- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
11ਵੀਂ ਜਮਾਤ ਦੇ ਵਿਦਿਆਰਥੀ ਸ਼ਿਵਕੁਮਾਰ ਦੀ ਅਗਨੀਵੀਰ ਵਜੋਂ ਚੋਣ ਹੋ ਚੁੱਕੀ ਸੀ। ਐਤਵਾਰ ਨੂੰ ਉਸ ਨੇ ਦਵਾਈ ਲੈਣ ਲਈ ਬਿਸੌਲੀ ਜਾਣਾ ਸੀ। ਇਸ ਲਈ ਉਸ ਨੇ ਗੁਆਂਢੀ ਰੋਹਨ ਨੂੰ ਬੁਲਾਇਆ। ਪਿੰਡ ਵਾਸੀਆਂ ਮੁਤਾਬਕ, ਕੁਝ ਸਮਾਂ ਪਹਿਲਾਂ ਪੰਜਾਬ ਤੋਂ ਨੌਕਰੀ ਕਰ ਕੇ ਪਰਤੇ ਰੋਹਨ ਕੋਲ ਨਵੀਂ ਬਾਈਕ ਸੀ

ਜਾਸ, ਬਦਾਯੂੰ : ਬਾਈਕ ’ਤੇ ਦੋ ਦੀ ਥਾਂ ਚਾਰ ਸਵਾਰ ਸਨ, ਰਫ਼ਤਾਰ ਵੀ ਤੇਜ਼ ਸੀ ਅਤੇ ਕਿਸੇ ਨੇ ਹੈਲਮਟ ਵੀ ਨਹੀਂ ਪਾਇਆ ਹੋਇਆ ਸੀ। ਇਹ ਲਾਪਰਵਾਹੀ ਜਾਨਲੇਵਾ ਸਾਬਿਤ ਹੋਈ ਅਤੇ ਤਿੰਨ ਪਰਿਵਾਰਾਂ ਨੂੰ ਉਮਰ ਭਰ ਦਾ ਜ਼ਖ਼ਮ ਦੇ ਗਈ। ਐਤਵਾਰ ਨੂੰ ਇੱਕੋ ਬਾਈਕ ’ਤੇ ਜਾ ਰਹੇ ਚਾਰ ਦੋਸਤਾਂ ਨੂੰ ਸਕੂਲ ਬੱਸ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਤਿੰਨ ਦੀ ਮੌਤ ਹੋ ਗਈ, ਜਦਕਿ ਚੌਥੇ ਦੀ ਹਾਲਤ ਗੰਭੀਰ ਹੈ। ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਦੇ ਪਰਖੱਚੇ ਉੱਡ ਗਏ। ਇਹ ਬਾਈਕ ਸਿਰਫ਼ ਦੋ ਮਹੀਨੇ ਪਹਿਲਾਂ ਹੀ ਖਰੀਦੀ ਗਈ ਸੀ। ਹਾਦਸਾ ਉੱਤਰ ਪ੍ਰਦੇਸ਼ ਦੇ ਬਦਾਯੂੰ ਵਿੱਚ ਵਾਪਰਿਆ।
11ਵੀਂ ਜਮਾਤ ਦੇ ਵਿਦਿਆਰਥੀ ਸ਼ਿਵਕੁਮਾਰ ਦੀ ਅਗਨੀਵੀਰ ਵਜੋਂ ਚੋਣ ਹੋ ਚੁੱਕੀ ਸੀ। ਐਤਵਾਰ ਨੂੰ ਉਸ ਨੇ ਦਵਾਈ ਲੈਣ ਲਈ ਬਿਸੌਲੀ ਜਾਣਾ ਸੀ। ਇਸ ਲਈ ਉਸ ਨੇ ਗੁਆਂਢੀ ਰੋਹਨ ਨੂੰ ਬੁਲਾਇਆ। ਪਿੰਡ ਵਾਸੀਆਂ ਮੁਤਾਬਕ, ਕੁਝ ਸਮਾਂ ਪਹਿਲਾਂ ਪੰਜਾਬ ਤੋਂ ਨੌਕਰੀ ਕਰ ਕੇ ਪਰਤੇ ਰੋਹਨ ਕੋਲ ਨਵੀਂ ਬਾਈਕ ਸੀ। ਉਹ ਆਪਣੇ ਚਚੇਰੇ ਭਰਾ ਨਿਤਿਨ ਨਾਲ ਸ਼ਿਵਕੁਮਾਰ ਕੋਲ ਪਹੁੰਚਿਆ। ਉੱਥੇ ਰਿਸ਼ਭ ਵੀ ਮੌਜੂਦ ਸੀ। ਚਾਰਾਂ ਦੋਸਤਾਂ ਨੇ ਇਕੱਠੇ ਜਾਣ ਦਾ ਫ਼ੈਸਲਾ ਕੀਤਾ। ਉਹ ਬਾਈਕ ’ਤੇ ਅੱਧਾ ਕਿੱਲੋਮੀਟਰ ਹੀ ਅੱਗੇ ਗਏ ਸਨ ਕਿ ਮਦਨਜੂੜੀ ਪਿੰਡ ਦੇ ਸਾਹਮਣੇ ਇਕ ਸਕੂਲ ਦੀ ਬੱਸ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਚਸ਼ਮਦੀਦ ਸ਼ੇਸ਼ਮਣੀ ਮਿਸ਼ਰਾ ਨੇ ਦੱਸਿਆ ਕਿ ਹਾਦਸਾ ਦੇਖ ਕੇ ਉਨ੍ਹਾਂ ਨੇ ਯੂਪੀ-112 ’ਤੇ ਫੋਨ ਕੀਤਾ। ਇਸ ਤੋਂ ਬਾਅਦ ਉਹ ਦੌੜ ਕੇ ਨੇੜਲੇ ਪੈਟਰੋਲ ਪੰਪ ’ਤੇ ਖੜ੍ਹੀ ਐਂਬੂਲੈਂਸ ਲੈ ਆਏ। ਚਾਰਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਰਿਸ਼ਭ, ਰੋਹਨ ਅਤੇ ਨਿਤਿਨ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਵਕੁਮਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇੰਸਪੈਕਟਰ ਸਰਵੇਂਦਰ ਸ਼ਰਮਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਬੱਸ ਵਿਚ ਸਵਾਰ 16 ਵਿਦਿਆਰਥੀਆਂ ਨੂੰ ਦੂਜੇ ਵਾਹਨ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ। ਰਿਸ਼ਭ ਦੇ ਭਰਾ ਸਨੋਜ ਦੀ ਦੋ ਸਾਲ ਪਹਿਲਾਂ ਬਿਮਾਰੀ ਕਾਰਨ ਮੌਤ ਹੋ ਗਈ ਸੀ। ਰਿਸ਼ਭ ਦੀ ਲਾਸ਼ ਦੇਖ ਕੇ ਉਸ ਦੀ ਮਾਂ ਰੱਜੋ ਬੇਹੋਸ਼ ਹੋ ਗਈ। ਰੋਹਨ ਅਤੇ ਨਿਤਿਨ ਚਚੇਰੇ ਭਰਾ ਹੋਣ ਦੇ ਨਾਲ-ਨਾਲ ਦੋਸਤ ਵੀ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਤੋਂ ਕਸਬਾ ਸਿਰਫ਼ ਪੰਜ ਕਿੱਲੋਮੀਟਰ ਦੂਰ ਹੈ-ਇਹ ਸੋਚ ਕੇ ਕਿਸੇ ਨੇ ਹੈਲਮਟ ਨਹੀਂ ਪਾਇਆ ਸੀ।