- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਜੇਕਰ ਕੋਈ ਬੱਚਾ ਮੈਦਾਨੀ ਖੇਡਾਂ ’ਚ ਦਿਲਚਸਪੀ ਲੈਣ ਲੱਗ ਪਵੇ, ਤਾਂ ਉਹ ਹੌਲੀ-ਹੌਲੀ ਸਕ੍ਰੀਨ ਦੀ ਲਤ ਤੋਂ ਬਾਹਰ ਆ ਸਕਦਾ ਹੈ।ਸਾਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਰਚਨਾਤਮਕ ਗਤੀਵਿਧੀਆਂ ’ਚ ਸ਼ਾਮਲ ਕਰਨ ਦੀ ਆਦਤ ਪੈਦਾ ਕਰਨੀ ਚਾਹੀਦੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਰਾਸ਼ਟਰੀ ਅਧਿਆਪਕ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਆਪਕਾਂ ਨੂੰ ਪਾਠ-ਪੁਸਤਕਾਂ ਤੇ ਨਿਰਧਾਰਤ ਪਾਠਕ੍ਰਮ ਤੋਂ ਅੱਗੇ ਵਧ ਕੇ ਬੱਚਿਆਂ ਦੀ ਜ਼ਿੰਦਗੀ ਨੂੰ ਸਮਝਣ ਦਾ ਸੱਦਾ ਦਿੱਤਾ। ਅਧਿਆਪਕ ਦਿਵਸ ਦੀ ਪੂਰਵਲੀ ਸ਼ਾਮ ’ਤੇ PM ਮੋਦੀ ਨੇ ਬੱਚਿਆਂ ’ਚ ਵੱਧ ਰਹੇ ‘ਸਕ੍ਰੀਨ ਟਾਈਮ’, ਵੀਡੀਓ ਗੇਮ ਦੀ ਲਤ ਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ।
PM ਮੋਦੀ ਨੇ ਅਧਿਆਪਕਾਂ ਨੂੰ ਕਿਹਾ ਕਿ ਸਿੱਖਿਆ ਸਿਰਫ਼ ਗਿਆਨ ਦੇਣ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਬੱਚਿਆਂ ਦੇ ਸਰਵਪੱਖੀ ਵਿਕਾਸ ’ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਤਾਬਾਂ ਤੇ ਪਾਠਕ੍ਰਮ ਤੋਂ ਬਾਹਰ ਨਿਕਲ ਕੇ ਬੱਚਿਆਂ ਦੀ ਜ਼ਿੰਦਗੀ ਨੂੰ ਡੂੰਘਾਈ ਨਾਲ ਸਮਝਣ ਦੀ ਲੋੜ ਹੈ। ਬਚਪਨ ਨੂੰ ਜਿਉਂਦਾ ਰੱਖਣ ਦਾ ਸਭ ਤੋਂ ਵੱਡਾ ਕੰਮ ਇੱਕ ਅਧਿਆਪਕ ਹੀ ਕਰ ਸਕਦਾ ਹੈ।
ਸਕ੍ਰੀਨ ਟਾਈਮ ਤੇ ਨਸ਼ੇ ਦੀ ਲਤ ’ਤੇ ਚਿੰਤਾ
ਆਪਣੀ ਗੱਲ ਨੂੰ ਸਪੱਸ਼ਟ ਕਰਦਿਆਂ ਪ੍ਰਧਾਨ ਮੰਤਰੀ ਨੇ ਬੱਚਿਆਂ ’ਚ ਤੇਜ਼ੀ ਨਾਲ ਵੱਧ ਰਹੀ ‘ਸਕ੍ਰੀਨ ਟਾਈਮ’ ਦੀ ਲਤ ਤੇ ਵੀਡੀਓ ਗੇਮਾਂ ’ਤੇ ਉਨ੍ਹਾਂ ਦੀ ਨਿਰਭਰਤਾ ’ਤੇ ਡੂੰਘੀ ਚਿੰਤਾ ਜਤਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਸ਼ੀਲੇ ਡਰੱਗਜ਼ ਦੇ ਸੇਵਨ ਨੂੰ ਗੰਭੀਰ ਮੁੱਦਾ ਦੱਸਦਿਆਂ ਕਿਹਾ ਕਿ ਇਹ ਸਮੱਸਿਆ ਹੁਣ ਸਿਰਫ਼ ਯੂਨੀਵਰਸਿਟੀਆਂ ਜਾਂ ਵੱਡੇ ਸ਼ਹਿਰਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਛੋਟੇ ਇਲਾਕਿਆਂ ’ਚ ਵੀ ਆਪਣੇ ਪੈਰ ਪਸਾਰ ਰਹੀ ਹੈ।
ਸਕ੍ਰੀਨ ਟਾਈਮ ਦੀ ਲਤ ਨੂੰ ਲੈ ਕੇ ਜਤਾਈ ਚਿੰਤਾ
ਪ੍ਰਧਾਨ ਮੰਤਰੀ ਨੇ ਕਿਹਾ, ‘ਸਕ੍ਰੀਨ ਟਾਈਮ ਹੁਣ ਇੱਕ ਤਰ੍ਹਾਂ ਦੀ ਲਤ ਬਣ ਗਿਆ ਹੈ। ਬੱਚਿਆਂ ਨੂੰ ਵੀਡੀਓ ਗੇਮਾਂ ਦੀ ਬਜਾਏ ਮੈਦਾਨ ’ਚ ਖੇਡੀਆਂ ਜਾਣ ਵਾਲੀਆਂ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।’ ਉਨ੍ਹਾਂ ਕਿਹਾ, ‘ਜੇਕਰ ਕੋਈ ਬੱਚਾ ਮੈਦਾਨੀ ਖੇਡਾਂ ’ਚ ਦਿਲਚਸਪੀ ਲੈਣ ਲੱਗ ਪਵੇ, ਤਾਂ ਉਹ ਹੌਲੀ-ਹੌਲੀ ਸਕ੍ਰੀਨ ਦੀ ਲਤ ਤੋਂ ਬਾਹਰ ਆ ਸਕਦਾ ਹੈ।’ PM ਮੋਦੀ ਨੇ ਅਧਿਆਪਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਰਚਨਾਤਮਕ ਗਤੀਵਿਧੀਆਂ ’ਚ ਸ਼ਾਮਲ ਕਰਨ ਦੀ ਆਦਤ ਪੈਦਾ ਕਰਨੀ ਚਾਹੀਦੀ ਹੈ ਤੇ ਇਸ ਲਈ ਕੁਝ ਵਿਸ਼ੇਸ਼ ਪ੍ਰੋਗਰਾਮ ਵੀ ਤਿਆਰ ਕੀਤੇ ਜਾਣੇ ਚਾਹੀਦੇ ਹਨ।