ਬੇਕਾਬੂ ਟਰੱਕ ਨੇ ਟਰੈਕਟਰ ਨੂੰ ਮਾਰੀ ਟੱਕਰ, 3 ਲੋਕਾਂ ਨੇ ਮੌਕੇ 'ਤੇ ਦਮ ਤੋੜਿਆ; 20 ਤੋਂ ਵੱਧ ਔਰਤਾਂ ਗੰਭੀਰ ਜ਼ਖ਼ਮੀ
ਸਿਰਸਾ ਦੇ ਪਿੰਡ ਮੱਲੇਕਾਂ-ਮਾਧੋਸਿੰਘਾਣਾ ਦੇ ਨੇੜੇ ਵੀਰਵਾਰ ਸਵੇਰੇ ਇੱਕ ਟਰੱਕ ਅਤੇ ਟਰੈਕਟਰ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਜ਼ਿਆਦਾ ਔਰਤਾਂ ਜ਼ਖ਼ਮੀ ਹਨ। ਜ਼ਖ਼ਮੀਆਂ ਨੂੰ ਸਿਰਸਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਲਵਲੀ, ਕਾਕੇ ਕੌਰ ਅਤੇ ਬਲਬੀਰ ਕੌਰ ਵਜੋਂ ਹੋਈ ਹੈ।
Publish Date: Thu, 24 Sep 2026 10:55 AM (IST)
Updated Date: Thu, 24 Sep 2026 10:57 AM (IST)
ਜਾਗਰਣ ਸੰਵਾਦਦਾਤਾ, ਸਿਰਸਾ - ਸਿਰਸਾ ਦੇ ਪਿੰਡ ਮੱਲੇਕਾਂ-ਮਾਧੋਸਿੰਘਾਣਾ ਦੇ ਨੇੜੇ ਵੀਰਵਾਰ ਸਵੇਰੇ ਇੱਕ ਟਰੱਕ ਅਤੇ ਟਰੈਕਟਰ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਜ਼ਿਆਦਾ ਔਰਤਾਂ ਜ਼ਖ਼ਮੀ ਹਨ। ਜ਼ਖ਼ਮੀਆਂ ਨੂੰ ਸਿਰਸਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਲਵਲੀ, ਕਾਕੇ ਕੌਰ ਅਤੇ ਬਲਬੀਰ ਕੌਰ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ, ਓਟੂ ਪਿੰਡ ਦੀਆਂ ਔਰਤਾਂ ਮਾਧੋਸਿੰਘਾਣਾ ਦੇ ਨੇੜੇ ਪੰਜਾਬ ਹੈੱਡ ਏਰੀਆ 'ਚ ਨਰਮਾ ਚੁਗਾਈ ਲਈ ਜਾ ਰਹੀਆਂ ਸਨ। ਜਿਵੇਂ ਹੀ ਟਰੈਕਟਰ-ਟਰਾਲੀ ਮੱਲੇਕਾਂ ਦੇ ਨੇੜੇ ਪਹੁੰਚੀ ਤਾਂ ਸਾਹਮਣਿਓਂ ਆ ਰਹੇ ਟਰੱਕ (ਟਰਾਲੇ) ਨੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ।
ਇਸੇ ਦੌਰਾਨ ਮੋਟਰਸਾਈਕਲ 'ਤੇ ਸਵਾਰ ਓਟੂ ਦੇ ਤਿੰਨ ਨੌਜਵਾਨ ਵੀ ਟਰਾਲੇ ਦੀ ਲਪੇਟ 'ਚ ਆ ਗਏ। ਅਤੇ ਉਹਨਾਂ ਦੀ ਮੌਤ ਹੋ ਗਈ। ਉੱਥੇ ਹੀ ਟਰੈਕਟਰ-ਟਰਾਲੀ ਖੇਤਾਂ 'ਚ ਜਾ ਕੇ ਪਲਟ ਗਏ। ਟਰਾਲੀ 'ਚ 20 ਤੋਂ ਜ਼ਿਆਦਾ ਔਰਤਾਂ ਸਨ, ਜੋ ਕਿ ਹੇਠਾਂ ਦੱਬ ਗਈਆਂ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਔਰਤਾਂ ਨੂੰ ਸੰਭਾਲਿਆ ਅਤੇ ਉਹਨਾਂ ਨੂੰ ਇਲਾਜ ਲਈ ਸਿਰਸਾ ਰੈਫ਼ਰ ਕੀਤਾ। ਪੰਜ ਦੀ ਹਾਲਤ ਗੰਭੀਰ ਹੈ।