- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਾਸ ਗੱਲ ਇਹ ਹੈ ਕਿ ਫੈਲੋਸ਼ਿਪ ਦੌਰਾਨ ਅਧਿਆਪਕਾਂ ਨੂੰ ਹਰ ਮਹੀਨੇ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ’ਚ 75 ਹਜ਼ਾਰ ਰੁਪਏ ਏ.ਆਈ.ਸੀ.ਟੀ.ਈ. ਅਤੇ ਘੱਟੋ-ਘੱਟ 25 ਹਜ਼ਾਰ ਰੁਪਏ ਸਬੰਧਤ ਇੰਡਸਟਰੀ ਵੱਲੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਆਪਣੇ ਮੂਲ ਅਦਾਰੇ ਤੋਂ ਮਿਲਣ ਵਾਲੀ ਤਨਖ਼ਾਹ ਵੀ ਮਿਲਦੀ ਰਹੇਗੀ। ਅਪਲਾਈ ਕਰਨ ਦੀ ਆਖਰੀ ਤਾਰੀਖ਼ 15 ਦਸੰਬਰ ਨਿਰਧਾਰਿਤ ਕੀਤੀ ਗਈ ਹੈ।

ਇਸ ਪ੍ਰੋਗਰਾਮ ਦਾ ਉਦੇਸ਼ ਕਾਲਜਾਂ ਵਿੱਚ ਪੜ੍ਹਾਈ ਜਾਣ ਵਾਲੀ ਤਕਨੀਕ ਅਤੇ ਇੰਡਸਟਰੀ ਵਿੱਚ ਵਰਤੀ ਜਾ ਰਹੀ ਆਧੁਨਿਕ ਤਕਨੀਕ ਵਿਚਕਾਰਲੀ ਦੂਰੀ ਨੂੰ ਘੱਟ ਕਰਨਾ ਹੈ। ਫੈਲੋਸ਼ਿਪ ਦੌਰਾਨ ਅਧਿਆਪਕ ਆਰਟੀਫੀਸ਼ੀਅਲ ਇੰਟੈਲੀਜੈਂਸ, ਕੁਆਂਟਮ ਕੰਪਿਊਟਿੰਗ, ਸੈਮੀਕੰਡਕਟਰ, ਐਡਵਾਂਸ ਮੈਨੂਫੈਕਚਰਿੰਗ, ਬਾਇਓਟੈਕਨਾਲੋਜੀ ਅਤੇ ਹੋਰ ਉੱਭਰਦੇ ਖੇਤਰਾਂ ਵਿੱਚ ਕੰਮ ਕਰਨ ਦਾ ਤਜਰਬਾ ਹਾਸਲ ਕਰ ਸਕਣਗੇ। ਇਸ ਨਾਲ ਉਹ ਜਮਾਤਾਂ ’ਚ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਉਦਯੋਗਾਂ ਵਿੱਚ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਅਤੇ ਕਾਰਜਪ੍ਰਣਾਲੀ ਦੀ ਜਾਣਕਾਰੀ ਵੀ ਦੇ ਸਕਣਗੇ।
ਏ.ਆਈ.ਸੀ.ਟੀ.ਈ. ਤੋਂ ਮਾਨਤਾ ਪ੍ਰਾਪਤ ਸੰਸਥਾਵਾਂ ਅਤੇ ਯੂਨੀਵਰਸਿਟੀਆਂ ’ਚ ਰੈਗੂਲਰ ਤੌਰ 'ਤੇ ਕੰਮ ਕਰ ਰਹੇ ਫੈਕਲਟੀ ਮੈਂਬਰ ਅਪਲਾਈ ਕਰ ਸਕਦੇ ਹਨ।
ਉਮੀਦਵਾਰ ਕੋਲ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਅਤੇ ਘੱਟੋ-ਘੱਟ ਪੰਜ ਸਾਲ ਦਾ ਫੁੱਲ-ਟਾਈਮ ਅਧਿਆਪਨ ਤਜਰਬਾ ਹੋਣਾ ਚਾਹੀਦਾ ਹੈ।
ਪਾਰਟ-ਟਾਈਮ, ਕੰਟਰੈਕਟ, ਐਡ-ਹਾਕ ਜਾਂ ਵਿਜ਼ਿਟਿੰਗ ਅਧਿਆਪਕ ਇਸ ਲਈ ਯੋਗ ਨਹੀਂ ਹਨ।
13 ਨਵੰਬਰ ਤੱਕ ਉਮਰ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਇਸ ਤੋਂ ਇਲਾਵਾ ਉਮੀਦਵਾਰ ਨੂੰ ਗੇਟ (GATE), ਨੈੱਟ (NET), ਜੇ.ਆਰ.ਐੱਫ. (JRF), ਐੱਸ.ਆਰ.ਐੱਫ. (SRF), ਕੈਟ (CAT), ਮੈਟ (MAT) ਵਰਗੀ ਪ੍ਰੀਖਿਆ ਪਾਸ ਕਰਨ, ਸਕੋਪਸ ਜਾਂ ਵੈੱਬ ਆਫ਼ ਸਾਇੰਸ ਵਿੱਚ ਪੰਜ ਖੋਜ-ਪੱਤਰ ਪ੍ਰਕਾਸ਼ਿਤ ਕਰਨ, ਘੱਟੋ-ਘੱਟ 15 ਲੱਖ ਰੁਪਏ ਦਾ ਸਰਕਾਰੀ ਪ੍ਰੋਜੈਕਟ ਪੂਰਾ ਕਰਨ ਜਾਂ ਮਾਨਤਾ ਪ੍ਰਾਪਤ ਅਕਾਦਮਿਕ ਪੁਰਸਕਾਰ ਪ੍ਰਾਪਤ ਕਰਨ ਵਰਗੀਆਂ ਨਿਰਧਾਰਿਤ ਯੋਗਤਾਵਾਂ ਵਿੱਚੋਂ ਘੱਟੋ-ਘੱਟ ਇੱਕ ਪੂਰੀ ਕਰਨੀ ਹੋਵੇਗੀ। ਸੰਸਥਾ ਤੋਂ ਨਾਮਜ਼ਦਗੀ ਅਤੇ ਇਤਰਾਜ਼ਹੀਣਤਾ ਸਰਟੀਫਿਕੇਟ (ਐੱਨ.ਓ.ਸੀ.) ਵੀ ਜ਼ਰੂਰੀ ਹੈ।
ਇੱਛੁਕ ਅਧਿਆਪਕ ਅਧਿਕਾਰਤ ਵੈੱਬਸਾਈਟ ifp.aicte.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਚੋਣ ਪ੍ਰਕਿਰਿਆ ਅਤੇ ਆਫ਼ਰ ਲੈਟਰ ਜਾਰੀ ਕਰਨ ਦੀ ਪ੍ਰਕਿਰਿਆ 16 ਦਸੰਬਰ ਤੋਂ 5 ਜਨਵਰੀ 2027 ਤੱਕ ਪ੍ਰਸਤਾਵਿਤ ਹੈ। ਫੈਲੋਸ਼ਿਪ ਜਨਵਰੀ 2027 ਵਿੱਚ ਸ਼ੁਰੂ ਹੋਵੇਗੀ।