- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦਾ ਪਹਿਲੂ ਖਾਨ ਜਨੂੰਨੀ ਹਿੰਸਾ (ਮੌਬ ਲਿੰਚਿੰਗ) ਮਾਮਲਾ ਕਰੀਬ ਚਾਰ ਸਾਲ ਬਾਅਦ ਫਿਰ ਚਰਚਾ 'ਚ ਹੈ। ਰਾਜਸਥਾਨ ਹਾਈ ਕੋਰਟ ਨੇ ਜਨੂੰਨੀ ਹਿੰਸਾ ਤੇ ਹੱਤਿਆ ਦੇ ਮਾਮਲੇ 'ਚ ਹੇਠਲੀ ਅਦਾਲਤ ਤੋਂ ਬਰੀ ਕਰ ਦਿੱਤੇ ਗਏ ਸਾਰੇ ਛੇ ਲੋਕਾਂ ਨੂੰ ਤਲਬ ਕੀਤਾ ਹੈ।

ਜੇਐੱਨਐੱਨ, ਜੈਪੁਰ : ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦਾ ਪਹਿਲੂ ਖਾਨ ਜਨੂੰਨੀ ਹਿੰਸਾ (ਮੌਬ ਲਿੰਚਿੰਗ) ਮਾਮਲਾ ਕਰੀਬ ਚਾਰ ਸਾਲ ਬਾਅਦ ਫਿਰ ਚਰਚਾ 'ਚ ਹੈ। ਰਾਜਸਥਾਨ ਹਾਈ ਕੋਰਟ ਨੇ ਜਨੂੰਨੀ ਹਿੰਸਾ ਤੇ ਹੱਤਿਆ ਦੇ ਮਾਮਲੇ 'ਚ ਹੇਠਲੀ ਅਦਾਲਤ ਤੋਂ ਬਰੀ ਕਰ ਦਿੱਤੇ ਗਏ ਸਾਰੇ ਛੇ ਲੋਕਾਂ ਨੂੰ ਤਲਬ ਕੀਤਾ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ 'ਚ ਨੂੰਹ ਜ਼ਿਲ੍ਹੇ ਦੇ ਜੈਸਿੰਘਪੁਰਾ ਦੇ ਰਹਿਣ ਵਾਲੇ ਪਹਿਲੂ ਖਾਨ ਆਪਣੇ ਦੋ ਪੁੱਤਰਾਂ ਉਮਰ ਤੇ ਤਾਹਿਰ ਦੇ ਇਕ ਅਪ੍ਰਰੈਲ, 2017 ਨੂੰ ਜੈਪੁਰ ਦੇ ਪਸ਼ੂ ਹਾਟ ਤੋਂ ਗਊਆਂ ਖ਼ਰੀਦ ਕੇ ਪਿੰਡ ਲਿਜਾ ਰਹੇ ਸਨ। ਰਸਤੇ 'ਚ ਅਲਵਰ 'ਚ ਬਹਿਰੋੜ ਪੁਲ਼ੀਆ ਨੇੜੇ ਦੇਰ ਰਾਤ ਗਊ ਤਸਕਰੀ ਦੇ ਸ਼ੱਕ 'ਚ ਭੀੜ ਨੇ ਉਨ੍ਹਾਂ ਦਾ ਟਰੱਕ ਰੁਕਵਾਇਆ ਤੇ ਉਸ ਦੀ ਤਲਾਸ਼ੀ ਲਈ। ਇਸ 'ਚ ਗਊ ਦਿਖਾਈ ਦੇਣ 'ਤੇ ਭੀੜ ਭੜਕ ਪਈ। ਭੀੜ ਨੇ ਪਹਿਲੂ ਖਾਨ ਤੇ ਉਨ੍ਹਾਂ ਦੇ ਦੋ ਪੁੱਤਰਾਂ ਨਾਲ ਮਾਰਕੁਟਾਈ ਕੀਤੀ ਸੀ। ਸੂਚਨਾ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਤੇ ਗੰਭੀਰ ਰੂਪ 'ਚ ਜ਼ਖ਼ਮੀ ਪਹਿਲੂ ਖ਼ਾਨ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ। ਇਲਾਜ ਦੌਰਾਨ ਚਾਰ ਅਪ੍ਰਰੈਲ, 2017 ਨੂੰ ਪਹਿਲੂ ਖਾਨ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਛੇ ਲੋਕਾਂ ਨੂੰ ਦੋਸ਼ੀ ਮੰਨਿਆ ਗਿਆ ਸੀ। ਬਾਅਦ 'ਚ ਅਲਵਰ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ 14 ਅਗਸਤ, 2019 ਨੂੰ ਸਾਰਿਆਂ ਨੂੰ ਬਰੀ ਕਰ ਦਿੱਤਾ ਸੀ। ਇਸ 'ਚ ਵਿਪਿਨ ਯਾਦਵ, ਰਵਿੰਦਰ ਕੁਮਾਰ, ਕਾਲੂਰਾਮ, ਦਇਆਨੰਦ, ਯੋਗੇਸ਼ ਕੁਮਾਰ ਤੇ ਭੀਮ ਰਾਠੀ ਸ਼ਾਮਲ ਸਨ। ਹੇਠਲੀ ਅਦਾਲਤ ਦੇ ਇਸ ਫ਼ੈਸਲੇ ਖ਼ਿਲਾਫ਼ ਸੂਬਾ ਸਰਕਾਰ ਤੇ ਪਹਿਲੂ ਖਾਨ ਦੇ ਪੁੱਤਰ ਇਰਸ਼ਾਦ ਨੇ ਅਕਤੂਬਰ 2019 ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ। ਕੋਰੋਨਾ ਮਹਾਮਾਰੀ ਕਾਰਨ ਹਾਈ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ ਸੀ। ਹੁਣ ਸੁਣਵਾਈ ਹੋਈ ਤਾਂ ਜੱਜ ਗੋਵਰਧਨ ਤੇ ਵਿਜੇ ਬਿਸ਼ਨੋਈ ਨੇ ਸਰਕਾਰ ਤੇ ਇਰਸ਼ਾਦ ਦੀਆਂ ਅਪੀਲਾਂ 'ਤੇ ਸੁਣਵਾਈ ਕਰਦੇ ਹੋਏ ਜ਼ਿਲ੍ਹਾ ਅਦਾਲਤ ਵੱਲੋਂ ਬਰੀ ਕੀਤੇ ਗਏ ਸਾਰੇ ਛੇ ਲੋਕਾਂ ਨੂੰ ਤਲਬ ਕੀਤਾ ਹੈ। ਇਸ ਮਾਮਲੇ 'ਚ ਸੂਬਾ ਸਰਕਾਰ ਵੱਲੋਂ ਵਕੀਲ ਆਰਪੀ ਸਿੰਘ ਤੇ ਅਲਕਾ ਭਟਨਾਗਰ ਤੇ ਇਰਸ਼ਾਦ ਵੱਲੋਂ ਐੱਨਏ ਨਕਵੀ ਨੇ ਹਾਈ ਕੋਰਟ 'ਚ ਕਿਹਾ ਕਿ ਜ਼ਿਲ੍ਹਾ ਅਦਾਲਤ 'ਚ ਗਵਾਹਾਂ ਦੇ ਬਿਆਨ ਰਿਕਾਰਡ 'ਤੇ ਨਹੀਂ ਲਏ ਗਏ। ਮੁਲਜ਼ਮਾਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਗਿਆ। ਇਹ ਹੁਕਮ ਵਿਤਕਰੇ ਭਰਪੂਰ ਹਨ। ਇਸ ਕਾਰਨ ਹਾਈ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਹੋਵੇਗੀ।