Silver Investment: ਚਾਂਦੀ ਨਿਵੇਸ਼ਕਾਂ ਲਈ ਵੱਡੀ ਖ਼ਬਰ, ਕੀਮਤਾਂ ’ਤੇ UBS ਦੀ ਭਵਿੱਖਬਾਣੀ; 3 ਮਹੀਨਿਆਂ 'ਚ ਟੁੱਟਣਗੇ ਰਿਕਾਰਡ?
Silver Price Prediction 2026: ਗਲੋਬਲ ਬੈਂਕ UBS ਨੇ ਅਨੁਮਾਨ ਲਗਾਇਆ ਹੈ ਕਿ ਚਾਂਦੀ ਦੀਆਂ ਕੀਮਤਾਂ ਦਸੰਬਰ 2026 ਤੱਕ 70 ਡਾਲਰ ਤੇ 2027 ਤੱਕ 80 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀਆਂ ਹਨ। ਬੈਂਕ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਦੇਣ ਵਾਲੇ ਕਾਰਕਾਂ ਦਾ ਫਾਇਦਾ ਚਾਂਦੀ ਨੂੰ ਵੀ ਮਿਲ ਸਕਦਾ ਹੈ ਤੇ ਉਦਯੋਗਿਕ ਮੰਗ ’ਚ ਵਾਧਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਫੈਡਰਲ ਰਿਜ਼ਰਵ ਦੀ ਨੀਤੀ ਕਾਰਨ ਚਾਂਦੀ ’ਤੇ ਦਬਾਅ ਵੀ ਪੈ ਸਕਦਾ ਹੈ।
Publish Date: Wed, 23 Sep 2026 03:20 PM (IST)
Updated Date: Wed, 23 Sep 2026 03:23 PM (IST)
ਬਿਜ਼ਨਸ ਡੈਸਕ, ਨਵੀਂ ਦਿੱਲੀ : ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਗਲੋਬਲ ਬੈਂਕ UBS ਨੇ ਵੱਡਾ ਅਨੁਮਾਨ ਜਾਰੀ ਕੀਤਾ ਹੈ। ਬੈਂਕ ਦਾ ਮੰਨਣਾ ਹੈ ਕਿ ਸੋਨੇ ’ਚ ਤੇਜ਼ੀ ਨੂੰ ਸਮਰਥਨ ਦੇਣ ਵਾਲੇ ਕਾਰਨਾਂ ਦਾ ਲਾਭ ਚਾਂਦੀ ਨੂੰ ਵੀ ਮਿਲ ਸਕਦਾ ਹੈ ਤੇ ਦਸੰਬਰ 2026 ਤੱਕ ਇਸ ਦੀ ਕੀਮਤ 70 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਉੱਥੇ ਹੀ 2027 ਤੱਕ ਚਾਂਦੀ 80 ਡਾਲਰ ਦੇ ਪਾਰ ਜਾ ਸਕਦੀ ਹੈ। 23 ਸਤੰਬਰ ਨੂੰ ਗਲੋਬਲ ਮਾਰਕੀਟ ’ਚ ਚਾਂਦੀ 65 ਡਾਲਰ ਪ੍ਰਤੀ ਔਂਸ ਦੇ ਪੱਧਰ ’ਤੇ ਕਾਰੋਬਾਰ ਕਰ ਰਹੀ ਸੀ।
ਸੋਨੇ ਦੇ ਮੁਕਾਬਲੇ ਚਾਂਦੀ ’ਚ ਜ਼ਿਆਦਾ ਉਤਾਰ-ਚੜ੍ਹਾਅ UBS ਦੇ ਸਟ੍ਰੈਟਜਿਸਟ ਡੋਮਿਨਿਕ ਸ਼ਨਾਈਡਰ ਮੁਤਾਬਕ, ਇਸ ਸਮੇਂ ਚਾਂਦੀ ਤੇ ਸੋਨੇ ਦੀਆਂ ਕੀਮਤਾਂ ਵਿਚਕਾਰ ਸਬੰਧ ਕਈ ਸਾਲਾਂ ਦੇ ਉੱਚ ਪੱਧਰ ਦੇ ਨੇੜੇ ਹੈ। ਉਨ੍ਹਾਂ ਅਨੁਸਾਰ, ਹਾਲੀਆ ਤੇਜ਼ੀ ’ਚ ਚਾਂਦੀ ਇੱਕ ਵਾਰ ਫਿਰ ਸੋਨੇ ਦੇ ਮੁਕਾਬਲੇ ਵੱਧ ਉਤਾਰ-ਚੜ੍ਹਾਅ ਵਾਲੀ ਧਾਤੂ, ਯਾਨੀ 'ਹਾਇਰ-ਬੀਟਾ ਵਰਜ਼ਨ ਆਫ ਗੋਲਡ' ਵਜੋਂ ਕਾਰੋਬਾਰ ਕਰ ਰਹੀ ਹੈ।
ਭਾਰਤ ’ਚ ਕਿੱਥੋਂ ਤੱਕ ਪਹੁੰਚ ਸਕਦੇ ਹਨ ਚਾਂਦੀ ਦੇ ਭਾਅ? ਬੈਂਕ ਨੇ ਅੱਗੇ ਵੀ ਚਾਂਦੀ ’ਚ ਤੇਜ਼ੀ ਦਾ ਅਨੁਮਾਨ ਲਗਾਇਆ ਹੈ। UBS ਦੇ ਮੁਤਾਬਕ ਮਾਰਚ ਤੇ ਜੂਨ 2027 ਤੱਕ ਚਾਂਦੀ 75 ਡਾਲਰ ਤੇ ਸਤੰਬਰ 2027 ਤੱਕ 80 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਇਹ ਕੀਮਤ ਅੰਤਰਰਾਸ਼ਟਰੀ ਮਾਰਕੀਟ ਦੇ ਆਧਾਰ ’ਤੇ ਹੈ, ਜੋ ਭਾਰਤੀ ਕਰੰਸੀ ’ਚ 2,46,045 ਰੁਪਏ ਬਣਦੀ ਹੈ। ਹਾਲਾਂਕਿ, ਭਾਰਤੀ ਮਾਰਕੀਟ ਦੇ ਹਿਸਾਬ ਨਾਲ ਇਹ ਕੀਮਤ 2,82,951 ਰੁਪਏ ਪ੍ਰਤੀ ਕਿਲੋਗ੍ਰਾਮ ਬਣਦੀ ਹੈ। ਕਿਉਂਕਿ ਭਾਰਤ ਆਪਣੀ ਲੋੜ ਦਾ ਸੋਨਾ ਤੇ ਚਾਂਦੀ ਆਯਾਤ ਕਰਦਾ ਹੈ, ਜਿਸ ’ਤੇ ਭਾਰਤ ਸਰਕਾਰ 15 ਫ਼ੀਸਦੀ ਇੰਪੋਰਟ ਡਿਊਟੀ ਵਸੂਲਦੀ ਹੈ। ਜੇਕਰ ਗਲੋਬਲ ਮਾਰਕੀਟ ’ਚ ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ 80 ਡਾਲਰ, ਯਾਨੀ 2,46,045 ਰੁਪਏ ਤੱਕ ਪਹੁੰਚਦੀ ਹੈ ਤਾਂ ਇਸ ’ਤੇ 15 ਫ਼ੀਸਦੀ ਇੰਪੋਰਟ ਡਿਊਟੀ ਲੱਗੇਗੀ, ਜੋ 36,906 ਰੁਪਏ ਬਣਦੀ ਹੈ।
ਯਾਨੀ 2,46,045 + 36,906 = 2,82,951 ਰੁਪਏ ਪ੍ਰਤੀ ਕਿਲੋਗ੍ਰਾਮ। ਆਲ-ਟਾਈਮ ਹਾਈ ਤੋਂ ₹1.80 ਲੱਖ ਸਸਤੀ ਹੋ ਚੁੱਕੀ ਚਾਂਦੀ ਚਾਂਦੀ ਨੇ 29 ਜਨਵਰੀ 2026 ਨੂੰ ਆਲ-ਟਾਈਮ ਹਾਈ ਬਣਾਇਆ ਸੀ ਤੇ ਇਸ ਦੀ ਕੀਮਤ 4.20 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਪਾਰ ਚਲੀ ਗਈ ਸੀ। ਹਾਲਾਂਕਿ, ਇਸ ਦੇ ਅਗਲੇ ਹੀ ਦਿਨ ਚਾਂਦੀ ’ਚ ਵੱਡੀ ਗਿਰਾਵਟ ਵੀ ਦੇਖਣ ਨੂੰ ਮਿਲੀ ਸੀ। ਇਸ ਸਮੇਂ ਚਾਂਦੀ ਆਪਣੇ ਆਲ-ਟਾਈਮ ਹਾਈ ਤੋਂ ਕਰੀਬ 1.80 ਲੱਖ ਰੁਪਏ ਸਸਤੀ ਹੋ ਚੁੱਕੀ ਹੈ ਤੇ ਕੀਮਤ ਲਗਭਗ 2.40 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਪਹੁੰਚ ਗਈ ਹੈ।
ਫੈਡਰਲ ਰਿਜ਼ਰਵ ਦੀ ਨੀਤੀ ਪਾ ਸਕਦੀ ਹੈ ਦਬਾਅ ਚਾਂਦੀ ਦੀਆਂ ਕੀਮਤਾਂ ਦੇ ਅਨੁਮਾਨ ਬਾਰੇ ਸ਼ਨਾਈਡਰ ਨੇ ਕਿਹਾ ਕਿ ਅਮਰੀਕੀ ਡਾਲਰ ਨੂੰ ਲੈ ਕੇ ਲੰਬੇ ਸਮੇਂ ਦੀਆਂ ਚਿੰਤਾਵਾਂ ਤੇ ਸਰਕਾਰ ਦੀ ਵਿੱਤੀ ਸਥਿਤੀ ਨਾਲ ਜੁੜੀਆਂ ਚਿੰਤਾਵਾਂ ਸੋਨੇ ਦੇ ਨਾਲ-ਨਾਲ ਚਾਂਦੀ ਨੂੰ ਵੀ ਸਮਰਥਨ ਦੇ ਸਕਦੀਆਂ ਹਨ। ਹਾਲਾਂਕਿ, ਨੇੜਲੇ ਸਮੇਂ ’ਚ ਫੈਡਰਲ ਰਿਜ਼ਰਵ ਦੀ ਸਖ਼ਤ ਮੌਦ੍ਰਿਕ ਨੀਤੀ ਤੇ ਵਿਆਜ ਦਰਾਂ ’ਚ ਹੋਰ ਵਾਧਾ ਚਾਂਦੀ ’ਤੇ ਦਬਾਅ ਪਾ ਸਕਦਾ ਹੈ। ਚਾਂਦੀ ਦੀ ਉਦਯੋਗਿਕ ਮੰਗ ਨੂੰ ਲੈ ਕੇ ਵੀ UBS ਦਾ ਰੁਖ ਸਕਾਰਾਤਮਕ ਹੈ। ਸੋਲਰ ਸੈਕਟਰ ’ਚ ਉੱਚੀਆਂ ਕੀਮਤਾਂ ਕਾਰਨ ਕੰਪਨੀਆਂ ਚਾਂਦੀ ਦੀ ਵਰਤੋਂ ਘਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਡਾਟਾ ਸੈਂਟਰ, AI ਇੰਫਰਾਸਟ੍ਰਕਚਰ, ਪਾਵਰ ਗ੍ਰਿਡ ਤੇ ਇਲੈਕਟ੍ਰਿਕ ਵਾਹਨਾਂ ਤੋਂ ਵਧ ਰਹੀ ਮੰਗ ਇਸ ਦਬਾਅ ਦੀ ਭਰਪਾਈ ਕਰ ਸਕਦੀ ਹੈ। ਸਪਲਾਈ ਵੀ ਚਾਂਦੀ ਲਈ ਇੱਕ ਅਹਿਮ ਕਾਰਕ ਹੈ। ਚਾਂਦੀ ਦਾ ਵੱਡਾ ਹਿੱਸਾ ਸੀਸਾ, ਜ਼ਿੰਕ, ਤਾਂਬਾ ਤੇ ਸੋਨੇ ਦੀਆਂ ਖਾਣਾਂ ਤੋਂ ਬਾਇ-ਪ੍ਰੋਡਕਟ ਵਜੋਂ ਨਿਕਲਦਾ ਹੈ। ਇਸ ਲਈ ਕੀਮਤਾਂ ਵਧਣ ਦੇ ਬਾਵਜੂਦ ਸਪਲਾਈ ਨੂੰ ਤੁਰੰਤ ਵਧਾਉਣਾ ਆਸਾਨ ਨਹੀਂ ਹੈ।
UBS ਦਾ ਕਹਿਣਾ ਹੈ ਕਿ ਗੋਲਡ-ਸਿਲਵਰ ਰੇਸ਼ੋ ਦੇ 70 ਗੁਣਾ ਤੋਂ ਉੱਪਰ ਲੰਬੇ ਸਮੇਂ ਤੱਕ ਬਣੇ ਰਹਿਣ ਦੀ ਸੰਭਾਵਨਾ ਸੀਮਤ ਹੈ। ਬੈਂਕ ਨੇ ਕੀਮਤਾਂ ’ਚ ਕਮਜ਼ੋਰੀ ਆਉਣ ’ਤੇ ਹੌਲੀ-ਹੌਲੀ ਐਕਸਪੋਜ਼ਰ ਵਧਾਉਣ ਦੀ ਗੱਲ ਕੀਤੀ ਹੈ। ਹਾਲਾਂਕਿ, ਜ਼ਿਆਦਾ ਸਖ਼ਤ ਮੌਦ੍ਰਿਕ ਨੀਤੀ, ਗਲੋਬਲ ਗ੍ਰੋਥ ’ਚ ਵੱਡੀ ਗਿਰਾਵਟ ਤੇ ਉਦਯੋਗਿਕ ਮੰਗ ਦੇ ਕਮਜ਼ੋਰ ਹੋਣ ਨੂੰ ਇਸ ਅਨੁਮਾਨ ਦੇ ਮੁੱਖ ਜੋਖਮ ਦੱਸਿਆ ਗਿਆ ਹੈ।