ਦਿੱਲੀ 'ਚ ਫਿਰ ਗਰਮਾਏਗਾ ਸਿਆਸੀ ਮਾਹੌਲ! ਜੰਤਰ-ਮੰਤਰ 'ਤੇ CJP ਅੰਦੋਲਨ ਦੇ 'ਚੈਪਟਰ-2' ਦਾ ਐਲਾਨ, ਸਰਕਾਰ ਤੇ ਸੁਰੱਖਿਆ ਏਜੰਸੀਆਂ ਅਲਰਟ 'ਤੇ ਦਿੱਲੀ 'ਚ ਇੱਕ ਵਾਰ ਫਿਰ ਕਾਕਰੋਚ ਜਨਤਾ ਪਾਰਟੀ (CJP) ਨੇ ਵੱਡੇ ਅੰਦੋਲਨ ਦਾ ਐਲਾਨ ਕੀਤਾ ਹੈ। ਇਸ ਨਾਲ ਨਾ ਸਿਰਫ਼ ਕੇਂਦਰ ਸਰਕਾਰ ਸਚੇਤ ਹੋ ਗਈ ਹੈ, ਸਗੋਂ ਸੁਰੱਖਿਆ ਏਜੰਸੀਆਂ ਵੀ ਅਲਰਟ ਮੋਡ ’ਤੇ ਆ ਗਈਆਂ ਹਨ। CJP ਦਾ ਇਹ ਅੰਦੋਲਨ ਇਸ ਵਾਰ ਦੇਸ਼ ਦੀ ਰਾਜਨੀਤੀ 'ਚ ਚੋਣੀ ਸ਼ੁਚਿਤਾ ਦੀ ਮੰਗ ਅਤੇ ਵੋਟਰ ਸੂਚੀਆਂ 'ਚ ਕਥਿਤ ਬੇਨਿਯਮੀਆਂ ਦੇ ਵਿਰੋਧ 'ਚ ਹੋਵੇਗਾ।
Publish Date: Sat, 03 Oct 2026 11:45 AM (IST)
Updated Date: Sat, 03 Oct 2026 11:47 AM (IST)
ਨੇਮਿਸ਼ ਹੇਮੰਤ, ਨਵੀਂ ਦਿੱਲੀ - ਦਿੱਲੀ 'ਚ ਇੱਕ ਵਾਰ ਫਿਰ ਕਾਕਰੋਚ ਜਨਤਾ ਪਾਰਟੀ (CJP) ਨੇ ਵੱਡੇ ਅੰਦੋਲਨ ਦਾ ਐਲਾਨ ਕੀਤਾ ਹੈ। ਇਸ ਨਾਲ ਨਾ ਸਿਰਫ਼ ਕੇਂਦਰ ਸਰਕਾਰ ਸਚੇਤ ਹੋ ਗਈ ਹੈ, ਸਗੋਂ ਸੁਰੱਖਿਆ ਏਜੰਸੀਆਂ ਵੀ ਅਲਰਟ ਮੋਡ ’ਤੇ ਆ ਗਈਆਂ ਹਨ। CJP ਦਾ ਇਹ ਅੰਦੋਲਨ ਇਸ ਵਾਰ ਦੇਸ਼ ਦੀ ਰਾਜਨੀਤੀ 'ਚ ਚੋਣੀ ਸ਼ੁਚਿਤਾ ਦੀ ਮੰਗ ਅਤੇ ਵੋਟਰ ਸੂਚੀਆਂ 'ਚ ਕਥਿਤ ਬੇਨਿਯਮੀਆਂ ਦੇ ਵਿਰੋਧ 'ਚ ਹੋਵੇਗਾ।
ਚੋਣ ਮੁਖੀ ਨੇ ਅਹੁਦਾ ਨਹੀਂ ਛੱਡਿਆ CJP ਨੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਦੇ ਤੁਰੰਤ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਹਮਲਾਵਰ ਰੁਖ ਅਪਣਾ ਲਿਆ ਹੈ। ਪਾਰਟੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਚੋਣ ਮੁਖੀ ਨੇ ਅਹੁਦਾ ਨਹੀਂ ਛੱਡਿਆ ਤਾਂ ਆਉਣ ਵਾਲੀ 10 ਅਕਤੂਬਰ ਨੂੰ ਦੇਸ਼ ਭਰ ਤੋਂ ਕਾਰਕੁਨ ਅਤੇ ਆਮ ਨਾਗਰਿਕ ਦਿੱਲੀ 'ਚ ਡੇਰਾ ਲਾਉਣਗੇ ਅਤੇ ਜੰਤਰ-ਮੰਤਰ ’ਤੇ ਵਿਸ਼ਾਲ ਪ੍ਰਦਰਸ਼ਨ ਕਰਨਗੇ।
ਇਹ ਐਲਾਨ ਮੁੰਬਈ ਦੇ ਸ਼ਿਵਾਜੀ ਪਾਰਕ 'ਚ ਹੋਈ ਇੱਕ ਵੱਡੀ ਜਨ ਸਭਾ ਤੋਂ ਬਾਅਦ ਸਾਹਮਣੇ ਆਇਆ ਹੈ, ਜਿੱਥੇ ਭਾਰੀ ਪੁਲਿਸ ਪਹਿਰੇ ਅਤੇ ਪਾਬੰਦੀਆਂ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ 'ਚ ਲੋਕ ਲੋਕਤੰਤਰਿਕ ਪ੍ਰਬੰਧ ਦੀ ਰੱਖਿਆ ਲਈ ਇਕੱਠੇ ਹੋਏ ਸਨ। ਇਸ ਪ੍ਰਦਰਸ਼ਨ ਨੇ ਚੋਣ ਸੰਸਥਾਵਾਂ ਦੀ ਪਾਰਦਰਸ਼ਤਾ ’ਤੇ ਸਵਾਲ ਉਠਾਉਂਦਿਆਂ ਇਸ ਅੰਦੋਲਨ ਨੂੰ ਰਾਸ਼ਟਰੀ ਪੱਧਰ ’ਤੇ ਇੱਕ ਨਵੀਂ ਧਾਰ ਦੇ ਦਿੱਤੀ ਹੈ।
ਜਿੱਥੇ ਰੋਕੋਗੇ, ਉੱਥੇ ਹੀ ਬਣੇਗਾ ਸਾਡਾ ਜੰਤਰ-ਮੰਤਰ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਤੇ ਕਨਵੀਨਰ ਅਭਿਜੀਤ ਦੀਪਕੇ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜੇਕਰ ਗਿਆਨੇਸ਼ ਕੁਮਾਰ ਅਸਤੀਫ਼ਾ ਨਹੀਂ ਦਿੰਦੇ ਤਾਂ ਦੇਸ਼ ਦੇ ਕੋਨੇ-ਕੋਨੇ ਤੋਂ ਕਾਕਰੋਚ (ਆਮ ਨਾਗਰਿਕ) ਦਿੱਲੀ ਵੱਲ ਕੂਚ ਕਰਨਗੇ ਅਤੇ 10 ਅਕਤੂਬਰ ਨੂੰ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨਗੇ।
ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਅੱਗੇ ਕਿਹਾ ਕਿ ਜੇਕਰ ਦਿੱਲੀ ਪੁਲਿਸ ਨੇ ਉਨ੍ਹਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਜਿੱਥੇ ਵੀ ਰੋਕਣਗੇ, ਉਹੀ ਸਥਾਨ ਸਾਡਾ ਜੰਤਰ-ਮੰਤਰ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਅੰਦੋਲਨ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗਾ ਅਤੇ ਅਸੀਂ ਮਹਾਤਮਾ ਗਾਂਧੀ ਵੱਲੋਂ ਦੱਸੇ ਅਹਿੰਸਾ ਦੇ ਰਾਹ ’ਤੇ ਚੱਲਾਂਗੇ।
CJP ਲੀਡਰਸ਼ਿਪ ਨੇ ਸਪੱਸ਼ਟ ਕੀਤਾ ਕਿ ਇਹ ਪੂਰੀ ਲੜਾਈ ਦੇਸ਼ ਦੇ ਲੋਕਤੰਤਰ ਅਤੇ ਨਿਰਪੱਖ ਚੋਣਾਂ ਨੂੰ ਬਚਾਉਣ ਲਈ ਹੈ। ਉਨ੍ਹਾਂ ਸਵਾਲ ਉਠਾਇਆ ਕਿ ਹੁਣ ਇਹ ਸਰਕਾਰ ਅਤੇ ਦਿੱਲੀ ਪੁਲਿਸ ’ਤੇ ਨਿਰਭਰ ਕਰਦਾ ਹੈ ਕਿ ਉਹ ਨਾਗਰਿਕਾਂ ਦੇ ਸ਼ਾਂਤੀਪੂਰਨ ਵਿਰੋਧ ਦੇ ਅਧਿਕਾਰ ਦਾ ਸਨਮਾਨ ਕਰਦੇ ਹਨ ਜਾਂ ਫਿਰ ਪਿਛਲੀ ਵਾਰ (20 ਜੁਲਾਈ) ਵਾਂਗ ਪ੍ਰਸ਼ਾਸਨਿਕ ਸਖ਼ਤੀ ਦੁਹਰਾਉਂਦੇ ਹਨ।
ਲੋਕਤੰਤਰ ਦੀ ਬਹਾਲੀ ਲਈ ਆਰ-ਪਾਰ ਦੀ ਲੜਾਈ
ਪਾਰਟੀ ਦਾ ਦਾਅਵਾ ਹੈ ਕਿ ਇਸ ਦੇਸ਼-ਵਿਆਪੀ ਅੰਦੋਲਨ ਨੂੰ ਸਮਾਜ ਦੇ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ। ਆਯੋਜਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਸਨਿਕ ਰੁਕਾਵਟ ਜਾਂ ਪੁਲਿਸ ਕਾਰਵਾਈ ਕਾਰਕੁਨਾਂ ਦੇ ਹੌਸਲੇ ਨੂੰ ਨਹੀਂ ਡਿਗਾ ਸਕਦੀ।
CJP ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਪੱਖ ਅਤੇ ਆਜ਼ਾਦ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਚਲਾਏ ਜਾ ਰਹੇ ਇਸ ਅਭਿਆਨ ਨਾਲ ਜੁੜਨ ਅਤੇ 10 ਅਕਤੂਬਰ ਨੂੰ ਦਿੱਲੀ ਦੇ ਇਸ ਇਤਿਹਾਸਕ ਅੰਦੋਲਨ ਦਾ ਹਿੱਸਾ ਬਣਨ। ਸਿਆਸੀ ਗਲਿਆਰਿਆਂ 'ਚ CJP ਦੇ ਇਸ ਰੁਖ ਤੋਂ ਬਾਅਦ ਸਰਗਰਮੀ ਕਾਫ਼ੀ ਤੇਜ਼ ਹੋ ਗਈ ਹੈ।
ਅੰਦੋਲਨ ਕਾਰਨ ਹੋਇਆ ਸੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਇਸ ਤੋਂ ਪਹਿਲਾਂ CJP ਵੱਲੋਂ ਦਿੱਲੀ ਦੇ ਜੰਤਰ-ਮੰਤਰ ’ਤੇ ਇੱਕ ਇਤਿਹਾਸਕ ਅਤੇ ਬਹੁਤ ਚਰਚਿਤ ਅੰਦੋਲਨ ਵੀ ਕੀਤਾ ਜਾ ਚੁੱਕਾ ਹੈ। ਇਹ ਪਿਛਲਾ ਵੱਡਾ ਅੰਦੋਲਨ 6 ਜੂਨ ਤੋਂ 25 ਜੁਲਾਈ ਤੱਕ ਕਰੀਬ ਡੇਢ ਮਹੀਨੇ ਤੱਕ ਜੰਤਰ-ਮੰਤਰ ’ਤੇ ਚੱਲਿਆ ਸੀ। ਇਹ ਪ੍ਰੀਖਿਆ ਪ੍ਰਣਾਲੀ 'ਚ ਬੇਨਿਯਮੀਆਂ ਅਤੇ ਸਰਕਾਰੀ ਸਿੱਖਿਆ ਪ੍ਰਬੰਧ 'ਚ ਪਾਰਦਰਸ਼ਤਾ ਦੀ ਮੰਗ ਨੂੰ ਲੈ ਕੇ ਹੋਇਆ ਜਨਰੇਸ਼ਨ-ਜ਼ੈੱਡ (ਨੌਜਵਾਨਾਂ) ਦਾ ਦੇਸ਼-ਵਿਆਪੀ ਅੰਦੋਲਨ ਸੀ।
ਇਸ ਲੰਬੇ ਵਿਰੋਧ ਪ੍ਰਦਰਸ਼ਨ ਅਤੇ ਸੋਨਮ ਵਾਂਗਚੁਕ ਵਰਗੇ ਕਾਰਕੁਨਾਂ ਦੇ ਸਮਰਥਨ ਤੋਂ ਬਾਅਦ ਸਰਕਾਰ ’ਤੇ ਭਾਰੀ ਦਬਾਅ ਬਣਿਆ ਸੀ। ਇਸ ਦੇ ਨਤੀਜੇ ਵਜੋਂ ਆਖ਼ਰਕਾਰ 25 ਜੁਲਾਈ ਨੂੰ ਤਤਕਾਲੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਅਤੇ ਸਰਕਾਰ ਨੇ ਅੰਦੋਲਨਕਾਰੀਆਂ ਦੀਆਂ ਮੁੱਖ ਮੰਗਾਂ ਮੰਨ ਲਈਆਂ ਸਨ।
ਇਸੇ ਸਫਲਤਾ ਤੋਂ ਬਾਅਦ ਜੰਤਰ-ਮੰਤਰ ਨੂੰ CJP ਅਤੇ ਨੌਜਵਾਨ ਅੰਦੋਲਨ ਦੇ ਇੱਕ ਵੱਡੇ ਕੇਂਦਰ ਵਜੋਂ ਦੇਖਿਆ ਜਾਂਦਾ ਹੈ ਅਤੇ ਹੁਣ ਉਹ ਮੁੱਖ ਚੋਣ ਕਮਿਸ਼ਨਰ ਦੇ ਖ਼ਿਲਾਫ਼ ਵੀ ਇਸੇ ਤਰਜ਼ ’ਤੇ ਆਵਾਜ਼ ਬੁਲੰਦ ਕਰ ਰਹੇ ਹਨ।