ਰੋਡਵੇਜ਼ ਦਾ ਆਰ-ਪਾਰ ਦਾ ਐਲਾਨ, 5 ਤੇ 6 ਸਤੰਬਰ ਨੂੰ ਪੰਜਾਬ/ਹਰਿਆਣਾ 'ਚ ਪੂਰੀ ਤਰ੍ਹਾਂ ਠੱਪ ਰਹੇਗੀ ਬੱਸਾਂ ਦੀ ਆਵਾਜਾਈ ਹਰਿਆਣਾ ਰੋਡਵੇਜ਼ ਯੂਨੀਅਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਪ੍ਰਦੇਸ਼ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਿਰਸਾ ਡਿਪੂ ਦੇ ਨਾਥੂਸਰੀ ਚੌਪਟਾ ਬੱਸ ਸਟੈਂਡ ‘ਤੇ ਹਰਿਆਣਾ ਦੀਆਂ ਸਮੂਹ ਰੋਡਵੇਜ਼ ਯੂਨੀਅਨਾਂ ਦੇ ਸਾਂਝੇ ਮੋਰਚੇ ਦੀ ਬੈਠਕ ਹੋਈ, ਜਿਸ 'ਚ ਦੋ ਅਹਿਮ ਫੈਸਲਿਆਂ ‘ਤੇ ਮੋਹਰ ਲੱਗੀ।
Publish Date: Sun, 23 Aug 2026 10:58 AM (IST)
Updated Date: Sun, 23 Aug 2026 10:59 AM (IST)
ਸੰਵਾਦ ਦਾਤਾ, ਨਾਥਸੂਰੀ ਚੋਪਟਾ - ਹਰਿਆਣਾ ਰੋਡਵੇਜ਼ ਯੂਨੀਅਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਪ੍ਰਦੇਸ਼ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਿਰਸਾ ਡਿਪੂ ਦੇ ਨਾਥੂਸਰੀ ਚੌਪਟਾ ਬੱਸ ਸਟੈਂਡ ‘ਤੇ ਹਰਿਆਣਾ ਦੀਆਂ ਸਮੂਹ ਰੋਡਵੇਜ਼ ਯੂਨੀਅਨਾਂ ਦੇ ਸਾਂਝੇ ਮੋਰਚੇ ਦੀ ਬੈਠਕ ਹੋਈ, ਜਿਸ 'ਚ ਦੋ ਅਹਿਮ ਫੈਸਲਿਆਂ ‘ਤੇ ਮੋਹਰ ਲੱਗੀ।
ਜਿਸ 'ਚ ਮੁੱਖ ਤੌਰ ‘ਤੇ 5 ਅਤੇ 6 ਸਤੰਬਰ ਨੂੰ ਰੋਡਵੇਜ਼ ਬੱਸਾਂ ਦਾ ਦੋ ਦਿਨਾਂ ਚੱਕਾ ਜਾਮ ਕਰਨ ਦਾ ਫੈਸਲਾ ਹੈ। ਇਸ 'ਚ 13 ਯੂਨੀਅਨਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਬੁਲਾਰੇ ਨੇ ਦੱਸਿਆ ਕਿ ਹਰਿਆਣਾ ਰੋਡਵੇਜ਼ ਯੂਨੀਅਨਾਂ ਵੱਲੋਂ ਨਾਥੂਸਰੀ ਚੌਪਟਾ 'ਚ ਸਾਰੇ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ ਕਿ ਆਗਾਮੀ 26 ਅਗਸਤ ਨੂੰ ਸਾਰੇ ਰੋਡਵੇਜ਼ ਡਿਪੂਆਂ ‘ਤੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਸਾਂਕੇਤਿਕ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਰੋਡਵੇਜ਼ ਮਹਾਪ੍ਰਬੰਧਕਾਂ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਰੋਡਵੇਜ਼ ਕਰਮਚਾਰੀਆਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਹਨ, ਜਿਨ੍ਹਾਂ ਨੂੰ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਵਾਰ-ਵਾਰ ਟਾਲ ਰਿਹਾ ਹੈ। ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਕੰਡਕਟਰ (ਪਰਿਚਾਲਕ) ਦੇ ਪਦ ਦਾ ਪੇ-ਗ੍ਰੇਡ ਵਧਾਇਆ ਜਾਵੇ ਅਤੇ ਕਲਰਕਾਂ ਦੀ ਤਰ੍ਹਾਂ ਤਿੰਨ ਤਨਖਾਹ ਵਾਧੇ (ਇਨਕਰੀਮੈਂਟ) ਦਿੱਤੇ ਜਾਣ।
ਡਰਾਈਵਰ ਅਤੇ ਕੰਡਕਟਰਾਂ ਦੇ ਖਾਲੀ ਪਏ ਅਹੁਦਿਆਂ ‘ਤੇ ਨਵੀਂ ਭਰਤੀ ਕੀਤੀ ਜਾਵੇ। ਤੈਅ ਸੀਮਾ 'ਚ ਤਰੱਕੀ ਦੇਣ ਦੀ ਪਾਲਿਸੀ ਬਣਾਈ ਜਾਵੇ। ਡਰਾਈਵਰਾਂ ਨੂੰ ਹੈਵੀ ਪੇ-ਗ੍ਰੇਡ ਦਿੱਤਾ ਜਾਵੇ, ਸਟੈਂਡ ਇੰਚਾਰਜ ਦਾ ਵੱਖਰਾ ਅਹੁਦਾ ਸਿਰਜ ਕੇ ਡਰਾਈਵਰਾਂ ਦੀ ਤਰੱਕੀ ਕੀਤੀ ਜਾਵੇ। ਸਭ ਪ੍ਰਕਾਰ ਦੀ ਭਰਤੀ ਪ੍ਰਕਿਰਿਆ ਪੂਰੀ ਕਰਨ ਵਾਲੇ 2016 ਦੇ ਭਰਤੀ ਡਰਾਈਵਰਾਂ ਨੂੰ ਨਿਯੁਕਤੀ ਮਿਤੀ ਤੋਂ ਪੱਕਾ ਕੀਤਾ ਜਾਵੇ। ਡਰਾਈਵਰ, ਕੰਡਕਟਰ, ਉਪ ਨਿਰੀਖਕ, ਨਿਰੀਖਕ ਅਤੇ ਵਰਕਸ਼ਾਪ ਦੇ ਕਰਮਚਾਰੀਆਂ ਨੂੰ ਪਹਿਲਾਂ ਵਾਂਗ ਦੋ ਅਰਜਿਤ ਛੁੱਟੀਆਂ ਦਿੱਤੀਆਂ ਜਾਣ।
ਵਰਕਸ਼ਾਪ 'ਚ 2018 'ਚ ਭਰਤੀ ਹੋਏ ਕਰਮਚਾਰੀਆਂ ਨੂੰ ਤਕਨੀਕੀ ਅਹੁਦਿਆਂ ‘ਤੇ ਤਰੱਕੀ ਦਿੱਤੀ ਜਾਵੇ, ਸਾਰੇ ਕਰਮਚਾਰੀਆਂ ਨੂੰ ਪਹਿਲਾਂ ਵਾਂਗ ਕੈਡਰ ਹੋਲਡ ਦਿੱਤੇ ਜਾਣ। ਐੱਚ.ਆਰ.ਕੇ.ਐੱਨ. (HRKN) ਤਹਿਤ ਲੱਗੇ ਕੰਡਕਟਰ ਤੇ ਹੈਲਪਰ ਅਤੇ ਪਾਰਟ-2 ਤਹਿਤ ਲੱਗੇ ਦਾਦਰੀ ਡਿਪੂ ਦੇ 52 ਹੈਲਪਰਾਂ ਨੂੰ ਪੱਕਾ ਕੀਤਾ ਜਾਵੇ।