ਰਾਸ਼ਟਰਵਾਦ 'ਤੇ ਸਿਆਸਤ : ਪੂਰੇ ‘ਵੰਦੇ ਮਾਤਰਮ’ ਦੀ ਮੰਗ ਕਰਨ ਵਾਲੇ ਭਾਜਪਾ ਨੇਤਾ ਖੁਦ ਨਹੀਂ ਗਾ ਸਕੇ ਪੂਰਾ ਰਾਸ਼ਟਰ ਗੀਤ, ਕਾਂਗਰਸ ਦੇ ਮੱਥੇ ਮੜ੍ਹਿਆ ਦੋਸ਼ ਕਾਂਗਰਸ ਦੇ ‘ਵਿਦਿਆਰਥੀਆਂ ਦੀ ਗੂੰਜ’ ਪ੍ਰੋਗਰਾਮ ਨੂੰ ਲੈ ਕੇ ਮੱਧ ਪ੍ਰਦੇਸ਼ 'ਚ ਸਿਆਸਤ ਗਰਮਾ ਰਹੀ ਹੈ। 19 ਸਤੰਬਰ ਨੂੰ ਇੰਦੌਰ 'ਚ ਪ੍ਰਸਤਾਵਿਤ ਇਸ ਪ੍ਰੋਗਰਾਮ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸ਼ਾਮਲ ਹੋਣਗੇ। ਪ੍ਰੋਗਰਾਮ 'ਚ ਪੁਰੁਸ਼ਾਰਥ ਸੰਸਥਾ ਵੱਲੋਂ ਪੂਰੇ ‘ਵੰਦੇ ਮਾਤਰਮ’ ਦੇ ਸਮੂਹਿਕ ਗਾਇਨ ਦੀ ਮੰਗ ਉਠਾਈ ਗਈ ਹੈ। ਸੰਸਥਾ ਦੇ ਪ੍ਰਧਾਨ ਅਤੇ ਭਾਜਪਾ ਨੇਤਾ ਨਾਨੂਰਾਮ ਕੁਮਾਵਤ ਨੂੰ ਜਦੋਂ ਪ੍ਰੈੱਸ ਕਾਨਫਰੰਸ ਦੌਰਾਨ ‘ਵੰਦੇ ਮਾਤਰਮ’ ਗਾ ਕੇ ਸੁਣਾਉਣ ਲਈ ਕਿਹਾ ਗਿਆ ਤਾਂ ਉਹ ਅਸਹਿਜ ਹੋ ਗਏ ਅਤੇ ਪੂਰਾ ਗੀਤ ਨਹੀਂ ਗਾ ਸਕੇ। ਉਨ੍ਹਾਂ ਨੇ ਤਰਕ ਦਿੱਤਾ ਕਿ ਕਾਂਗਰਸ ਕਾਰਨ ਹੀ ਲੋਕਾਂ ਨੂੰ ‘ਵੰਦੇ ਮਾਤਰਮ’ ਦੇ ਪੂਰੇ ਛੇ ਛੰਦ ਯਾਦ
Publish Date: Sun, 06 Sep 2026 10:44 AM (IST)
Updated Date: Sun, 06 Sep 2026 10:45 AM (IST)
ਜੇਐਨਐਨ, ਇੰਦੌਰ - ਕਾਂਗਰਸ ਦੇ ‘ਵਿਦਿਆਰਥੀਆਂ ਦੀ ਗੂੰਜ’ ਪ੍ਰੋਗਰਾਮ ਨੂੰ ਲੈ ਕੇ ਮੱਧ ਪ੍ਰਦੇਸ਼ 'ਚ ਸਿਆਸਤ ਗਰਮਾ ਰਹੀ ਹੈ। 19 ਸਤੰਬਰ ਨੂੰ ਇੰਦੌਰ 'ਚ ਪ੍ਰਸਤਾਵਿਤ ਇਸ ਪ੍ਰੋਗਰਾਮ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸ਼ਾਮਲ ਹੋਣਗੇ। ਪ੍ਰੋਗਰਾਮ 'ਚ ਪੁਰੁਸ਼ਾਰਥ ਸੰਸਥਾ ਵੱਲੋਂ ਪੂਰੇ ‘ਵੰਦੇ ਮਾਤਰਮ’ ਦੇ ਸਮੂਹਿਕ ਗਾਇਨ ਦੀ ਮੰਗ ਉਠਾਈ ਗਈ ਹੈ। ਸੰਸਥਾ ਦੇ ਪ੍ਰਧਾਨ ਅਤੇ ਭਾਜਪਾ ਨੇਤਾ ਨਾਨੂਰਾਮ ਕੁਮਾਵਤ ਨੂੰ ਜਦੋਂ ਪ੍ਰੈੱਸ ਕਾਨਫਰੰਸ ਦੌਰਾਨ ‘ਵੰਦੇ ਮਾਤਰਮ’ ਗਾ ਕੇ ਸੁਣਾਉਣ ਲਈ ਕਿਹਾ ਗਿਆ ਤਾਂ ਉਹ ਅਸਹਿਜ ਹੋ ਗਏ ਅਤੇ ਪੂਰਾ ਗੀਤ ਨਹੀਂ ਗਾ ਸਕੇ। ਉਨ੍ਹਾਂ ਨੇ ਤਰਕ ਦਿੱਤਾ ਕਿ ਕਾਂਗਰਸ ਕਾਰਨ ਹੀ ਲੋਕਾਂ ਨੂੰ ‘ਵੰਦੇ ਮਾਤਰਮ’ ਦੇ ਪੂਰੇ ਛੇ ਛੰਦ ਯਾਦ ਨਹੀਂ ਹਨ।
ਪੁਰੁਸ਼ਾਰਥ ਸੰਸਥਾ ਵੱਲੋਂ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜੀਤੂ ਪਟਵਾਰੀ ਨੂੰ ਪੱਤਰ ਲਿਖ ਕੇ ਪ੍ਰੋਗਰਾਮ ਦੀ ਸ਼ੁਰੂਆਤ ਜਾਂ ਸਮਾਪਤੀ ਮੌਕੇ ਪੂਰੇ ‘ਵੰਦੇ ਮਾਤਰਮ’ ਦਾ ਸਮੂਹਿਕ ਗਾਇਨ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਜੇਕਰ ਪ੍ਰੋਗਰਾਮ ਵਾਸਤਵ 'ਚ ਗੈਰ-ਸਿਆਸੀ ਹੈ ਅਤੇ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ 'ਤੇ ਕੇਂਦਰਿਤ ਹੈ ਤਾਂ ‘ਵੰਦੇ ਮਾਤਰਮ’ ਦਾ ਸਮੂਹਿਕ ਗਾਇਨ ਕਿਸੇ ਰਾਜਨੀਤਿਕ ਵਿਚਾਰਧਾਰਾ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ।
‘ਵੰਦੇ ਮਾਤਰਮ’ ਆਜ਼ਾਦੀ ਅੰਦੋਲਨ ਦੀ ਚੇਤਨਾ ਅਤੇ ਰਾਸ਼ਟਰੀ ਭਾਵਨਾ ਦਾ ਪ੍ਰਤੀਕ ਹੈ। ਵਿਦਿਆਰਥੀਆਂ ਵਿਚਕਾਰ ਇਸ ਦਾ ਸਮੂਹਿਕ ਗਾਇਨ ਰਾਸ਼ਟਰੀ ਚੇਤਨਾ ਨੂੰ ਮਜ਼ਬੂਤ ਕਰੇਗਾ। ਇਸ ਸਬੰਧੀ ਰਾਹੁਲ ਗਾਂਧੀ ਨੂੰ ਵੀ ਪੱਤਰ ਲਿਖਿਆ ਜਾ ਰਿਹਾ ਹੈ। 10 ਸਤੰਬਰ ਤੱਕ ਮੰਗ ਨਾ ਮੰਨੀ ਗਈ ਤਾਂ 11 ਸਤੰਬਰ ਨੂੰ ਵਿਰੋਧ ਦੀ ਰਣਨੀਤੀ ਤੈਅ ਕੀਤੀ ਜਾਵੇਗੀ।