- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਰਤ ਦੇ ਵਰਾਛਾ ਜ਼ਿਲ੍ਹੇ ਦੇ ਸੁਦਾਮਾ ਚੌਕ ਸਥਿਤ ਮਹਾਦੇਵ ਕਲਾਥ ਸੈਂਟਰ ਦੇ ਮਾਲਕ ਨੇ ਆਪਣੇ ਮੁਲਾਜ਼ਮਾਂ ਨੂੰ ਅਨੋਖੇ ਤਰੀਕੇ ਨਾਲ ਨਕਦ ਤੋਹਫ਼ੇ ਦਿੱਤੇ। ਉਨ੍ਹਾਂ ਨੇ ਨੋਟਾਂ ਦੇ ਢੇਰ ਨੂੰ ਚਮਕੀਲੀਆਂ ਪੂਜਾ ਥਾਲੀਆਂ ਵਿੱਚ ਸਜਾ ਕੇ ਰੱਖਿਆ ਅਤੇ ਆਪਣੀ ਪਤਨੀ ਦੇ ਹੱਥੋਂ ਹਰੇਕ ਮੁਲਾਜ਼ਮ ਨੂੰ 1 ਲੱਖ ਰੁਪਏ ਤੋਂ ਵੱਧ ਦਾ ਬੋਨਸ ਦਿਵਾਇਆ।
_m.jpg)
ਡਿਜੀਟਲ ਡੈਸਕ, ਅਹਿਮਦਾਬਾਦ। ਦੀਵਾਲੀ ਦੇ ਮੌਕੇ 'ਤੇ ਜ਼ਿਆਦਾਤਰ ਕੰਪਨੀਆਂ, ਦੁਕਾਨਾਂ ਅਤੇ ਸਟੋਰਾਂ ਵਿੱਚ ਮੁਲਾਜ਼ਮਾਂ ਨੂੰ ਮਿਠਾਈ, ਤੋਹਫ਼ੇ ਜਾਂ ਨਕਦ ਬੋਨਸ ਦੇ ਕੇ ਤਿਉਹਾਰ ਦੀਆਂ ਖ਼ੁਸ਼ੀਆਂ ਵੰਡੀਆਂ ਜਾਂਦੀਆਂ ਹਨ। ਜ਼ਿਆਦਾਤਰ ਥਾਵਾਂ 'ਤੇ ਬੋਨਸ ’ਚ ਮੁਲਾਜ਼ਮਾਂ ਨੂੰ ਕੁਝ ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਪਰ ਸੂਰਤ ਦੇ ਇੱਕ ਕੱਪੜਾ ਵਪਾਰੀ ਨੇ ਆਪਣੇ ਮੁਲਾਜ਼ਮਾਂ ਨੂੰ ਇੱਕ ਲੱਖ ਰੁਪਏ ਬੋਨਸ ਦੇ ਕੇ ਉਨ੍ਹਾਂ ਦੀ ਦੀਵਾਲੀ ਦੀਆਂ ਖ਼ੁਸ਼ੀਆਂ ਦੁੱਗਣੀਆਂ ਕਰ ਦਿੱਤੀਆਂ।
ਸੂਰਤ ਦੇ ਇਸ ਕੱਪੜਾ ਵਪਾਰੀ ਨੇ ਦੀਵਾਲੀ 'ਤੇ ਆਪਣੇ 20 ਮੁਲਾਜ਼ਮਾਂ ਨੂੰ ਇੰਨਾ ਵੱਡਾ ਬੋਨਸ ਦਿੱਤਾ ਕਿ ਸੋਸ਼ਲ ਮੀਡੀਆ 'ਤੇ ਇਸ ਦੀ ਰੱਜ ਕੇ ਚਰਚਾ ਹੋ ਰਹੀ ਹੈ।
ਸੂਰਤ ਦੇ ਵਰਾਛਾ ਜ਼ਿਲ੍ਹੇ ਦੇ ਸੁਦਾਮਾ ਚੌਕ ਸਥਿਤ ਮਹਾਦੇਵ ਕਲਾਥ ਸੈਂਟਰ ਦੇ ਮਾਲਕ ਨੇ ਆਪਣੇ ਮੁਲਾਜ਼ਮਾਂ ਨੂੰ ਅਨੋਖੇ ਤਰੀਕੇ ਨਾਲ ਨਕਦ ਤੋਹਫ਼ੇ ਦਿੱਤੇ। ਉਨ੍ਹਾਂ ਨੇ ਨੋਟਾਂ ਦੇ ਢੇਰ ਨੂੰ ਚਮਕੀਲੀਆਂ ਪੂਜਾ ਥਾਲੀਆਂ ਵਿੱਚ ਸਜਾ ਕੇ ਰੱਖਿਆ ਅਤੇ ਆਪਣੀ ਪਤਨੀ ਦੇ ਹੱਥੋਂ ਹਰੇਕ ਮੁਲਾਜ਼ਮ ਨੂੰ 1 ਲੱਖ ਰੁਪਏ ਤੋਂ ਵੱਧ ਦਾ ਬੋਨਸ ਦਿਵਾਇਆ।
ਮੁਲਾਜ਼ਮ ਦੀਵਾਲੀ ਗਿਫ਼ਟ ਵਿੱਚ ਇੱਕ ਲੱਖ ਰੁਪਏ ਪਾ ਕੇ ਹੈਰਾਨ ਰਹਿ ਗਏ। ਉਨ੍ਹਾਂ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਆ ਗਏ। ਮੁਲਾਜ਼ਮਾਂ ਨੇ ਕੱਪੜਾ ਵਪਾਰੀ ਅਤੇ ਉਨ੍ਹਾਂ ਦੀ ਪਤਨੀ ਦੇ ਪੈਰੀਂ ਵੀ ਹੱਥ ਲਾਇਆ।
ਨੋਟਾਂ ਨੂੰ ਸਜਾਉਣ ਦਾ ਵਿਸ਼ੇਸ਼ ਤਰੀਕਾ ਵੀ ਇਸ ਪੂਰੇ ਪ੍ਰੋਗਰਾਮ ਦੀ ਖਿੱਚ ਦਾ ਕੇਂਦਰ ਬਣ ਗਿਆ। 10 ਰੁਪਏ, 20 ਰੁਪਏ, 50 ਰੁਪਏ, 100 ਰੁਪਏ, 200 ਰੁਪਏ ਅਤੇ 500 ਰੁਪਏ ਦੇ ਨਵੇਂ ਅਤੇ ਚਮਕਦਾਰ ਨੋਟਾਂ ਦੇ ਕਈ ਬੰਡਲ ਥਾਲੀਆਂ ਵਿੱਚ ਖ਼ੂਬਸੂਰਤੀ ਨਾਲ ਸਜਾਏ ਗਏ ਸਨ।
ਕਰੰਸੀ ਨੋਟਾਂ ਨਾਲ ਭਰੀਆਂ ਵਿਸ਼ਾਲ ਥਾਲੀਆਂ ਨੂੰ ਦੇਖ ਕੇ ਮੁਲਾਜ਼ਮ ਵੀ ਕੁਝ ਪਲਾਂ ਲਈ ਦੰਗ ਰਹਿ ਗਏ। ਸਾਲ ਭਰ ਦੀ ਮਿਹਨਤ ਲਈ ਅਜਿਹਾ ਅਨੋਖਾ ਸਨਮਾਨ ਪਾ ਕੇ ਕਈ ਕਰਮਚਾਰੀ ਭਾਵੁਕ ਹੋ ਗਏ।
ਆਪਣੇ ਇਸ ਫ਼ੈਸਲੇ ਬਾਰੇ ਕਾਰੋਬਾਰੀ ਰਾਮਸਵਰੂਪ ਮੁੰਡੇ ਨੇ ਕਿਹਾ ਕਿ ਉਨ੍ਹਾਂ ਲਈ ਦੁਕਾਨ ਵਿੱਚ ਕੰਮ ਕਰਨ ਵਾਲੇ ਲੋਕ ਸਿਰਫ਼ ਮੁਲਾਜ਼ਮ ਨਹੀਂ, ਸਗੋਂ ਪਰਿਵਾਰ ਦੇ ਮੈਂਬਰ ਹਨ। ਸਾਲ ਭਰ ਮੁਲਾਜ਼ਮਾਂ ਦੀ ਮਿਹਨਤ ਅਤੇ ਲਗਨ ਨਾਲ ਕਾਰੋਬਾਰ ਅੱਗੇ ਵਧਦਾ ਹੈ।
ਵਪਾਰੀ ਰਾਮਸਵਰੂਪ ਮੁੰਡੇ ਦਾ ਮੰਨਣਾ ਹੈ ਕਿ ਦੀਵਾਲੀ ਦੇ ਪਵਿੱਤਰ ਤਿਉਹਾਰ 'ਤੇ ਪਰਿਵਾਰ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ, ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਸ ਬੋਨਸ ਦਾ ਮੁੱਖ ਮਨੋਰਥ ਇਹੀ ਸੀ ਕਿ ਹਰ ਮੁਲਾਜ਼ਮ ਆਪਣੇ ਪਰਿਵਾਰ ਨਾਲ ਤਿਉਹਾਰ ਦੀ ਖ਼ਰੀਦਦਾਰੀ ਕਰ ਸਕੇ ਅਤੇ ਉਨ੍ਹਾਂ ਦੇ ਘਰਾਂ ਵਿੱਚ ਖ਼ੁਸ਼ੀਆਂ ਆ ਸਕਣ।
ਮੁਲਾਜ਼ਮਾਂ ਨੂੰ ਇੱਕ-ਇੱਕ ਲੱਖ ਰੁਪਏ ਵੰਡਦਿਆਂ ਇਸ ਵਪਾਰੀ ਅਤੇ ਉਨ੍ਹਾਂ ਦੀ ਪਤਨੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ।