- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਜੇ ਸਾਹ, ਜੋ ਸੁਰੰਗ ’ਚ ਫਸੇ ਹੋਣ ਦੌਰਾਨ ਲਗਾਤਾਰ ਹਰੇ ਕ੍ਰਿਸ਼ਨਾ ਮੰਤਰ ਦਾ ਜਾਪ ਕਰ ਰਹੇ ਸਨ, ਸੰਯੋਗ ਨਾਲ ਉਨ੍ਹਾਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਹੀ ਬਾਹਰ ਕੱਢਿਆ ਗਿਆ ਹੈ। ਜਨਮ ਅਸ਼ਟਮੀ ਭਗਵਾਨ ਕ੍ਰਿਸ਼ਨ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ ਮਨਾਇਆ ਜਾਣ ਵਾਲਾ ਇੱਕ ਹਿੰਦੂ ਤਿਉਹਾਰ ਹੈ।

ਡਿਜੀਟਲ ਡੈਸਕ, ਕਾਠਮੰਡੂ। ਨੇਪਾਲ ਦੇ ਤ੍ਰਿਸ਼ੂਲੀ ’ਚ ਹਾਈਡ੍ਰੋਪਾਵਰ ਪ੍ਰੋਜੈਕਟ ਦੀ ਸੁਰੰਗ (ਟਨਲ) ’ਚੋਂ ਅੱਜ ਸ਼ੁੱਕਰਵਾਰ ਨੂੰ ਦੋ ਮਜ਼ਦੂਰਾਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ। ਇਹ ਮਜ਼ਦੂਰ ਨੇਪਾਲ ਵਿੱਚ 26 ਅਗਸਤ ਨੂੰ ਆਏ ਵਿਨਾਸ਼ਕਾਰੀ ਹੜ੍ਹ ਤੋਂ ਬਾਅਦ ਹੀ ਸੁਰੰਗ ਵਿੱਚ ਫਸ ਗਏ ਸਨ ਅਤੇ ਅੱਜ 9 ਦਿਨਾਂ ਬਾਅਦ ਬਾਹਰ ਆ ਸਕਣ ਵਿੱਚ ਸਫ਼ਲ ਹੋਏ ਹਨ।
ਸੁਰੰਗ 'ਚੋਂ ਸੁਰੱਖਿਅਤ ਬਾਹਰ ਆਏ ਇੱਕ ਮਜ਼ਦੂਰ ਸੰਜੇ ਸਾਹ ਨੇ ਦੱਸਿਆ ਕਿ ਸੁਰੰਗ ਦੇ ਅੰਦਰ ਉਹ ਲਗਾਤਾਰ 'ਹਰੇ ਕ੍ਰਿਸ਼ਨਾ' ਮੰਤਰ ਦਾ ਜਾਪ ਕਰਦਾ ਰਿਹਾ ਅਤੇ ਉਸ ਨੂੰ ਉਮੀਦ ਸੀ ਕਿ ਉਸ ਨੂੰ ਬਚਾ ਲਿਆ ਜਾਵੇਗਾ।
ਸੰਜੇ ਸਾਹ, ਜੋ ਸੁਰੰਗ ’ਚ ਫਸੇ ਹੋਣ ਦੌਰਾਨ ਲਗਾਤਾਰ ਹਰੇ ਕ੍ਰਿਸ਼ਨਾ ਮੰਤਰ ਦਾ ਜਾਪ ਕਰ ਰਹੇ ਸਨ, ਸੰਯੋਗ ਨਾਲ ਉਨ੍ਹਾਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਹੀ ਬਾਹਰ ਕੱਢਿਆ ਗਿਆ ਹੈ। ਜਨਮ ਅਸ਼ਟਮੀ ਭਗਵਾਨ ਕ੍ਰਿਸ਼ਨ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ ਮਨਾਇਆ ਜਾਣ ਵਾਲਾ ਇੱਕ ਹਿੰਦੂ ਤਿਉਹਾਰ ਹੈ।
ਮਧੇਸ਼ ਪ੍ਰਾਂਤ ਦੇ ਸਪਤਾਰੀ ਜ਼ਿਲ੍ਹੇ ਦੇ ਰਹਿਣ ਵਾਲੇ ਅਤੇ ਨੇਪਾਲ ਬਿਜਲੀ ਅਥਾਰਟੀ ਦੇ 30 ਸਾਲਾ ਕਰਮਚਾਰੀ ਸੰਜੇ ਸਾਹ ਉਨ੍ਹਾਂ ਦੋ ਕਰਮਚਾਰੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਲਗਪਗ ਇੱਕ ਹਫ਼ਤੇ ਤੋਂ ਚੱਲ ਰਹੇ ਬਚਾਅ ਮੁਹਿੰਮ (ਰੈਸਕਿਊ ਆਪ੍ਰੇਸ਼ਨ) ਤੋਂ ਬਾਅਦ ਬਚਾਇਆ ਗਿਆ ਹੈ।
ਸੁਰੱਖਿਅਤ ਬਾਹਰ ਕੱਢੇ ਜਾਣ ਤੋਂ ਤੁਰੰਤ ਬਾਅਦ ਸੰਜੇ ਸਾਹ ਨੇ ਸੁਰੱਖਿਆ ਕਰਮਚਾਰੀਆਂ ਨੂੰ ਘਟਨਾ ਬਾਰੇ ਦੱਸਦਿਆਂ ਕਿਹਾ, "ਮੈਂ ਪਿਛਲੇ ਨੌਂ ਦਿਨਾਂ ਤੋਂ ਹਰੇ ਕ੍ਰਿਸ਼ਨਾ ਮਹਾਮੰਤਰ ਦਾ ਜਾਪ ਕਰ ਰਿਹਾ ਸੀ।"
ਸੁਰੱਖਿਆ ਸਰੋਤਾਂ ਅਨੁਸਾਰ, ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਸਿਹਤ ਸਬੰਧੀ ਕੋਈ ਗੰਭੀਰ ਸਮੱਸਿਆ ਨਹੀਂ ਹੈ। ਉਨ੍ਹਾਂ ਨੂੰ ਤ੍ਰਿਸ਼ੂਲੀ ਦੇ ਇੱਕ ਸਥਾਨਕ ਹਸਪਤਾਲ ’ਚ ਲਿਜਾਇਆ ਗਿਆ।
ਸੰਜੇ ਸਾਹ ਹਾਈਡ੍ਰੋਪਾਵਰ ਪ੍ਰੋਜੈਕਟ ਵਿੱਚ ਫੋਰਮੈਨ ਵਜੋਂ ਕੰਮ ਕਰ ਰਹੇ ਸਨ। ਸਾਹ ਨੇ ਦੱਸਿਆ ਕਿ ਕੁਦਰਤੀ ਆਫ਼ਤ ਤੋਂ ਬਾਅਦ ਜਦੋਂ ਬਾਕੀ ਲੋਕ ਭੱਜ ਗਏ ਤਾਂ ਉਹ ਉੱਥੇ ਹੀ ਰੁਕੇ ਰਹੇ, ਕਿਉਂਕਿ ਉਨ੍ਹਾਂ 'ਤੇ ਸਾਰਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀ।
ਸਾਹ ਨੇ ਕਿਹਾ, "ਮੈਂ ਕੰਟਰੋਲ ਰੂਮ ’ਚ ਕੰਮ ਕਰ ਰਿਹਾ ਸੀ। ਮੇਰੀ ਜ਼ਿੰਮੇਵਾਰੀ ਸਾਰਿਆਂ ਦੀ ਜਾਨ ਬਚਾਉਣਾ ਸੀ। ਹਾਦਸੇ ਤੋਂ ਬਾਅਦ ਮੈਂ ਸਾਰਿਆਂ ਨੂੰ ਬਾਹਰ ਭੱਜਣ ਲਈ ਕਿਹਾ ਪਰ ਜਦੋਂ ਤੱਕ ਬਾਕੀ ਲੋਕ ਉੱਥੋਂ ਨਿਕਲ ਸਕੇ, ਉਦੋਂ ਤੱਕ ਮੇਰੇ ਲਈ ਭੱਜਣ ਵਿੱਚ ਬਹੁਤ ਦੇਰ ਹੋ ਚੁੱਕੀ ਸੀ।"
ਸਾਹ ਨੇ ਖ਼ਦਸ਼ਾ ਜਤਾਇਆ ਕਿ ਸੁਰੰਗ ਦੇ ਅੰਦਰ ਹੋਰ ਡੂੰਘਾਈ ਵਿੱਚ, ਪਾਵਰਹਾਊਸ ਦੇ ਆਸ-ਪਾਸ ਵੀ ਹੋਰ ਲੋਕ ਫਸੇ ਹੋ ਸਕਦੇ ਹਨ। ਹੋ ਸਕਦਾ ਹੈ ਕਿ ਹਰ ਕੋਈ ਬਾਹਰ ਨਿਕਲਣ ਵਿੱਚ ਸਫ਼ਲ ਨਾ ਹੋ ਸਕਿਆ ਹੋਵੇ।
ਸੰਜੇ ਸਾਹ ਤੋਂ ਇਲਾਵਾ ਸੁਰੰਗ 'ਚੋਂ ਸੁਰੱਖਿਅਤ ਬਾਹਰ ਕੱਢੇ ਗਏ ਦੂਜੇ ਮਜ਼ਦੂਰ ਦਾ ਨਾਮ ਕਬੀਰ ਮਹਰਜਨ ਹੈ। ਉਨ੍ਹਾਂ ਦੀ ਉਮਰ 45 ਸਾਲ ਹੈ ਅਤੇ ਉਨ੍ਹਾਂ ਨੂੰ ਏਅਰਲਿਫ਼ਟ ਕਰਕੇ ਕਾਠਮੰਡੂ ਦੇ ਛਾਉਣੀ ਸਥਿਤ ਨੇਪਾਲ ਫ਼ੌਜ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ, ਕਿਉਂਕਿ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਅੱਗੇ ਇਲਾਜ ਦੀ ਲੋੜ ਸੀ।
ਨੇਪਾਲ ਫ਼ੌਜ ਦੀ ਅਗਵਾਈ ਹੇਠ ਸੁਰੱਖਿਆ ਬਲ ਵਿਸ਼ੇਸ਼ ਉਪਕਰਨਾਂ ਦੀ ਮਦਦ ਨਾਲ ਖੋਜ ਅਤੇ ਬਚਾਅ ਮੁਹਿੰਮ ਚਲਾ ਰਹੇ ਹਨ। ਸੁਰੰਗ ਵਿੱਚ ਫਸੇ ਬਾਕੀ ਮਜ਼ਦੂਰਾਂ ਦੀ ਭਾਲ ਅਜੇ ਵੀ ਜਾਰੀ ਹੈ।