CJP ਕਾਰਕੁਨਾਂ ਨੂੰ ਪੁਲਿਸ ਭੇਜ ਰਹੀ ਨੋਟਿਸ, 10 ਅਕਤੂਬਰ ਦੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਅਭਿਜੀਤ ਦੀਪਕੇ ਦਾ ਦਾਅਵਾ ਕਾਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕੇਂਦਰ ਸਰਕਾਰ ’ਤੇ 'ਇੱਕ ਰਾਸ਼ਟਰ, ਇੱਕ ਰਾਜਨੀਤਿਕ ਪਾਰਟੀ' ਸਥਾਪਤ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।
Publish Date: Tue, 06 Oct 2026 04:23 PM (IST)
Updated Date: Tue, 06 Oct 2026 04:25 PM (IST)
ਡਿਜ਼ੀਟਲ ਡੈਸਕ, ਨਵੀਂ ਦਿੱਲੀ। ਕਾਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਕਿ 'ਇੱਕ ਰਾਸ਼ਟਰ, ਇੱਕ ਚੋਣ' ਸਿਰਫ਼ ਇੱਕ ਨਾਅਰਾ ਹੈ ਤੇ ਸਰਕਾਰ ਦਾ ਇਰਾਦਾ 'ਇੱਕ ਰਾਸ਼ਟਰ, ਇੱਕ ਰਾਜਨੀਤਿਕ ਪਾਰਟੀ' ਸਥਾਪਤ ਕਰਨਾ ਹੈ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਾਕਰੋਚ ਜਨਤਾ ਪਾਰਟੀ ਦੇ ਕਾਰਕੁਨਾਂ ਨੂੰ ਪੁਲਿਸ ਵੱਲੋਂ ਨੋਟਿਸ ਭੇਜੇ ਜਾ ਰਹੇ ਹਨ ਤੇ ਉਨ੍ਹਾਂ ’ਤੇ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਨਾ ਹੋਣ ਲਈ ਦਬਾਅ ਬਣਾਇਆ ਜਾ ਰਿਹਾ ਹੈ।
'ਮਹਾਰਾਸ਼ਟਰ ਪੁਲਿਸ ਤੋਂ ਕੁਝ ਸਿੱਖੇ ਦਿੱਲੀ ਪੁਲਿਸ' ਦੀਪਕੇ ਨੇ ਕਿਹਾ, "ਮੈਂ ਕਈ ਵਾਰ ਕਿਹਾ ਹੈ ਕਿ ਮਹਾਰਾਸ਼ਟਰ ਪੁਲਿਸ ਦੇਸ਼ ਦੀ ਸਭ ਤੋਂ ਵਧੀਆ ਪੁਲਿਸ ਫੋਰਸ ਹੈ ਤੇ ਦਿੱਲੀ ਪੁਲਿਸ ਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਪਰ ਇਹ ਦਿਲ ਦੁਖਾਉਣ ਵਾਲੀ ਗੱਲ ਹੈ ਕਿ ਚੰਦਰਪੁਰ ਪੁਲਿਸ ਨੇ CJP ਕਾਰਕੁਨਾਂ ਨੂੰ ਨੋਟਿਸ ਦਿੱਤੇ ਹਨ, ਜਿਨ੍ਹਾਂ ’ਚ ਉਨ੍ਹਾਂ ਨੂੰ ਜੰਤਰ-ਮੰਤਰ ’ਤੇ ਹੋਣ ਵਾਲੇ ਅੰਦੋਲਨ ’ਚ ਸ਼ਾਮਲ ਨਾ ਹੋਣ ਲਈ ਕਿਹਾ ਗਿਆ ਹੈ। ਪੁਲਿਸ ਨੇ ਜੰਤਰ-ਮੰਤਰ ਜਾਣ ਦੇ ਖਰਚੇ ਦੇ ਸਰੋਤ ਬਾਰੇ ਵੀ ਪੁੱਛਿਆ ਹੈ।"
'ਪੁਲਿਸ ਨੂੰ ਕਿਵੇਂ ਪਤਾ ਕਿ ਅੰਦੋਲਨ ਹਿੰਸਕ ਹੋ ਜਾਵੇਗਾ?' ਦੀਪਕੇ ਨੇ ਸਵਾਲ ਉਠਾਇਆ ਕਿ ਪੁਲਿਸ ਪਹਿਲਾਂ ਹੀ ਇਹ ਅੰਦਾਜ਼ਾ ਕਿਵੇਂ ਲਗਾ ਸਕਦੀ ਹੈ ਕਿ ਅੰਦੋਲਨ ਹਿੰਸਕ ਹੋ ਜਾਵੇਗਾ। ਉਨ੍ਹਾਂ ਨੇ CJP ਕਾਰਕੁਨਾਂ ਨੂੰ ਕਥਿਤ ਤੌਰ ’ਤੇ ਹਿੰਸਾ ਭੜਕਾਉਣ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਕਰਨ ਤੋਂ ਰੋਕਣ ਲਈ ਪੁਲਿਸ ਵੱਲੋਂ ਦਿੱਤੇ ਨਿਰਦੇਸ਼ਾਂ ’ਤੇ ਵੀ ਸਵਾਲ ਚੁੱਕੇ।
ਉਨ੍ਹਾਂ ਪੁੱਛਿਆ, "ਅਸੀਂ ਮਹਾਤਮਾ ਗਾਂਧੀ ਤੇ ਬੀਆਰ ਅੰਬੇਡਕਰ ਦੀ ਗੱਲ ਕਰਦੇ ਹਾਂ। ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਹਿੰਸਕ ਹੈ?"
CJP ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇੰਡੀ ਬਲਾਕ ਦੇ ਵਿਰੋਧ ਪ੍ਰਦਰਸ਼ਨ ਦਾ ਸਵਾਗਤ ਕਰਦਿਆਂ ਕਿਹਾ ਸੀ ਕਿ 10 ਅਕਤੂਬਰ ਨੂੰ ਹੋਣ ਵਾਲੀ ਉਸ ਦੀ ਲਾਮਬੰਦੀ ਨੂੰ ਕਿਸੇ ਵਿਸ਼ੇਸ਼ ਸੰਗਠਨ ਦੀ ਅਗਵਾਈ ਵਾਲੇ ਪ੍ਰੋਗਰਾਮ ਦੀ ਬਜਾਏ ਨੌਜਵਾਨਾਂ ਦੇ ਵਿਆਪਕ ਸੱਦੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ।