ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਪੁਲਿਸ ਨੇ ਸਾਰੇ 8 ਮੁਲਜ਼ਮਾਂ ਖ਼ਿਲਾਫ਼ ਅਦਾਲਤ ’ਚ ਚਾਰਜਸ਼ੀਟ ਕੀਤੀ ਦਾਖ਼ਲ
ਪੁਲਿਸ ਨੇ ਅਯੋਧਿਆ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ’ਚ ਮੁਲਜ਼ਮਾਂ ਖ਼ਿਲਾਫ਼ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।
Publish Date: Wed, 23 Sep 2026 11:42 AM (IST)
Updated Date: Wed, 23 Sep 2026 11:44 AM (IST)
ਜਾਗਰਣ ਸੰਵਾਦਦਾਤਾ, ਅਯੋਧਿਆ : ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ’ਚ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਬੁੱਧਵਾਰ ਸਵੇਰੇ ਅਦਾਲਤ ’ਚ ਦੋਸ਼ ਪੱਤਰ (ਚਾਰਜਸ਼ੀਟ) ਪੇਸ਼ ਕਰ ਦਿੱਤਾ। ਪੁਲਿਸ ਵੱਲੋਂ ਚਾਰਜਸ਼ੀਟ ਦਾਖ਼ਲ ਕੀਤੇ ਜਾਣ ਨਾਲ ਹੁਣ ਮੁਲਜ਼ਮਾਂ ਦੇ ਡਿਫਾਲਟ ਬੇਲ ਹਾਸਲ ਕਰਨ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਦੱਸਣਯੋਗ ਹੈ ਕਿ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ’ਚ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਜੇਲ੍ਹ ’ਚ ਬੰਦ ਤਿੰਨ ਹੋਰ ਮੁਲਜ਼ਮਾਂ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਉਮੀਦ ’ਤੇ ਸਥਾਨਕ ਪੱਧਰ ’ਤੇ ਮੰਗਲਵਾਰ ਨੂੰ ਰੋਕ ਲੱਗ ਗਈ। ਜੇਲ੍ਹ ’ਚ ਬੰਦ ਅਨੁਕਲਪ ਮਿਸ਼ਰਾ, ਕਰੁਣੇਸ਼ ਪਾਂਡੇ ਤੇ ਲਵਕੁਸ਼ ਮਿਸ਼ਰਾ ਦੀਆਂ ਜ਼ਮਾਨਤ ਅਰਜ਼ੀਆਂ ਵੀ ਵਿਸ਼ੇਸ਼ ਜੱਜ, ਭ੍ਰਿਸ਼ਟਾਚਾਰ ਰੋਕਥਾਮ ਐਕਟ, ਰਜਤ ਵਰਮਾ ਨੇ ਰੱਦ ਕਰ ਦਿੱਤੀਆਂ ਸਨ।
ਇਸੇ ਮਾਮਲੇ ’ਚ ਪਿਛਲੇ ਸੋਮਵਾਰ ਨੂੰ ਅਦਾਲਤ ਨੇ ਅਵਿਨਾਸ਼ ਸ਼ੁਕਲਾ, ਰਾਮਸ਼ੰਕਰ ਮਿਸ਼ਰਾ ਤੇ ਮਨੀਸ਼ ਯਾਦਵ ਦੀਆਂ ਵੀ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਬਾਕੀ ਰਹਿੰਦੇ ਦੋ ਮੁਲਜ਼ਮਾਂ ਰਾਮਸ਼ੰਕਰ ਯਾਦਵ ਉਰਫ਼ ਟਿੰਨੂ ਅਤੇ ਸੁਭਾਸ਼ਚੰਦਰ ਸ਼੍ਰੀਵਾਸਤਵ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਬੁੱਧਵਾਰ ਨੂੰ ਇਸੇ ਅਦਾਲਤ ’ਚ ਸੁਣਵਾਈ ਹੋਣੀ ਹੈ। ਸੀਨੀਅਰ ਫੌਜਦਾਰੀ ਵਕੀਲ ਮਨੋਜ ਕੁਮਾਰ ਗੌੜ ਨੇ ਦੱਸਿਆ ਕਿ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਮੁਲਜ਼ਮਾਂ ਲਈ ਹੁਣ ਹਾਈ ਕੋਰਟ ਦਾ ਰਾਹ ਹੀ ਬਚਿਆ ਹੈ।