ਪ੍ਰਸ਼ਾਸਨ 'ਚ ਹਲਚਲ : ਸਾਬਕਾ MP ਜੇਲ੍ਹ 'ਚ ਵੇਖ ਰਿਹਾ ਸੀ ਗੰਦੀ ਫਿਲਮ, ਰੇਪ ਦੇ ਦੋਸ਼ੀ ਦੇ ਫੋਨ 'ਚੋਂ ਮਿਲੀਆਂ ਦਰਜਨਾਂ ਵੀਡੀਓਜ਼ ਜੇਲ੍ਹ 'ਚ ਬੰਦ ਜਨਤਾ ਦਲ (ਸੈਕਿਊਲਰ) ਦੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਤੋਂ ਜ਼ਬਤ ਕੀਤੇ ਗਏ ਮੋਬਾਈਲ ਫੋਨ ਅਤੇ ਹੋਰ ਡਿਵਾਈਸਾਂ ਦੀ ਫੋਰੈਂਸਿਕ ਜਾਂਚ ਦੌਰਾਨ ਦਰਜਨਾਂ ਪੋਰਨ ਵੀਡੀਓਜ਼ ਮਿਲਣ ਦੀ ਗੱਲ ਸਾਹਮਣੇ ਆਈ ਹੈ। ਪਿਛਲੇ ਮਹੀਨੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਰੇਵੰਨਾ ਨੂੰ ਆਪਣੀ ਜੇਲ੍ਹ ਦੀ ਕੋਠੜੀ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏ ਫੜਿਆ ਗਿਆ ਸੀ।
Publish Date: Sat, 12 Sep 2026 12:08 PM (IST)
Updated Date: Sat, 12 Sep 2026 12:09 PM (IST)
ਡਿਜੀਟਲ ਡੈਸਕ, ਬੈਂਗਲੁਰੂ - ਜੇਲ੍ਹ 'ਚ ਬੰਦ ਜਨਤਾ ਦਲ (ਸੈਕਿਊਲਰ) ਦੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਤੋਂ ਜ਼ਬਤ ਕੀਤੇ ਗਏ ਮੋਬਾਈਲ ਫੋਨ ਅਤੇ ਹੋਰ ਡਿਵਾਈਸਾਂ ਦੀ ਫੋਰੈਂਸਿਕ ਜਾਂਚ ਦੌਰਾਨ ਦਰਜਨਾਂ ਪੋਰਨ ਵੀਡੀਓਜ਼ ਮਿਲਣ ਦੀ ਗੱਲ ਸਾਹਮਣੇ ਆਈ ਹੈ। ਪਿਛਲੇ ਮਹੀਨੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਰੇਵੰਨਾ ਨੂੰ ਆਪਣੀ ਜੇਲ੍ਹ ਦੀ ਕੋਠੜੀ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏ ਫੜਿਆ ਗਿਆ ਸੀ।
ਰੇਵੰਨਾ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵੇਗੌੜਾ ਦਾ ਪੋਤਾ ਅਤੇ ਕੇਂਦਰੀ ਮੰਤਰੀ ਐੱਚ.ਡੀ. ਕੁਮਾਰਸਵਾਮੀ ਦਾ ਭਤੀਜਾ ਹੈ। ਰੇਪ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ ਬੈਂਗਲੁਰੂ ਦੀ ਪਰੱਪਨਾ ਅਗ੍ਰਹਾਰਾ ਸੈਂਟਰਲ ਜੇਲ੍ਹ 'ਚ ਬੰਦ ਹੈ।
ਪਿਛਲੇ ਮਹੀਨੇ ਅਧਿਕਾਰੀਆਂ ਨੇ ਜੇਲ੍ਹ 'ਚ ਮਾਰਿਆ ਸੀ ਛਾਪਾ
11 ਅਗਸਤ ਨੂੰ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਅਚਾਨਕ ਛਾਪੇਮਾਰੀ ਦੌਰਾਨ ਰੇਵੰਨਾ ਨੂੰ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏ ਪਾਇਆ ਗਿਆ ਸੀ। ਅਧਿਕਾਰੀਆਂ ਨੇ ਉਸ ਹਾਈ-ਸਿਕਿਊਰਿਟੀ ਬੈਰਕ ਤੋਂ ਇੱਕ ਚਾਰਜਰ, ਇੱਕ ਪੈਨ ਡਰਾਈਵ ਅਤੇ ਇੱਕ ਨੋਟਬੁੱਕ ਵੀ ਜ਼ਬਤ ਕੀਤੀ, ਜਿੱਥੇ ਪ੍ਰਜਵਲ ਨੂੰ ਰੱਖਿਆ ਗਿਆ ਸੀ।
ਜ਼ਬਤ ਕੀਤੇ ਗਏ ਫੋਨ ਅਤੇ ਪੈਨ ਡਰਾਈਵ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਸੀ। ਰਿਪੋਰਟ ਮੁਤਾਬਕ ਫੋਨ 'ਚ ਦਰਜਨਾਂ ਪੋਰਨ ਵੀਡੀਓਜ਼ ਅਤੇ ਪੈਨ ਡਰਾਈਵ 'ਚ ਵੈੱਬ ਸੀਰੀਜ਼ ਮਿਲੀਆਂ ਹਨ। ਇਸ ਮਾਮਲੇ ਨੇ ਇੱਕ ਵਾਰ ਫਿਰ ਬੈਂਗਲੁਰੂ ਦੀ ਸੈਂਟਰਲ ਜੇਲ੍ਹ 'ਚ ਵੀਆਈਪੀ ਕੈਦੀਆਂ ਨੂੰ ਮਿਲਣ ਵਾਲੀਆਂ ਖਾਸ ਸਹੂਲਤਾਂ ਵੱਲ ਸਭ ਦਾ ਧਿਆਨ ਖਿੱਚਿਆ ਹੈ।
48 ਸਾਲਾ ਮਹਿਲਾ ਨੇ ਲਗਾਇਆ ਸੀ ਰੇਪ ਦਾ ਦੋਸ਼ ਰੇਵੰਨਾ ਨੂੰ ਪਿਛਲੇ ਸਾਲ ਰੇਪ ਅਤੇ ਇੱਕ 48 ਸਾਲਾ ਮਹਿਲਾ ਨਾਲ ਜਿਨਸੀ ਸ਼ੋਸ਼ਣ ਦੇ ਵੀਡੀਓਜ਼ ਫੈਲਾਉਣ ਦੇ ਦੋਸ਼ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹਾਸਨ ਜ਼ਿਲ੍ਹੇ ਦੇ ਹੋਲੇਨਰਸੀਪੁਰਾ 'ਚ ਰੇਵੰਨਾ ਪਰਿਵਾਰ ਦੇ ਫਾਰਮਹਾਊਸ ’ਤੇ ਘਰੇਲੂ ਸਹਾਇਕਾ ਵਜੋਂ ਕੰਮ ਕਰਨ ਵਾਲੀ ਮਹਿਲਾ ਨੇ ਦੋਸ਼ ਲਗਾਇਆ ਸੀ ਕਿ 2021 ਤੋਂ ਪ੍ਰਜਵਲ ਰੇਵੰਨਾ ਨੇ ਕਈ ਵਾਰ ਉਸ ਨਾਲ ਰੇਪ ਕੀਤਾ।
ਮਹਿਲਾ ਮੁਤਾਬਕ, ਉਸ ਨੇ ਇਸ ਹਰਕਤ ਦੀ ਵੀਡੀਓ ਵੀ ਬਣਾ ਲਈ ਸੀ ਅਤੇ ਧਮਕੀ ਦਿੱਤੀ ਸੀ ਕਿ ਜੇਕਰ ਉਹ ਇਸ ਬਾਰੇ ਕਿਸੇ ਨੂੰ ਦੱਸੇਗੀ ਤਾਂ ਉਹ ਵੀਡੀਓ ਜਾਰੀ ਕਰ ਦੇਵੇਗਾ। ਰੇਵੰਨਾ ਦੀ ਜੇਲ੍ਹ ਵਾਲੀ ਕੋਠੜੀ 'ਚੋਂ ਫੋਨ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਜੇਲ੍ਹ ਦੇ ਇੱਕ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ।