- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਓ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਨੀਰਜ ਵਿਰੁੱਧ ਅਗਵਾ, ਜਬਰ-ਜਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਐੱਸਆਈ ਮੀਨਾਕਸ਼ੀ ਮਨਰਾਲ ਨੂੰ ਸੌਂਪੀ ਗਈ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਸੰਵਾਦ ਸਹਿਯੋਗੀ, ਜਾਗਰਣ, ਕਾਸ਼ੀਪੁਰ - ਖੜਕਪੁਰ ਦੇਵੀਪੁਰਾ ਵਾਸੀ ਇੱਕ ਵਿਅਕਤੀ ਨੇ ਇੱਕ ਨੌਜਵਾਨ 'ਤੇ ਆਪਣੀ 8 ਸਾਲਾ ਨਾਬਾਲਗ ਧੀ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਐੱਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਖੜਕਪੁਰ ਦੇਵੀਪੁਰਾ ਵਾਸੀ ਇੱਕ ਵਿਅਕਤੀ ਨੇ ਆਈਟੀਆਈ ਕੋਤਵਾਲੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਖੜਕਪੁਰ ਦੇਵੀਪੁਰਾ ਦਾ ਰਹਿਣ ਵਾਲਾ 29 ਸਾਲਾ ਨੀਰਜ ਉਰਫ਼ ਚੇਂਚੂ ਉਰਫ਼ ਪੰਕਜ ਉਸ ਦੀ 8 ਸਾਲਾ ਧੀ ਨੂੰ ਪਟਾਕੇ ਦਿਵਾਉਣ ਦੇ ਬਹਾਨੇ ਸ਼ੂਗਰ ਮਿੱਲ ਦੀ ਕੰਧ ਕੋਲ ਝਾੜੀਆਂ ਵਿੱਚ ਲੈ ਗਿਆ ਅਤੇ ਉਸ ਨਾਲ ਜਬਰ-ਜਨਾਹ ਕੀਤਾ।