- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਹੁਲ ਗਾਂਧੀ ਨੇ ਅੱਗੇ ਕਿਹਾ, "ਲਗਪਗ 300 ਸੰਸਦ ਮੈਂਬਰ ਸ਼ਾਂਤੀਪੂਰਵਕ ਧਰਨਾ ਦੇਣਾ ਚਾਹੁੰਦੇ ਹਨ ਪਰ ਪਹਿਲੇ ਦਿਨ ਸਾਨੂੰ ਚੋਣ ਕਮਿਸ਼ਨ ਦਫ਼ਤਰ ਨੇੜੇ ਰੋਕ ਦਿੱਤਾ ਗਿਆ। ਫਿਰ, ਦੂਜੇ ਦਿਨ ਸਾਨੂੰ ਜੰਤਰ-ਮੰਤਰ ਜਾਣ ਤੋਂ ਰੋਕਿਆ ਗਿਆ ਅਤੇ ਸਾਡੇ ਲੋਕਾਂ ਦੀ ਕੁੱਟਮਾਰ ਕੀਤੀ ਗਈ।

ਡਿਜੀਟਲ ਡੈਸਕ, ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਵਿਰੋਧੀ ਧਿਰ ਦੇ ਹੋਰ ਸੰਸਦ ਮੈਂਬਰਾਂ ਨਾਲ ਪਹਿਲਾਂ ਜੰਤਰ-ਮੰਤਰ ਵੱਲ ਵਧੇ ਸਨ, ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਕਰੀਬ ਦੋ ਘੰਟਿਆਂ ਬਾਅਦ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ। ਹੁਣ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨਾਲ ਰਾਜਘਾਟ ਵੱਲ ਜਾ ਰਹੇ ਹਨ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, "ਅਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਰਿਹਾ ਹੈ।" ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਲੋਕਾਂ ਦੀ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, "ਅਸੀਂ ਰਾਜਘਾਟ ਜਾ ਰਹੇ ਹਾਂ।"
ਰਾਹੁਲ ਗਾਂਧੀ ਨੇ ਅੱਗੇ ਕਿਹਾ, "ਲਗਪਗ 300 ਸੰਸਦ ਮੈਂਬਰ ਸ਼ਾਂਤੀਪੂਰਵਕ ਧਰਨਾ ਦੇਣਾ ਚਾਹੁੰਦੇ ਹਨ ਪਰ ਪਹਿਲੇ ਦਿਨ ਸਾਨੂੰ ਚੋਣ ਕਮਿਸ਼ਨ ਦਫ਼ਤਰ ਨੇੜੇ ਰੋਕ ਦਿੱਤਾ ਗਿਆ। ਫਿਰ, ਦੂਜੇ ਦਿਨ ਸਾਨੂੰ ਜੰਤਰ-ਮੰਤਰ ਜਾਣ ਤੋਂ ਰੋਕਿਆ ਗਿਆ ਅਤੇ ਸਾਡੇ ਲੋਕਾਂ ਦੀ ਕੁੱਟਮਾਰ ਕੀਤੀ ਗਈ।
ਸੱਚਾਈ ਇਹ ਹੈ ਕਿ ਨਰਿੰਦਰ ਮੋਦੀ, ਅਮਿਤ ਸ਼ਾਹ, ਮੋਹਨ ਭਾਗਵਤ ਅਤੇ ਗਿਆਨੇਸ਼ ਕੁਮਾਰ ਨੇ ਇੱਕ ਅਪਰਾਧਿਕ ਸਾਜ਼ਿਸ਼ ਰਾਹੀਂ ਦੇਸ਼ 'ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਸੰਵਿਧਾਨ ਨੂੰ ਤਬਾਹ ਕਰ ਦਿੱਤਾ ਹੈ ਅਤੇ ਵੋਟਾਂ ਚੋਰੀ ਕੀਤੀਆਂ ਹਨ।"
ਅਸੀਂ ਸ਼ਾਂਤੀ ਨਾਲ ਬੈਠ ਕੇ ਪ੍ਰਦਰਸ਼ਨ ਕਰਾਂਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, "ਅਸੀਂ ਸਾਰੇ - ਯਾਨੀ 'ਇੰਡੀਆ' (INDIA) ਗਠਜੋੜ ਦੇ ਸੰਸਦ ਮੈਂਬਰ ਗਾਂਧੀ ਸਮਾਰਕ ਜਾ ਰਹੇ ਹਾਂ। ਅਸੀਂ ਉੱਥੇ ਧਰਨਾ ਦੇਵਾਂਗੇ ਅਤੇ ਸ਼ਾਂਤੀਪੂਰਵਕ ਅਰਦਾਸ ਕਰਾਂਗੇ ਕਿ ਭਾਜਪਾ ਸਰਕਾਰ, ਮੋਦੀ ਅਤੇ ਸ਼ਾਹ ਨੂੰ ਸੁਮੱਤ ਮਿਲੇ। ਉਹ ਜੋ ਕਰ ਰਹੇ ਹਨ ਉਹ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਭਾਵੇਂ ਇਹ ਵੋਟ ਚੋਰੀ ਦਾ ਮੁੱਦਾ ਹੋਵੇ, ਵਧਦੀ ਮਹਿੰਗਾਈ ਹੋਵੇ ਜਾਂ ਨੌਜਵਾਨਾਂ ਨੂੰ ਦਰਪੇਸ਼ ਸਮੱਸਿਆਵਾਂ ਹੋਣ।"
ਇਹ ਪ੍ਰਦਰਸ਼ਨ ਕਿਸ ਬਾਰੇ ਹੈ
ਵਿਰੋਧੀ ਧਿਰ ਦਿੱਲੀ ਵਿੱਚ ਲਗਾਤਾਰ ਤੀਜੇ ਦਿਨ ਗਿਆਨੇਸ਼ ਕੁਮਾਰ ਨੂੰ ਚੋਣ ਕਮਿਸ਼ਨਰ ਨਿਯੁਕਤ ਕਰਨ ਅਤੇ ਹੋਰ ਮੁੱਦਿਆਂ 'ਤੇ ਪ੍ਰਦਰਸ਼ਨ ਕਰ ਰਹੀ ਹੈ। ਕਨਾਟ ਪਲੇਸ ਦੇ 'ਮੋਏਟਸ ਰੈਸਟੋਰੈਂਟ' ਵਿੱਚ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ, ਰਾਹੁਲ ਅਤੇ ਪ੍ਰਿਅੰਕਾ ਗਾਂਧੀ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨਾਲ ਰਾਜਘਾਟ ਲਈ ਰਵਾਨਾ ਹੋ ਗਏ ਹਨ।
ਕਾਂਗਰਸ ਦੇ ਕਈ ਵਰਕਰ ਪਹਿਲਾਂ ਹੀ ਰਾਜਘਾਟ ਪਹੁੰਚ ਚੁੱਕੇ ਹਨ ਅਤੇ ਨਾਅਰੇਬਾਜ਼ੀ ਕਰ ਰਹੇ ਹਨ ਅਤੇ ਮੌਕੇ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।