- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰਬ ਸਾਗਰ ’ਚ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਨਾਲ ਪਾਕਿਸਤਾਨੀ ਨੇਵੀ ਦਾ ਜਹਾਜ਼ ਟਕਰਾਉਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਰਾਜਨਾਇਕ ਪ੍ਰਤੀਨਿਧੀ ਨੂੰ ਤਲਬ ਕੀਤਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਪਾਕਿਸਤਾਨੀ ਨੇਵੀ ਦਾ ਇੱਕ ਜਹਾਜ਼ ਭਾਰਤੀ ਜਲ ਸੈਨਾ ਦੇ ਜਹਾਜ਼ ਨਾਲ ਟਕਰਾ ਗਿਆ। ਇਸ ਘਟਨਾ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਚਾਰਜ ਡੀ'ਅਫੇਅਰਜ਼ (ਰਾਜਨਾਇਕ ਪ੍ਰਤੀਨਿਧੀ) ਨੂੰ ਤਲਬ ਕੀਤਾ ਹੈ।
ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨੀ ਨੇਵੀ ਦੇ ਜਹਾਜ਼ ਦਾ ਵਿਵਹਾਰ ਭਾਰਤ ਤੇ ਪਾਕਿਸਤਾਨ ਵਿਚਾਲੇ 1991 ’ਚ ਹੋਏ ਸਮਝੌਤੇ ਦੇ ਆਰਟੀਕਲ 10 ਦੀ ਸਿੱਧੀ ਉਲੰਘਣਾ ਸੀ। ਇਹ ਧਾਰਾ ਫੌਜੀ ਅਭਿਆਸਾਂ, ਜੰਗੀ ਅਭਿਆਸਾਂ ਤੇ ਸੈਨਿਕਾਂ ਦੀ ਆਵਾਜਾਈ ਬਾਰੇ ਪਹਿਲਾਂ ਤੋਂ ਜਾਣਕਾਰੀ ਦੇਣ ਨਾਲ ਸਬੰਧਤ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨੀ ਰਾਜਨਾਇਕ ਸਾਦ ਅਹਿਮਦ ਵਾਰਾਇਚ ਨੂੰ ਇਸ ਲਈ ਬੁਲਾਇਆ ਗਿਆ ਸੀ ਤਾਂ ਜੋ ਅੰਤਰਰਾਸ਼ਟਰੀ ਜਲ ਖੇਤਰ ’ਚ ਪਾਕਿਸਤਾਨੀ ਨੇਵੀ ਦੀਆਂ ਇਕਾਈਆਂ ਦੇ ਉਸ ਅਸਵੀਕਾਰਯੋਗ ਤੇ ਗੈਰ-ਪੇਸ਼ੇਵਰ ਵਿਵਹਾਰ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ ਜਾ ਸਕੇ, ਜਿਸ ਕਾਰਨ ਇਹ ਟੱਕਰ ਹੋਈ।