ਹਿਮਾਚਲ 'ਚ ਮੁੜ ਰੇਵ ਪਾਰਟੀ ਦਾ ਖ਼ੁਲਾਸਾ, ਹੋਸਟਲ ਸੰਚਾਲਕ ਸਮੇਤ 2 'ਤੇ ਮਾਮਲਾ ਦਰਜ; ਪੁਲਿਸ ਨੇ ਕੀਤੀ ਛਾਪੇਮਾਰੀ
ਹਿਮਾਚਲ ’ਚ ਸੈਰ-ਸਪਾਟਾ ਸ਼ਹਿਰ ਧਰਮਸ਼ਾਲਾ ਦੇ ਅਪਰ ਧਰਮਕੋਟ ’ਚ ਨਸ਼ੇ ਖ਼ਿਲਾਫ਼ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਲੈਕਟ੍ਰਾਨਿਕ ਡਾਂਸ ਮਿਊਜ਼ਿਕ (ਈਡੀਐੱਮ) ਹਾਸਟਲ ’ਚ ਰਾਤ ਨੂੰ ਚੱਲ ਰਹੀ ਰੇਵ ਪਾਰਟੀ ਦਾ ਪਰਦਾਫਾਸ਼ ਕੀਤਾ ਹੈ। ਮੈਕਲੋਡਗੰਜ ਥਾਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ 14 ਸਤੰਬਰ ਨੂੰ ਤੜਕੇ ਹਾਸਟਲ ’ਚ ਛਾਪਾਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਇਕੱਠੇ ਚਾਰ ਤਰ੍ਹਾਂ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ।
Publish Date: Tue, 15 Sep 2026 10:09 AM (IST)
Updated Date: Tue, 15 Sep 2026 10:10 AM (IST)
ਧਰਮਸ਼ਾਲਾ : ਹਿਮਾਚਲ ’ਚ ਸੈਰ-ਸਪਾਟਾ ਸ਼ਹਿਰ ਧਰਮਸ਼ਾਲਾ ਦੇ ਅਪਰ ਧਰਮਕੋਟ ’ਚ ਨਸ਼ੇ ਖ਼ਿਲਾਫ਼ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਲੈਕਟ੍ਰਾਨਿਕ ਡਾਂਸ ਮਿਊਜ਼ਿਕ (ਈਡੀਐੱਮ) ਹਾਸਟਲ ’ਚ ਰਾਤ ਨੂੰ ਚੱਲ ਰਹੀ ਰੇਵ ਪਾਰਟੀ ਦਾ ਪਰਦਾਫਾਸ਼ ਕੀਤਾ ਹੈ। ਮੈਕਲੋਡਗੰਜ ਥਾਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ 14 ਸਤੰਬਰ ਨੂੰ ਤੜਕੇ ਹਾਸਟਲ ’ਚ ਛਾਪਾਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਇਕੱਠੇ ਚਾਰ ਤਰ੍ਹਾਂ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ। ਕਾਰਵਾਈ ਤੋਂ ਬਾਅਦ ਪੁਲਿਸ ਨੇ ਹਾਸਟਲ ਦੇ ਲੀਜ਼ਧਾਰਕ ਸਮੇਤ ਦੋ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਮਲੇ ’ਚ ਹੁਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਨੇ ਧਰਮਕੋਟ ’ਚ 23 ਅਗਸਤ ਨੂੰ ਵੀ ਰੇਵ ਪਾਰਟੀ ਦੌਰਾਨ ਛਾਪੇਮਾਰੀ ਕੀਤੀ ਸੀ ਤੇ ਨਸ਼ੇ ਦਾ ਸਮਾਨ ਬਰਾਮਦ ਕੀਤਾ ਸੀ।