ਦਿੱਲੀ 'ਚ ਸ਼ਰਮਸਾਰ ਕਰਨ ਵਾਲੀ ਘਟਨਾ, ਨਾਬਾਲਗ ਲੜਕੀ ਨਾਲ ਗੈਂਗਰੇਪ ਤੋਂ ਬਾਅਦ ਬੇਰਹਿਮੀ ਨਾਲ ਹੱਤਿਆ; ਲਾਸ਼ ਨੂੰ ਕੁੱਤਿਆਂ ਨੇ ਨੋਚਿਆ ਬਾਹਰੀ ਦਿੱਲੀ ਦੇ ਸਵਰੂਪ ਨਗਰ ਇਲਾਕੇ 'ਚ ਸਮੂਹਿਕ ਜਬਰ ਜਨਾਹ ਤੋਂ ਬਾਅਦ ਨਾਬਾਲਗ ਲੜਕੀ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਤਿੰਨ ਨਾਬਾਲਗਾਂ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਚਾਕੂ, ਵਾਰਦਾਤ ਸਮੇਂ ਪਹਿਨੇ ਹੋਏ ਕੱਪੜੇ ਅਤੇ ਇੱਕ ਟੈਂਪੋ ਬਰਾਮਦ ਕੀਤਾ ਹੈ। ਸ਼ੁਰੂ 'ਚ ਲਾਸ਼ ਦੀ ਪਛਾਣ ਇੱਕ ਮਹਿਲਾ ਵਜੋਂ ਹੋਈ ਸੀ, ਪਰ ਬਾਅਦ 'ਚ ਪਛਾਣ ਹੋਣ ’ਤੇ ਪਤਾ ਲੱਗਾ ਕਿ ਮ੍ਰਿਤਕਾ ਨਾਬਾਲਗ ਸੀ।
Publish Date: Fri, 18 Sep 2026 10:32 AM (IST)
Updated Date: Fri, 18 Sep 2026 10:37 AM (IST)
ਜਾਗਰਣ ਸੰਵਾਦਦਾਤਾ, ਬਾਹਰੀ ਦਿੱਲੀ - ਬਾਹਰੀ ਦਿੱਲੀ ਦੇ ਸਵਰੂਪ ਨਗਰ ਇਲਾਕੇ 'ਚ ਸਮੂਹਿਕ ਜਬਰ ਜਨਾਹ ਤੋਂ ਬਾਅਦ ਨਾਬਾਲਗ ਲੜਕੀ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਤਿੰਨ ਨਾਬਾਲਗਾਂ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਚਾਕੂ, ਵਾਰਦਾਤ ਸਮੇਂ ਪਹਿਨੇ ਹੋਏ ਕੱਪੜੇ ਅਤੇ ਇੱਕ ਟੈਂਪੋ ਬਰਾਮਦ ਕੀਤਾ ਹੈ। ਸ਼ੁਰੂ 'ਚ ਲਾਸ਼ ਦੀ ਪਛਾਣ ਇੱਕ ਮਹਿਲਾ ਵਜੋਂ ਹੋਈ ਸੀ, ਪਰ ਬਾਅਦ 'ਚ ਪਛਾਣ ਹੋਣ ’ਤੇ ਪਤਾ ਲੱਗਾ ਕਿ ਮ੍ਰਿਤਕਾ ਨਾਬਾਲਗ ਸੀ।
ਪੁਲਿਸ ਨੇ 50 ਤੋਂ ਵੱਧ CCTV ਫੁਟੇਜ ਖੰਗਾਲੀ ਵਧੀਕ ਪੁਲਿਸ ਡਿਪਟੀ ਕਮਿਸ਼ਨਰ ਲੋਕੇਸ਼ ਵਰਣ ਮੁਤਾਬਕ ਪੁਲਿਸ ਨੇ ਘਟਨਾ ਸਥਾਨ ਅਤੇ ਆਸ-ਪਾਸ ਦੇ ਰਸਤਿਆਂ ’ਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। 50 ਤੋਂ ਵੱਧ CCTV ਫੁਟੇਜ ਖੰਗਾਲਣ ਦੌਰਾਨ ਘਟਨਾ ਦੇ ਆਸ-ਪਾਸ ਇੱਕ ਸ਼ੱਕੀ ਟੈਂਪੋ ਦੀ ਆਵਾਜਾਈ ਦਿਖਾਈ ਦਿੱਤੀ।
ਪੁਲਿਸ ਮੁਤਾਬਕ ਹਨੇਰਾ ਹੋਣ ਕਾਰਨ ਟੈਂਪੋ ਦਾ ਨੰਬਰ ਸਪੱਸ਼ਟ ਨਹੀਂ ਹੋ ਸਕਿਆ। ਇਸ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਕੈਮਰਿਆਂ ਦੀ ਫੁਟੇਜ ਨੂੰ ਜੋੜ ਕੇ ਟੈਂਪੋ ਦੇ ਰੂਟ ਦਾ ਪਤਾ ਲਗਾਇਆ। 15 ਸਤੰਬਰ ਦੀ ਰਾਤ ਨੂੰ ਟੈਂਪੋ ਖੱਡਾ ਕਲੋਨੀ 'ਚ ਖੜ੍ਹਾ ਮਿਲਿਆ। ਇਸ ਦੇ ਚਾਲਕ ਦੀ ਪਛਾਣ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਤਿੰਨ ਨਾਬਾਲਗਾਂ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਪੁਲਿਸ ਦਾ ਦਾਅਵਾ-ਇੱਕ ਮੁਲਜ਼ਮ ਕਥਿਤ ਤੌਰ ’ਤੇ ਲੜਕੀ ਦਾ ਜਾਣਕਾਰ ਸੀ ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ 'ਚੋਂ ਇੱਕ ਕਥਿਤ ਤੌਰ ’ਤੇ ਨਾਬਾਲਗ ਲੜਕੀ ਦਾ ਪ੍ਰੇਮੀ ਸੀ। ਪੁਲਿਸ ਮੁਤਾਬਕ ਉਸ ਨੇ ਪਹਿਲਾਂ ਆਪਣੇ ਦੋਸਤਾਂ ਨਾਲ ਸ਼ਰਾਬ ਪੀਤੀ ਅਤੇ ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਲੜਕੀ ਨਾਲ ਸਮੂਹਿਕ ਜਬਰ ਜਨਾਹ ਕੀਤਾ।
ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਸ਼ੱਕ ਸੀ ਕਿ ਘਟਨਾ ਤੋਂ ਬਾਅਦ ਲੜਕੀ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਕਰ ਸਕਦੀ ਹੈ। ਇਸ ਕਾਰਨ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
ਖੁੱਲ੍ਹੇ ਮੈਦਾਨ 'ਚ ਖ਼ਰਾਬ ਹਾਲਤ 'ਚ ਮਿਲੀ ਸੀ ਲਾਸ਼
13 ਸਤੰਬਰ ਦੀ ਸਵੇਰ ਨੂੰ ਸਵਰੂਪ ਨਗਰ ਥਾਣਾ ਪੁਲਿਸ ਨੂੰ ਕੁਸ਼ਕ ਰੋਡ ਸਥਿਤ ਲਾਲ ਬਾਊਂਡਰੀ ਨੇੜੇ ਜੈਪਾਲ ਰਾਣਾ ਦੇ ਖੇਤ ਕੋਲ ਖੁੱਲ੍ਹੇ ਮੈਦਾਨ 'ਚ ਇੱਕ ਲਾਸ਼ ਖ਼ਰਾਬ ਹਾਲਤ 'ਚ ਮਿਲੀ ਸੀ। ਜਾਨਵਰਾਂ ਵੱਲੋਂ ਲਾਸ਼ ਨੂੰ ਨੋਚੇ ਜਾਣ ਕਾਰਨ ਪੁਲਿਸ ਸ਼ੁਰੂ 'ਚ ਮ੍ਰਿਤਕਾ ਦੀ ਪਛਾਣ ਨਹੀਂ ਕਰ ਸਕੀ ਸੀ।
ਕ੍ਰਾਈਮ ਅਤੇ ਫੋਰੈਂਸਿਕ ਟੀਮ ਨੇ ਘਟਨਾ ਸਥਾਨ ਦੀ ਜਾਂਚ ਕਰਕੇ ਜ਼ਰੂਰੀ ਸਬੂਤ ਇਕੱਠੇ ਕੀਤੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਬਾਅਦ 'ਚ ਮ੍ਰਿਤਕਾ ਦੀ ਪਛਾਣ ਇੱਕ ਮਹਿਲਾ ਵਜੋਂ ਕੀਤੀ ਗਈ। ਹਾਲਾਂਕਿ, ਅੱਗੇ ਹੋਈ ਪਛਾਣ ਤੋਂ ਬਾਅਦ ਪਤਾ ਲੱਗਾ ਕਿ ਮ੍ਰਿਤਕਾ ਅਸਲ 'ਚ ਨਾਬਾਲਗ ਸੀ।