੇ ਸ਼ਹਿਰਾਂ ਵਿੱਚ ਰੁੱਖ ਅਤੇ ਖੰਭੇ ਟੁੱਟਣ ਨਾਲ ਭਾਰੀ ਨੁਕਸਾਨ ਹੋਇਆ ਸੀ। ਬਿਜਲੀ ਦੇ ਖੰਭੇ ਟੁੱਟਣ ਕਰਕੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ। ਕੱਲ੍ਹ ਯਾਨੀ ਵੀਰਵਾਰ ਰਾਤ ਨੂੰ ਕਰੀਬ 100 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਸਨ। ਇਸ ਤੋਂ ਇਲਾਵਾ ਹਰਿਆਣਾ ਦੇ ਗੁਰੂਗ੍ਰਾਮ ਸਮੇਤ ਕਈ ਸ਼ਹਿਰਾਂ ਵਿੱਚ ਤੇਜ਼ ਬਾਰਸ਼ ਵੀ ਹੋਈ ਸੀ।
ਦੂਜੇ ਪਾਸੇ, ਦੋ ਦਿਨਾਂ ਤੋਂ ਤੇਜ਼ ਹਵਾਵਾਂ ਚੱਲਣ ਅਤੇ ਬਾਰਸ਼ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਦਿੱਲੀ-ਐੱਨਸੀਆਰ ਵਿੱਚ ਭਿਅੰਕਰ ਗਰਮੀ ਪੈ ਰਹੀ ਸੀ।
ਮੌਸਮ ਵਿਭਾਗ ਨੇ ਸ਼ੁੱਕਰਵਾਰ ਲਈ ਵੀ ਦਿਨ ਭਰ ਬੱਦਲ ਛਾਏ ਰਹਿਣ, ਗਰਜਣ ਵਾਲੇ ਬੱਦਲ ਬਣਨ, ਬਿਜਲੀ ਚਮਕਣ ਅਤੇ 60 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਬਾਰਸ਼ ਹੋਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ 'ਯੈਲੋ ਅਲਰਟ' (Yellow Alert) ਵੀ ਜਾਰੀ ਕੀਤਾ ਗਿਆ ਹੈ।