ਪੁਲਿਸ ਦੀ ਚੌਕਸੀ ਨੇ ਬਚਾਈਆਂ 4 ਜ਼ਿੰਦਗੀਆਂ, ਠਾਣੇ 'ਚ ਇੱਕੋ ਪਰਿਵਾਰ ਦੇ 4 ਮੈਂਬਰਾਂ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਿਆ
ਪੁਲਿਸ ਦੀ ਚੌਕਸੀ ਨਾਲ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਨੂੰ ਆਤਮਹੱਤਿਆ ਕਰਨ ਤੋਂ ਬਚਾਇਆ ਗਿਆ। ਮੀਰਾ-ਭਾਯੰਦਰ, ਵਸਈ-ਵਿਰਾਰ ਪੁਲਿਸ ਕਮਿਸ਼ਨਰ ਨਿਕੇਤ ਕੌਸ਼ਿਕ ਨੂੰ ਸੋਮਵਾਰ ਰਾਤ ਦੇਰ ਨਾਲ ਜਾਣਕਾਰੀ ਮਿਲੀ ਕਿ ਇਕ ਵਿਅਕਤੀ ਆਪਣੀ ਪਤਨੀ ਅਤੇ ਦੋ ਛੋਟੀਆਂ ਧੀਆਂ ਨਾਲ ਫਾਊਂਟੇਨ ਬ੍ਰਿਜ ਤੋਂ ਕੁੱਦ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
Publish Date: Wed, 16 Sep 2026 11:43 AM (IST)
Updated Date: Wed, 16 Sep 2026 11:44 AM (IST)
ਠਾਣੇ (ਪੀਟੀਆਈ) : ਪੁਲਿਸ ਦੀ ਚੌਕਸੀ ਨਾਲ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਨੂੰ ਆਤਮਹੱਤਿਆ ਕਰਨ ਤੋਂ ਬਚਾਇਆ ਗਿਆ। ਮੀਰਾ-ਭਾਯੰਦਰ, ਵਸਈ-ਵਿਰਾਰ ਪੁਲਿਸ ਕਮਿਸ਼ਨਰ ਨਿਕੇਤ ਕੌਸ਼ਿਕ ਨੂੰ ਸੋਮਵਾਰ ਰਾਤ ਦੇਰ ਨਾਲ ਜਾਣਕਾਰੀ ਮਿਲੀ ਕਿ ਇਕ ਵਿਅਕਤੀ ਆਪਣੀ ਪਤਨੀ ਅਤੇ ਦੋ ਛੋਟੀਆਂ ਧੀਆਂ ਨਾਲ ਫਾਊਂਟੇਨ ਬ੍ਰਿਜ ਤੋਂ ਕੁੱਦ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ’ਤੇ ਪੁਲਿਸ ਹ੍ਯੈੱਡ ਕਾਂਸਟੇਬਲ ਸੰਤੋਸ਼ ਧੁਲਾ ਕੋਕਰੇ ਅਤੇ ਕਾਂਸਟੇਬਲ ਵਿਕਾਸ ਸ਼੍ਰੀਰੰਗ ਮੋਹਿਤੇ 20 ਮਿੰਟ ਦੇ ਅੰਦਰ ਮੌਕੇ ਉੱਤੇ ਪਹੁੰਚੇ ਅਤੇ ਚਾਰਾਂ ਨੂੰ ਪੁਲ ਤੋਂ ਕੁੱਦਣ ਤੋਂ ਰੋਕਿਆ। ਮੀਰਾ ਰੋਡ ਦਾ ਰਹਿਣ ਵਾਲਾ ਇਹ ਵਿਅਕਤੀ ਕੰਪਨੀ ਵਿਚ ਡਲਿਵਰੀ ਕਾਮਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਆਰਥਿਕ ਤੰਗੀ ਕਾਰਨ ਉਸ ਨੇ ਇਹ ਸਖ਼ਤ ਕਦਮ ਚੁੱਕਣ ਦਾ ਫੈਸਲਾ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਪਤੀ-ਪਤਨੀ ਨੂੰ ਸੁਰੱਖਿਅਤ ਕਾਸ਼ੀਗਾਓਂ ਪੁਲਿਸ ਸਟੇਸ਼ਨ ਪਹੁੰਚਾਇਆ।