PM Kisan Installment: ਕਿਸਾਨਾਂ ਲਈ ਖੁਸ਼ਖ਼ਬਰੀ, ਸਰਕਾਰ ਨੇ ਮੋਬਾਈਲ 'ਤੇ ਭੇਜਿਆ ਮੈਸੇਜ, ਪ੍ਰਧਾਨ ਮੰਤਰੀ ਮੋਦੀ ਦੇਣਗੇ ਤੋਹਫ਼ਾ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 24ਵੀਂ ਕਿਸ਼ਤ ਜਾਰੀ ਹੋਣ ਵਾਲੀ ਹੈ। ਇਸ ਦੇ ਤਹਿਤ ਬਿਹਾਰ ਦੇ 73.65 ਲੱਖ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਦੋ-ਦੋ ਹਜ਼ਾਰ ਰੁਪਏ ਭੇਜੇ ਜਾਣ ਦੀ ਉਮੀਦ ਹੈ। ਕਿਸ਼ਤ ਜਾਰੀ ਕਰਨ ਦੀ ਸੂਚਨਾ ਕਿਸਾਨਾਂ ਨੂੰ ਮੋਬਾਈਲ 'ਤੇ ਟੈਕਸਟ ਮੈਸੇਜ ਰਾਹੀਂ ਦਿੱਤੀ ਗਈ ਹੈ। ਇਸ ਨਾਲ ਕਿਸਾਨਾਂ ਵਿੱਚ ਆਰਥਿਕ ਸਹਾਇਤਾ ਮਿਲਣ ਦੀ ਆਸ ਜਾਗੀ ਹੈ।
Publish Date: Thu, 29 Oct 2026 10:54 AM (IST)
Updated Date: Thu, 29 Oct 2026 10:57 AM (IST)
ਡਿਜੀਟਲ ਡੈਸਕ, ਮੁਜ਼ੱਫਰਪੁਰ। ਕਿਸਾਨਾਂ ਦੇ ਮੋਬਾਈਲ 'ਤੇ ਸਰਕਾਰ ਦਾ ਸੁਨੇਹਾ ਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਬਿਹਾਰ ਦੇ ਲੱਖਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 24ਵੀਂ ਕਿਸ਼ਤ ਜਾਰੀ ਹੋਣ ਵਾਲੀ ਹੈ। ਇਸ ਦੇ ਤਹਿਤ ਬਿਹਾਰ ਦੇ 73.65 ਲੱਖ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਦੋ-ਦੋ ਹਜ਼ਾਰ ਰੁਪਏ ਭੇਜੇ ਜਾਣ ਦੀ ਉਮੀਦ ਹੈ।
ਕਿਸ਼ਤ ਜਾਰੀ ਕਰਨ ਦੀ ਸੂਚਨਾ ਕਿਸਾਨਾਂ ਨੂੰ ਮੋਬਾਈਲ 'ਤੇ ਟੈਕਸਟ ਮੈਸੇਜ ਰਾਹੀਂ ਦਿੱਤੀ ਗਈ ਹੈ। ਇਸ ਨਾਲ ਕਿਸਾਨਾਂ ਵਿੱਚ ਆਰਥਿਕ ਸਹਾਇਤਾ ਮਿਲਣ ਦੀ ਆਸ ਜਾਗੀ ਹੈ।
ਗੁਜਰਾਤ ਤੋਂ ਜਾਰੀ ਹੋਵੇਗੀ 24ਵੀਂ ਕਿਸ਼ਤ
ਕੰਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਭੇਜੇ ਗਏ ਸੱਦਾ ਪੱਤਰ (ਇਨਵਾਈਟ ਮੈਸੇਜ) ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਅਕਤੂਬਰ 2026 ਨੂੰ ਗੁਜਰਾਤ ਦੇ ਬਣਾਸਕਾਂਠਾ ਤੋਂ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ ਜਾਰੀ ਕਰਨਗੇ।
ਮੈਸੇਜ ’ਚ ਪ੍ਰੋਗਰਾਮ ਨਾਲ ਜੁੜਨ ਲਈ ਵੈਬਕਾਸਟ ਲਿੰਕ ਵੀ ਸਾਂਝਾ ਕੀਤਾ ਗਿਆ ਹੈ। ਕਿਸਾਨਾਂ ਨੂੰ ਇਸ ਪ੍ਰੋਗਰਾਮ ਰਾਹੀਂ ਕਿਸ਼ਤ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਬਿਹਾਰ ਦੇ ਕਿਸਾਨਾਂ ਨੂੰ ਮਿਲਣਗੇ ਲਗਭਗ 1476 ਕਰੋੜ ਰੁਪਏ
ਪੀਐਮ ਕਿਸਾਨ ਯੋਜਨਾ ਤਹਿਤ ਯੋਗ ਕਿਸਾਨਾਂ ਨੂੰ ਸਾਲਾਨਾ ਛੇ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ਦੋ-ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਸਿੱਧੀ ਬੈਂਕ ਖਾਤਿਆਂ ਵਿੱਚ ਭੇਜੀ ਜਾਂਦੀ ਹੈ। ਬਿਹਾਰ ਵਿੱਚ ਲਗਭਗ 73.65 ਲੱਖ ਕਿਸਾਨ ਇਸ ਯੋਜਨਾ ਦਾ ਲਾਭ ਲੈ ਰਹੇ ਹਨ। ਇਸ ਹਿਸਾਬ ਨਾਲ 24ਵੀਂ ਕਿਸ਼ਤ ਤਹਿਤ ਰਾਜ ਦੇ ਕਿਸਾਨਾਂ ਦੇ ਖਾਤਿਆਂ ਵਿੱਚ 1476 ਕਰੋੜ ਰੁਪਏ ਤੋਂ ਵੱਧ ਦੀ ਰਕਮ ਪਹੁੰਚਣ ਦਾ ਅਨੁਮਾਨ ਹੈ।
ਖਾਤੇ ਵਿੱਚ ਰਕਮ ਲਈ ਜ਼ਰੂਰੀ ਹਨ ਇਹ ਕੰਮ
ਕਿਸ਼ਤ ਜਾਰੀ ਹੋਣ ਤੋਂ ਬਾਅਦ ਕਿਸਾਨਾਂ ਨੂੰ ਆਪਣੇ ਬੈਂਕ ਖਾਤੇ ਅਤੇ ਰਜਿਸਟਰਡ ਮੋਬਾਈਲ ਨੰਬਰ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਜਿਨ੍ਹਾਂ ਕਿਸਾਨਾਂ ਦੇ ਖਾਤੇ ਵਿੱਚ ਰਕਮ ਨਹੀਂ ਆਉਂਦੀ, ਉਹ ਪੀਐਮ ਕਿਸਾਨ ਪੋਰਟਲ 'ਤੇ ਆਪਣਾ ਸਟੇਟਸ ਚੈੱਕ ਕਰ ਸਕਦੇ ਹਨ। ਇਸ ਲਈ ਈ-ਕੇਵਾਈਸੀ (e-KYC) ਪੂਰੀ ਹੋਣਾ, ਆਧਾਰ ਨਾਲ ਬੈਂਕ ਖਾਤੇ ਦਾ ਲਿੰਕ ਹੋਣਾ ਅਤੇ ਹੋਰ ਜ਼ਰੂਰੀ ਵੇਰਵਿਆਂ ਦਾ ਸਹੀ ਹੋਣਾ ਜ਼ਰੂਰੀ ਹੈ।