ਰੈਸਟੋਰੈਂਟ ’ਚ ਚੂਹੇ-ਬਿੱਲੀਆਂ ਦਾ ਰਾਜ, ਖਾਣਾ ਖਾਣ ਜਾ ਰਹੇ ਹੋ ਤਾਂ ਸਾਵਧਾਨ! ਕੀੜੇ ਲੱਗਿਆ ਖਾਣਾ ਪਰੋਸਣ ’ਤੇ 8 ਦੇ ਲਾਇਸੈਂਸ ਸਸਪੈਂਡ
ਹੈਦਰਾਬਾਦ ’ਚ ਫੂਡ ਸੇਫਟੀ ਤੇ ਸਫਾਈ ਦੇ ਮਾਪਦੰਡਾਂ ਦੀ ਉਲੰਘਣਾ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਤੇਲੰਗਾਨਾ ਸਟੈਂਡਰਡਜ਼ ਅਥਾਰਟੀ ਨੇ ਅੱਠ ਰੈਸਟੋਰੈਂਟਾਂ ਦੇ FSSAI ਲਾਇਸੈਂਸ ਸਸਪੈਂਡ ਕਰ ਦਿੱਤੇ ਹਨ।
Publish Date: Fri, 25 Sep 2026 11:20 AM (IST)
Updated Date: Fri, 25 Sep 2026 11:23 AM (IST)
ਡਿਜੀਟਲ ਡੈਸਕ, ਹੈਦਰਾਬਾਦ : ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਫੂਡ ਸੇਫਟੀ ਤੇ ਖਾਣ-ਪੀਣ ਦੀ ਸਫਾਈ ਨੂੰ ਲੈ ਕੇ ਕਾਰਵਾਈ ਜਾਰੀ ਹੈ। ਹੈਦਰਾਬਾਦ ਦੇ ਕਈ ਰੈਸਟੋਰੈਂਟਾਂ ’ਚ ਸਫਾਈ ਦੀਆਂ ਗੰਭੀਰ ਕਮੀਆਂ ਸਾਹਮਣੇ ਆਈਆਂ ਹਨ। ਰੈਸਟੋਰੈਂਟਾਂ ’ਚ ਮਿਲੀਆਂ ਖਾਮੀਆਂ ਨੂੰ ਦੇਖਦੇ ਹੋਏ ਤੇਲੰਗਾਨਾ ਸਟੈਂਡਰਡਜ਼ ਅਥਾਰਟੀ ਫਾਰ ਫੂਡ ਐਂਡ ਐਸੈਂਸ਼ੀਅਲ ਡਰੱਗਜ਼ (TG SAFE) ਨੇ ਅੱਠ ਥਾਵਾਂ ਦੇ FSSAI ਲਾਇਸੈਂਸ ਸਸਪੈਂਡ ਕਰ ਦਿੱਤੇ ਹਨ ਤੇ ਉਨ੍ਹਾਂ ਨੂੰ ਤੁਰੰਤ ਕੰਮ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਹੈਦਰਾਬਾਦ ’ਚ 8 ਰੈਸਟੋਰੈਂਟਾਂ ਦੇ ਲਾਇਸੈਂਸ ਸਸਪੈਂਡ ਫੂਡ ਸੇਫਟੀ ਅਧਿਕਾਰੀਆਂ ਤੇ ਪੁਲਿਸ ਕਰਮਚਾਰੀਆਂ ਦੀਆਂ ਅੱਠ ਟੀਮਾਂ ਨੇ ਵੀਰਵਾਰ ਨੂੰ ਹੈਦਰਾਬਾਦ ਦੇ ਮੁੱਖ ਸ਼ਹਿਰੀ ਇਲਾਕੇ ’ਚ 15 ਥਾਵਾਂ ਦੀ ਜਾਂਚ ਕੀਤੀ। ਅਧਿਕਾਰੀਆਂ ਨੇ ਮਿਲਾਵਟ ਦੇ ਸ਼ੱਕ ’ਚ ਖਾਣ-ਪੀਣ ਦੀਆਂ 16 ਸੈਂਪਲ ਲਏ। ਇਸ ਤੋਂ ਇਲਾਵਾ ਕਈ ਆਊਟਲੈਟਸ ’ਚ ਕੀੜੇ-ਮਕੌੜੇ, ਮਿਆਦ ਪੁੱਗਿਆ ਖਾਣਾ, ਗੰਦਗੀ ਤੇ ਰਸੋਈ ’ਚ ਸਫਾਈ ਦੀ ਘਾਟ ਵਰਗੀਆਂ ਕਮੀਆਂ ਸਾਹਮਣੇ ਆਈਆਂ।
ਰੈਸਟੋਰੈਂਟ ’ਚ ਚੂਹਿਆਂ ਦਾ ਆਤੰਕ ਜਦੋਂ ਅਧਿਕਾਰੀ ਸਾਈਬਰਾਬਾਦ ਇਲਾਕੇ ਦੇ ਰਾਇਦੁਰਗ ਸਥਿਤ 'ਪਕਵਾਨ ਗ੍ਰੈਂਡ ਰੈਸਟੋਰੈਂਟ' ’ਚ ਪਹੁੰਚੇ ਤਾਂ ਉੱਥੇ 1,170 ਕਿਲੋ ਮਿਆਦ ਪੁੱਗੇ ਚੌਲ ਤੇ 45 ਕਿਲੋ ਨੂਡਲਜ਼ ਮਿਲੇ। ਇਨ੍ਹਾਂ ਦੀ ਲੇਬਲਿੰਗ ’ਚ ਵੀ ਗੜਬੜੀ ਪਾਈ ਗਈ। ਰੈਸਟੋਰੈਂਟ ’ਚ ਖਰਾਬ ਅੰਡੇ, ਚੂਹਿਆਂ ਦੀ ਭਰਮਾਰ ਤੇ ਠੀਕ ਤਰ੍ਹਾਂ ਸੰਭਾਲੇ ਨਾ ਗਏ ਰੈਫ੍ਰਿਜਰੇਟਰ ਵੀ ਮਿਲੇ। ਪੰਜ ਹੋਰ ਅਦਾਰਿਆਂ—'ਗਰਲ ਫ੍ਰੈਂਡ ਮੰਡੀ', 'ਈਟ ਕਲੱਬ ਬ੍ਰਾਂਡਸ' ਦੇ 'ਬਾਕਸ 8' ਤੇ 'ਮੋਜੋ ਪਿਜ਼ਜ਼ਾ' ਆਊਟਲੈਟ, 'ਸੀਜ਼ਨਜ਼ ਐਕਸਪ੍ਰੈੱਸ' ਤੇ 'ਯਮੀ ਬੀ'—ਨੂੰ ਸੁਧਾਰ ਲਈ ਨੋਟਿਸ ਭੇਜੇ ਜਾਣਗੇ। ਪੁੱਪਲਗੁਡਾ ਸਥਿਤ 'ਆਸਾ ਨਿਓ ਇੰਡੀਅਨ ਕਿਚਨ' ਖ਼ਿਲਾਫ਼ ਵੀ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਪ੍ਰਸਤਾਵ ਹੈ। ਜੇਕਰ ਭਵਿੱਖ ’ਚ ਦੁਬਾਰਾ ਗੜਬੜੀ ਮਿਲਦੀ ਹੈ ਤਾਂ ਜੁਰਮਾਨੇ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਸਾਈਬਰਾਬਾਦ ਦੇ ਹੀ ਗੱਚੀਬੌਲੀ ’ਚ ਸਥਿਤ 'ਅਰੋਮਾ ਮਲਟੀ-ਕੁਜ਼ੀਨ ਰੈਸਟੋਰੈਂਟ' ਦਾ ਲਾਇਸੈਂਸ ਵੀ ਸਸਪੈਂਡ ਕੀਤਾ ਗਿਆ ਹੈ। ਇਸ ਨੂੰ Acsys Hospitality LLP ਚਲਾ ਰਹੀ ਹੈ। ਜਾਂਚ ਦੌਰਾਨ ਇੱਥੇ ਕਾਕਰੋਚ ਤੇ ਚੂਹਿਆਂ ਦੀ ਭਾਰੀ ਭਰਮਾਰ, ਕੀੜਿਆਂ ਨਾਲ ਦੂਸ਼ਿਤ ਖਾਣਾ, ਮਿਆਦ ਪੁੱਗੇ ਫੂਡ ਪ੍ਰੋਡਕਟਸ ਤੇ ਪਰਿਸਰ ’ਚ ਬਿੱਲੀਆਂ ਮਿਲੀਆਂ। ਇਸ ਤੋਂ ਇਲਾਵਾ ਲੋੜੀਂਦੇ ਪੈਸਟ ਕੰਟਰੋਲ ਤੇ ਫੂਡ ਹੈਂਡਲਰਾਂ ਦੇ ਸਿਹਤ ਰਿਕਾਰਡ ਵੀ ਮੌਜੂਦ ਨਹੀਂ ਸਨ। ਜਿਨ੍ਹਾਂ ਹੋਰ ਥਾਵਾਂ ਦੇ FSSAI ਲਾਇਸੈਂਸ ਸਸਪੈਂਡ ਕੀਤੇ ਗਏ ਹਨ, ਉਨ੍ਹਾਂ ’ਚ ਸਫ਼ਿਲਗੁਡਾ ਦਾ 'ਆਦਿਤਿਆ ਰੈਸਟੋਰੈਂਟ ਐਂਡ ਬਾਰ', ਬੇਗਮ ਬਾਜ਼ਾਰ ਦਾ 'ਵੈਸ਼ਨਵੀ ਦਰਸ਼ਨੀ', ਕੋਠਾਪੇਟ ਦਾ 'ਸਪਾਈਸੀ ਹਬ' (ਗ੍ਰੀਨ ਟ੍ਰੀਟ ਰੈਸਟੋਰੈਂਟ), ਹਫੀਜ਼ਪੇਟ ਦਾ 'ਗੋਦਾਵਰੀ ਘੁਮਾਘੁਮਾਲੂ', ਗੋਪਨਪੱਲੀ ਦਾ 'ਸ਼੍ਰੀ ਕ੍ਰਿਸ਼ਨਾ ਫੈਮਿਲੀ ਢਾਬਾ ਪਿਊਰ ਵੇਜ' ਤੇ ਕੋਂਡਾਪੁਰ ਦਾ 'ਸ਼੍ਰੀ ਸਾਈ ਮੇਸ' (ਜੋ 'ਬਾਬਾਈ ਹੋਟਲ' ਦੀ ਇੱਕ ਯੂਨਿਟ ਹੈ) ਸ਼ਾਮਲ ਹਨ।