'ਓਵਰ ਡਿਊਟੀ' ਦਾ ਬਹਾਨਾ ਪਿਆ ਭਾਰੀ, ਮੇਲੇ 'ਚ ਪ੍ਰੇਮਿਕਾ ਨਾਲ ਰੰਗੇ ਹੱਥੀਂ ਫੜਿਆ ਗਿਆ ਪਤੀ; ਹੋਇਆ ਜ਼ਬਰਦਸਤ ਹੰਗਾਮਾ ਤੀਰਥ ਨਗਰੀ ਬ੍ਰਜਘਾਟ 'ਚ ਮੰਗਲਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ‘ਓਵਰ ਡਿਊਟੀ’ ਦੇ ਨਾਂ ’ਤੇ ਘਰੋਂ ਨਿਕਲਿਆ ਇੱਕ ਪਤੀ ਆਪਣੀ ਪ੍ਰੇਮਿਕਾ ਨਾਲ ਛੋਲੇ-ਭਟੂਰੇ ਖਾਂਦਾ ਹੋਇਆ ਫੜਿਆ ਗਿਆ। ਪਤਨੀ ਨੂੰ ਦੇਖ ਕੇ ਪ੍ਰੇਮਿਕਾ ਮੌਕੇ ਤੋਂ ਫਰਾਰ ਹੋ ਗਈ। ਉੱਥੇ ਹੰਗਾਮਾ ਹੁੰਦਾ ਦੇਖ ਕੇ ਕਾਫ਼ੀ ਲੋਕ ਇਕੱਠੇ ਹੋ ਗਏ।
Publish Date: Wed, 30 Sep 2026 03:24 PM (IST)
Updated Date: Wed, 30 Sep 2026 03:27 PM (IST)
ਰਾਮਮੋਹਨ ਸ਼ਰਮਾ, ਬ੍ਰਜਘਾਟ - ਤੀਰਥ ਨਗਰੀ ਬ੍ਰਜਘਾਟ 'ਚ ਮੰਗਲਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ‘ਓਵਰ ਡਿਊਟੀ’ ਦੇ ਨਾਂ ’ਤੇ ਘਰੋਂ ਨਿਕਲਿਆ ਇੱਕ ਪਤੀ ਆਪਣੀ ਪ੍ਰੇਮਿਕਾ ਨਾਲ ਛੋਲੇ-ਭਟੂਰੇ ਖਾਂਦਾ ਹੋਇਆ ਫੜਿਆ ਗਿਆ। ਪਤਨੀ ਨੂੰ ਦੇਖ ਕੇ ਪ੍ਰੇਮਿਕਾ ਮੌਕੇ ਤੋਂ ਫਰਾਰ ਹੋ ਗਈ। ਉੱਥੇ ਹੰਗਾਮਾ ਹੁੰਦਾ ਦੇਖ ਕੇ ਕਾਫ਼ੀ ਲੋਕ ਇਕੱਠੇ ਹੋ ਗਏ।
ਹਾਪੁੜ ਵਾਸੀ ਇੱਕ ਵਿਅਕਤੀ ਪਿਛਲੇ ਕਈ ਮਹੀਨਿਆਂ ਤੋਂ ਓਵਰ ਡਿਊਟੀ ਅਤੇ ਕੰਪਨੀ ਦੇ ਕੰਮ ਦਾ ਬਹਾਨਾ ਬਣਾ ਕੇ ਘਰੋਂ ਬਾਹਰ ਰਹਿੰਦਾ ਸੀ। ਪਤਨੀ ਨੂੰ ਉਸ ਦੇ ਬਦਲੇ ਹੋਏ ਵਿਵਹਾਰ ’ਤੇ ਪਹਿਲਾਂ ਤੋਂ ਹੀ ਸ਼ੱਕ ਸੀ। ਪਤਨੀ ਦਾ ਕਹਿਣਾ ਹੈ ਕਿ ਪਤੀ ਅਕਸਰ ਰਾਤ ਨੂੰ ਦੇਰ ਨਾਲ ਘਰ ਵਾਪਸ ਆਉਂਦਾ ਸੀ ਅਤੇ ਫੋਨ ’ਤੇ ਰੁੱਝਿਆ ਰਹਿੰਦਾ ਸੀ।
ਫਿਰ ਓਵਰ ਡਿਊਟੀ ਦੱਸ ਕੇ ਘਰੋਂ ਨਿਕਲਿਆ ਤਾਂ ਹੋ ਗਿਆ ਖੇਡਾ
ਮੰਗਲਵਾਰ ਨੂੰ ਪਤੀ ਫਿਰ ਓਵਰ ਡਿਊਟੀ ਦਾ ਕਹਿ ਕੇ ਘਰੋਂ ਨਿਕਲਿਆ ਤਾਂ ਪਤਨੀ ਨੇ ਪਰਿਵਾਰ ਦੇ ਦੋ ਮੈਂਬਰਾਂ ਨਾਲ ਮਿਲ ਕੇ ਉਸ ਦਾ ਪਿੱਛਾ ਕੀਤਾ। ਪਤੀ ਹਾਪੁੜ ਤੋਂ ਸਿੱਧਾ ਬ੍ਰਜਘਾਟ ਪਹੁੰਚਿਆ, ਜਿੱਥੇ ਉਸ ਦੀ ਪ੍ਰੇਮਿਕਾ ਪਹਿਲਾਂ ਤੋਂ ਹੀ ਉਸ ਦੀ ਉਡੀਕ ਕਰ ਰਹੀ ਸੀ।
ਦੋਵੇਂ ਮੇਲੇ ਵਾਲੇ ਇਲਾਕੇ 'ਚ ਗੰਗਾ ਕਿਨਾਰੇ ਇੱਕ ਦੁਕਾਨ ’ਤੇ ਬੈਠ ਕੇ ਛੋਲੇ-ਭਟੂਰੇ ਖਾ ਰਹੇ ਸਨ। ਇਸੇ ਦੌਰਾਨ ਪਤਨੀ ਮੌਕੇ ’ਤੇ ਪਹੁੰਚ ਗਈ। ਪਤਨੀ ਨੂੰ ਆਉਂਦਾ ਦੇਖ ਕੇ ਪ੍ਰੇਮਿਕਾ ਭੀੜ ਦਾ ਫਾਇਦਾ ਉਠਾ ਕੇ ਫਰਾਰ ਹੋ ਗਈ, ਜਦਕਿ ਪਤੀ ਛੋਲੇ-ਭਟੂਰਿਆਂ ਦੀ ਪਲੇਟ ਦੇ ਕੋਲ ਹੀ ਫੜਿਆ ਗਿਆ।
ਮੌਕੇ ’ਤੇ ਪਤੀ-ਪਤਨੀ ਵਿਚਕਾਰ ਤਕਰਾਰ ਹੋਈ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਬਾਜ਼ਾਰ 'ਚ ਹੰਗਾਮਾ ਹੁੰਦਾ ਦੇਖ ਕੇ ਸੂਚਨਾ ਮਿਲਣ ’ਤੇ ਪਹੁੰਚੀ ਪੁਲਿਸ ਨੇ ਦੋਵਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ। ਚੌਕੀ ਇੰਚਾਰਜ ਅੰਕਿਤ ਕੁਮਾਰ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।