- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਪਦਮ ਪੁਰਸਕਾਰ 2026 ਸਮਾਰੋਹ ਦੌਰਾਨ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀ ਸੰਤ ਨਿਰੰਜਨ ਦਾਸ ਨੂੰ ਪਦਮਸ੍ਰੀ ਐਵਾਰਡ ਪ੍ਰਦਾਨ ਕੀਤਾ।

ਨਵੀਂ ਦਿੱਲੀ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਪਦਮ ਪੁਰਸਕਾਰ 2026 ਸਮਾਰੋਹ ਦੌਰਾਨ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਅਤੇ ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਨੂੰ ਪਦਮਸ੍ਰੀ ਐਵਾਰਡ ਪ੍ਰਦਾਨ ਕੀਤਾ। ਰਾਸ਼ਟਰਪਤੀ ਨੇ ਦੂਜੇ ਸਿਵਲ ਸਨਮਾਨ ਸਮਾਰੋਹ ਵਿੱਚ ਕੁੱਲ 65 ਪਦਮ ਪੁਰਸਕਾਰ ਪ੍ਰਦਾਨ ਕੀਤੇ, ਜਿਨ੍ਹਾਂ ਵਿੱਚ ਦੋ ਪਦਮ ਵਿਭੂਸ਼ਣ, ਸੱਤ ਪਦਮ ਭੂਸ਼ਣ ਅਤੇ 56 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਹਨ। ਪਹਿਲਾ ਸਨਮਾਨ ਸਮਾਰੋਹ 26 ਮਈ ਨੂੰ ਹੋਇਆ ਸੀ, ਜਿੱਥੇ ਰਾਸ਼ਟਰਪਤੀ ਨੇ 66 ਪਦਮ ਪੁਰਸਕਾਰ ਪ੍ਰਦਾਨ ਕੀਤੇ ਸਨ।
ਪਦਮ ਵਿਭੂਸ਼ਨ ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਪੀ ਨਾਇਣਨ ਅਤੇ ਸੇਵਾਮੁਕਤ ਜਸਟਿਸ ਕੇਟੀ ਥੋਮਸ ਸ਼ਾਮਲ ਸਨ।
ਇਸ ਤੋਂ ਇਲਾਵਾ ਡਾ. ਵਿਜੇ ਅਮ੍ਰਿਤਰਾਜ, ਡਾ਼ ਐੱਸਕੇਐੱਰੁ ਮਾਲਿਆਨੰਦਨ, ਸ੍ਰੀ ਮੰਮੂਟੀ, ਸ੍ਰੀ ਵੇਲਾਪੱਲੀ ਨਟੇਸ਼ਨ, ਡਾ. ਦੱਤਾਤ੍ਰੇਯੁਡੁ ਨੋਰੀ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ (ਦੇਹਾਂਤਉਪਰੰਤ) ਅਤੇ ਪਿਠਵਰਤੀ ਗਾਇਕਾ ਅਲਕਾ ਯਾਗਨਿਕ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ।
ਪਦਮਸ੍ਰੀ ਐਵਾਰਡ ਹਾਸਲ ਕਰਨ ਵਾਲਿਆਂ 'ਚ ਨੂਰਦੀਨ ਅਹਿਮਦ, ਤਿਰਾਵਾਰੂਰ ਭਗਤਵਤਸਲਮ, ਡਾ. ਕ੍ਰਿਸ਼ਨਾਮੂਰਤੀ ਬਾਲਾਸੁਬਰਾਮਨੀਅਮ, ਬ੍ਰਿਜ ਲਾਲ ਭੱਟ, ਤਰੁਣ ਭੱਟਾਚਾਰੀਆ, ਜੋਸ਼ਿਤ ਦੇਬਨਾਥ, ਡਾ. ਜੋਗੇਸ਼ ਦੇਓਰੀ, ਭਿਕਲਿਆ ਲਾਡਕਿਆ ਧਿੰਡਾ, ਡਾ. ਅਰਮਿਡਾ ਫਰਨਾਡੀਜ਼, ਡਾਂ ਚੰਦਰਮੌਲੀ ਗਡੁਮਨੁਗੁ, ਡਾਂ ਪ੍ਰੇਮ ਲਾਲ ਗੌਮ, ਡਾਂ ਰਾਜਸਥਾਪਤਿ ਕਾਲਿਅੱਪਾ ਗੌਂਡਰ, ਡਾਂ ਪਦਮਾ ਗੁਰਮੇਦ, ਅਸ਼ੋਕ ਕੁਮਾਰ ਹਾਲਦਾਰ, ਡਾਂ ਸੁਰੇ਼ਸ ਹਨਗਵਾੜੀ, ਸਚਰਨ ਹੇਮਬਰਮ, ਡਾ.ਸ਼ੁਭਾ ਵੇਂਕਟੇਸ਼ ਅਈਯੰਗਾਰ, ਟੀਟੀ ਜਗਨਾਥਨ (ਦੇਹਾਂਤ ਉਪਰੰਤ), ਸੰਤ ਨਿਰੰਜਨ ਦਾਸ, ਪ੍ਰੋ ਵੀਝਿਨਾਥਨ ਕਾਮਕੋਟੀ, ਪ੍ਰੋ. ਮੰਗਲਾ ਕਪੂਰ, ਡਾ. ਅਸ਼ੋਕ ਖਾਡੇ, ਡਾ. ਲਿਆਦਮੀਲਾ ਖੋਖਲੋਵਾ, ਡਾ. ਪ੍ਰਭਾਕਰ ਬਸਪ੍ਰਭੂ ਕੋਰੇ, ਸ੍ਰੀਮਤੀ ਪਖਲਾ ਲੇਕਥੇਪੀ, ਰਾਮਾ ਰੈਡੀ ਮਾਮਿਦੀ (ਦੇਹਾਂਤ ਉਪਰੰਤ), ਰਾਵੇਸੁ ਮਣੀ, ਕਲਾਮੰਡਲਮ ਵਿਮਲਾ ਮੇਨੋਨ, ਵਲਾਦੀਮੀਰ ਮੇਸਿਤਵਰੀਸ਼ਿਵਲੀ (ਦੇਹਾਂਤਉਪਰੰਤ), ਮਾਂਗੰਟੀ ਮੁਰਲੀ ਮੋਹਨ, ਮੋਹਨ ਨਾਗਰ, ਪੁੰਨਿਆਮੂਰੀ ਨਟੇਸਨ, ਸਰਤਮ ਕੁਮਾਰ ਪਾਤਰ, ਸੀਮਾਂਚਲ ਪਾਤਰ, ਗੁਰੂ ਸੰਗਯੁਸੰਗ ਪੋਂਗਨਰ, ਗਦੇ ਬਾਬੂ ਰਾਜੇਂਦਰ ਪ੍ਰਸਾਦ, ਸਵਿਤਾ ਪੂਨੀਆ, ਕਬੀਨਦਰ ਪੁਰਕਾਯਸਥ (ਦੇਹਾਂਤਉਪਰੰਤ), ਭਗਵਾਨਦਾਸ ਰਾੲਕਵਾਰ (ਦੇਹਾਂਤ ਉਪਰੰਤ), ਪ੍ਰੋ ਕੇਂ ਰਾਮਾਸਾਮੀ, ਮਾਧਵਨ ਰੰਗਨਾਥਨ, ਰੰਜਨੀ, ਗਾਇਤਰੀ, ਡਾ. ਅਨਿਲ ਕੁਮਾਰ ਰਸਤੋਗੀ, ਪੋ (ਡਾ.) ਮਹਿੰਦਰ ਨਾਥ ਰਾਏ, ਸਤੀਸ਼ ਸ਼ਾਹ (ਦੇਹਾਂਤਉਪਰੰਤ), ਪ੍ਰੋ਼. ਪ੍ਰਤੀਕ ਸ਼ਰਮਾ, ਰੋਹਿਤ ਗੁਰੂਨਾਥ ਸ਼ਰਮਾ, ਇੰਦਰਜੀਤ ਸਿੰਘ ਸਿੱਧੂ, ਰਘੂਪਤ ਸਿੰਘ (ਦੇਹਾਂਤਉਪਰੰਤ), ਖੇਮਰਾਜ ਸੁੰਦਰਿਆਲ, ਡਾ. ਬੁਧਰੀ ਤਾਤੀ, ਡਾਂ ਕੁਮਾਰਾਸਾਮੀ ਥੰਗਰਾਜ, ਰਬੀਲਾਲ ਟੁਡੂ (ਦੇਹਾਂਤ ਉਪਰੰਤ), ਨਰੇਸ਼ ਚੰਦਰ ਦੇਵ ਵਰਮਾ, ਸ਼ਸ਼ੀ ਸੇ਼ਖਰ ਵੇਮਪਟੀ ਅਤੇ ਚਿਰੰਜੀ ਲਾਲ ਯਾਦਵ ਸ਼ਾਮਲ ਹਨ।
ਸਮਾਜ ਸੇਵਾ ਨੂੰ ਸਮਰਪਿਤ ਰਿਹਾ ਸੰਤ ਨਿਰੰਜਨ ਦਾਸ ਦਾ ਜੀਵਨ
ਸੰਤ ਨਿਰੰਜਨ ਦਾਸ ਵਿਸ਼ਵ ਪ੍ਰਸਿੱਧ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਹਨ ਅਤੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਸੀਰ ਗੋਵਰਧਨਪੁਰ 'ਚ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਰ ਜਨਤਕ ਧਰਮਾਰਥ ਟਰੱਸਟ ਦੇ ਪ੍ਰਧਾ ਹਨ। ਰਵਿਦਾਸੀਆ ਧਰਮ ਦੇ ਅਧਿਆਤਮਕ ਨੇਤਾ ਦੇ ਰੂਪ 'ਚ, ਉਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਦਾ ਵਿਸ਼ਵ ਪੱਧਰ 'ਤੇ ਪ੍ਰਚਾਰ ਪਸਾਰ ਕੀਤਾ, ਸਮਾਜ ਨੂੰ ਇਕਜੁਟ ਕੀਤਾ ਅਤੇ ਅਧਿਆਤਮਕ ਰੂਪ ਨਾਲ ਮਜ਼ਬੂਤ ਕੀਤਾ।
ਛੇ ਜਨਵਰੀ 1942 ਨੂੰ ਜਲੰਘਰ ਜ਼ਿਲ੍ਹੇ ਦੇ ਅਲਾਵਲਪੁਰ ਨੇੜੇ ਰਾਮਦਾਸਪੁਰ ਪਿੰਡ 'ਚ ਜਨਮੇ, ਸੰਤ ਨਿਰੰਜਨ ਦਾਸ ਜੀ ਛੋਟੀ ਉਮਰ ਤੋਂ ਹੀ ਅਧਿਆਤਮਕ ਵੱਲ ਖਿੱਚੇ ਗਏ ਸਨ। ਸਿਰਫ਼ ਅੱਠ ਸਾਲ ਦੀ ਉਮਰ 'ਚ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕਰ ਦਿੱਤਾ।
ਆਈਪੀਐੱਸ ਸਿੱਧੂ ਨੇ ਸਵੱਛਤਾ ਪ੍ਰਤੀ ਵਚਨਬੱਧਤਾ ਨਾਲ ਦੇਸ਼ ਪੱਧਰ 'ਤੇ ਹਾਸਲ ਕੀਤੀ ਪ੍ਰਸ਼ੰਸਾ
ਇਸ ਤੋਂ ਇਲਾਵਾ ਇੰਦਰਜੀਤ ਸਿੰਘ ਸਿੱਧੂ ਪੰਜਾਬ ਪੁਲਿਸ 'ਚੋਂ ਡੀਆਈਜੀ ਵਜੋਂ ਸੇਵਾਮੁਕਤ ਇੱਕ ਪ੍ਰੇਰਨਾਦਾਇਕ ਸਾਬਕਾ ਆਈਪੀਐੱਸ ਅਧਿਕਾਰੀ ਹਨ, ਜਿਨ੍ਹਾਂ ਨੂੰ ਵਿਆਪਕ ਪੱਧਰ 'ਤੇ 'ਝਾੜੂ ਯੋਧਾ' ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਸਫ਼ਾਈ ਪ੍ਰਤੀ ਆਪਣੀ ਮੌਨ ਪਰ ਸ਼ਕਤੀਸ਼ਾਲੀ ਵਚਨਬੱਧਤਾ ਲਈ ਰਾਸ਼ਟਰਪੱਧਰੀ ਪ੍ਰਸ਼ੰਸਾ ਹਾਸਲ ਕੀਤੀ ਹੈ।