ਸ਼ਰਮਨਾਕ ਘਟਨਾ : ਮੰਦਰ 'ਚ ਨਾਬਾਲਗ ਬੱਚੀ ਨੂੰ ਬਣਾਇਆ ਗਿਆ ਨਿਸ਼ਾਨਾ, ਇਲਾਕੇ 'ਚ ਭਾਰੀ ਰੋਹ ਤੇ ਤਣਾਅ ਦਾ ਮਾਹੌਲ ਪੁਣੇ ਨੇੜੇ ਇੱਕ ਮੰਦਰ 'ਚ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਇੱਕ ਠੇਕਾ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ।
Publish Date: Wed, 14 Oct 2026 11:53 AM (IST)
Updated Date: Wed, 14 Oct 2026 11:55 AM (IST)
ਡਿਜੀਟਲ ਡੈਸਕ, ਮੁੰਬਈ - ਪੁਣੇ ਨੇੜੇ ਇੱਕ ਮੰਦਰ 'ਚ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਇੱਕ ਠੇਕਾ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ।
CCTV ਫੁਟੇਜ ਵਾਇਰਲ ਹੋਣ ਤੋਂ ਬਾਅਦ ਲੋਕਾਂ 'ਚ ਰੋਸ ਇਹ ਘਟਨਾ CCTV ਫੁਟੇਜ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਈ। ਫੁਟੇਜ ਵਾਇਰਲ ਹੋਣ ਮਗਰੋਂ ਸਥਾਨਕ ਲੋਕਾਂ 'ਚ ਭਾਰੀ ਗੁੱਸਾ ਫੈਲ ਗਿਆ। ਇਹ ਘਟਨਾ 10 ਅਕਤੂਬਰ ਨੂੰ ਸਵੇਰੇ ਕਰੀਬ 11:07 ਵਜੇ ਵਾਪਰੀ। ਵਾਇਰਲ ਵੀਡੀਓ 'ਚ ਲੜਕੀ ਨੂੰ ਸ਼ਿਵ ਮੰਦਰ 'ਚ ਪੂਜਾ ਕਰਦੇ ਦੇਖਿਆ ਜਾ ਸਕਦਾ ਹੈ। ਕੁਝ ਦੇਰ ਬਾਅਦ, ਜਦੋਂ ਉਹ ਪੂਜਾ ਕਰਕੇ ਜਾਣ ਦੀ ਤਿਆਰੀ ਕਰ ਰਹੀ ਸੀ, ਤਾਂ ਮੁਲਜ਼ਮ ਨੂੰ ਮੰਦਰ 'ਚ ਦਾਖ਼ਲ ਹੁੰਦੇ ਦੇਖਿਆ ਗਿਆ। ਮੁਲਜ਼ਮ ਨੇ ਯੂਨੀਫਾਰਮ ਪਾਈ ਹੋਈ ਸੀ।
ਮੰਦਰ 'ਚ ਲੜਕੀ ਨੂੰ ਇਕੱਲੀ ਦੇਖ ਕੇ ਉਸ ਨੇ ਪਹਿਲਾਂ ਉਸ ਦਾ ਹੱਥ ਫੜਿਆ ਅਤੇ ਫਿਰ ਉਸ ਨਾਲ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਬੁਰੀ ਤਰ੍ਹਾਂ ਘਬਰਾ ਗਈ, ਪਰ ਕੁਝ ਜੱਦੋ-ਜਹਿਦ ਤੋਂ ਬਾਅਦ ਉਸ ਨੇ ਮੁਲਜ਼ਮ ਨੂੰ ਆਪਣੇ ਤੋਂ ਦੂਰ ਧੱਕ ਦਿੱਤਾ। ਇਹ ਘਟਨਾ ਪੁਣੇ ਦੇ ਪਿੰਪਰੀ-ਚਿੰਚਵਾੜ ਇਲਾਕੇ ਦੀ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮੁਲਜ਼ਮ ਪੁਲਿਸ ਦੀ ਹਿਰਾਸਤ 'ਚ ਮੁਲਜ਼ਮ ਦੀ ਪਛਾਣ ਵਿਸ਼ਾਲ ਸਿੰਘ ਵਜੋਂ ਹੋਈ ਹੈ। ਉਹ ਇੱਕ ਪ੍ਰਵਾਸੀ ਠੇਕਾ ਮੁਲਾਜ਼ਮ ਹੈ ਅਤੇ ਮੈਟਰੋ ਨਿਰਮਾਣ ਵਾਲੀ ਥਾਂ ’ਤੇ ਕੰਮ ਕਰਦਾ ਹੈ। ਪੁਣੇ ਪੁਲਿਸ ਦੇ ਸੀਨੀਅਰ ਇੰਸਪੈਕਟਰ ਮਹੇਸ਼ ਬੰਸੋਡੇ ਮੁਤਾਬਕ, ਨਿਗਡੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਿਗਡੀ ਪੁਲਿਸ ਥਾਣੇ 'ਚ ਮੁਲਜ਼ਮ ਖ਼ਿਲਾਫ਼ ਛੇੜਛਾੜ ਅਤੇ ਪੋਕਸੋ (POCSO) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।