ਅਮਰੂਦ ਖਵਾਉਣ ਦੇ ਬਹਾਨੇ ਲੈ ਗਏ ਦੋਸਤ ਤੇ ਗਲ ਵੱਢ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ, ਭੈਣ 'ਤੇ ਕੁਮੈਂਟ ਕਰਨ ਤੋਂ ਨਾਰਾਜ਼ ਸੀ ਦੋਸ਼ੀ
ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਵੀ ਹੋਇਆ ਸੀ। ਦੋਸ਼ੀ ਨੌਜਵਾਨ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ ਸੀ। 28 ਅਗਸਤ ਦੀ ਸ਼ਾਮ ਖਤੌਲੀ ਹਾਈਵੇਅ ਨੇੜੇ ਪਿੰਡ ਤਿਗਾਈ ਦੇ ਸ਼ਰਾਬ ਦੇ ਠੇਕੇ 'ਤੇ ਦੋਸ਼ੀ ਨੌਜਵਾਨ ਅਤੇ ਤਾਲਿਬ ਨੇ ਬੀਅਰ ਪੀਣ ਤੋਂ ਬਾਅਦ ਅਤੁਲ ਦੇ ਕਤਲ ਦੀ ਯੋਜਨਾ ਬਣਾਈ।
Publish Date: Wed, 09 Sep 2026 03:08 PM (IST)
Updated Date: Wed, 09 Sep 2026 03:17 PM (IST)
ਜਾਸ, ਮੁਜ਼ੱਫਰਨਗਰ : ਦਸ ਦਿਨਾਂ ਤੋਂ ਲਾਪਤਾ ਫਰਨੀਚਰ ਕਾਰੀਗਰ ਦਾ ਉਸ ਦੇ ਦੋ ਸਾਥੀਆਂ ਨੇ ਗਲ ਘੁੱਟ ਕੇ ਅਤੇ ਚਾਕੂ ਨਾਲ ਧੌਣ ਵੱਢ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਲਾਸ਼ ਖੇਤ ਵਿੱਚੋਂ ਬਰਾਮਦ ਕਰ ਲਈ ਹੈ। ਇੱਕ ਸਾਥੀ ਨੇ ਭੈਣ 'ਤੇ ਅਸ਼ਲੀਲ ਟਿੱਪਣੀ ਕਰਨ ਦੀ ਰੰਜਿਸ਼ 'ਚ ਦੂਜੇ ਸਾਥੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਮੰਗਲਵਾਰ ਨੂੰ ਪੁਲਿਸ ਲਾਈਨ ਵਿੱਚ ਐੱਸ.ਐੱਸ.ਪੀ. ਸੰਜੇ ਕੁਮਾਰ ਵਰਮਾ ਨੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਪਿੰਡ ਭੈਂਸੀ ਦਾ ਰਹਿਣ ਵਾਲਾ 23 ਸਾਲਾ ਅਤੁਲ ਕੁਮਾਰ ਆਪਣੇ ਸਾਥੀ ਤਾਲਿਬ ਅਤੇ ਇੱਕ ਹੋਰ ਨੌਜਵਾਨ ਨਾਲ ਫਰਨੀਚਰ ਦਾ ਕੰਮ ਕਰਦਾ ਸੀ। ਤਿੰਨਾਂ ਦਾ ਇੱਕ-ਦੂਜੇ ਦੇ ਘਰ ਆਉਣਾ-ਜਾਣਾ ਸੀ। ਅਤੁਲ ਨੇ ਦੋਸ਼ੀ ਨੌਜਵਾਨ ਦੇ ਛੋਟੇ ਭਰਾ 'ਤੇ ਟਿੱਪਣੀ ਅਤੇ ਭੈਣ ਨਾਲ ਛੇੜਛਾੜ ਕੀਤੀ ਸੀ।
ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਵੀ ਹੋਇਆ ਸੀ। ਦੋਸ਼ੀ ਨੌਜਵਾਨ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ ਸੀ। 28 ਅਗਸਤ ਦੀ ਸ਼ਾਮ ਖਤੌਲੀ ਹਾਈਵੇਅ ਨੇੜੇ ਪਿੰਡ ਤਿਗਾਈ ਦੇ ਸ਼ਰਾਬ ਦੇ ਠੇਕੇ 'ਤੇ ਦੋਸ਼ੀ ਨੌਜਵਾਨ ਅਤੇ ਤਾਲਿਬ ਨੇ ਬੀਅਰ ਪੀਣ ਤੋਂ ਬਾਅਦ ਅਤੁਲ ਦੇ ਕਤਲ ਦੀ ਯੋਜਨਾ ਬਣਾਈ। ਅਗਲੇ ਦਿਨ ਤਾਲਿਬ ਨੇ ਦੋਸਤ ਨੂੰ ਭੈਂਸੀ ਸਥਿਤ ਫੈਕਟਰੀ (ਕਾਰਖਾਨੇ) 'ਚ ਬੁਲਾਇਆ। ਇੱਥੇ ਅਤੁਲ ਪਹਿਲਾਂ ਤੋਂ ਹੀ ਮੌਜੂਦ ਸੀ।
ਆਰੋਪੀ ਅਤੇ ਤਾਲਿਬ ਅਤੁਲ ਨੂੰ ਅਮਰੂਦ ਖਵਾਉਣ ਦੇ ਬਹਾਨੇ ਮੋਟਰਸਾਈਕਲ 'ਤੇ ਨਾਲ ਲੈ ਗਏ। ਦਿੱਲੀ-ਦੇਹਰਾਦੂਨ ਹਾਈਵੇਅ ਕਿਨਾਰੇ ਸਥਿਤ ਪੌਪੂਲਰ ਦੇ ਬਾਗ 'ਚ ਦੋਵਾਂ ਆਰੋਪੀਆਂ ਨੇ ਅਤੁਲ ਦਾ ਗਲ ਘੁੱਟ ਕੇ ਅਤੇ ਚਾਕੂ ਨਾਲ ਧੌਣ ਵੱਢ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਖੇਤ 'ਚ ਸੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਲਾਸ਼ ਬਰਾਮਦ ਕਰ ਲਈ ਹੈ।
ਨੌਜਵਾਨ ਦੀ ਭਾਲ ਕਰਵਾਉਂਦੇ ਰਹੇ ਦੋਸ਼ੀ ਪਰਿਵਾਰ ਵਾਲਿਆਂ ਨੇ 29 ਅਗਸਤ ਨੂੰ ਖਤੌਲੀ ਥਾਣੇ 'ਚ ਅਤੁਲ ਦੀ ਗੁੰਮਸ਼ੁਦਗੀ ਦਰਜ ਕਰਵਾਈ ਸੀ। ਪੀੜਤ ਪਰਿਵਾਰ ਦੇ ਨਾਲ ਦੋਵੇਂ ਦੋਸ਼ੀ ਵੀ ਉਸ ਦੀ ਭਾਲ ਕਰਵਾਉਂਦੇ ਰਹੇ। ਸ਼ੱਕ ਹੋਣ 'ਤੇ ਪੁਲਿਸ ਨੇ ਮੰਗਲਵਾਰ ਨੂੰ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਪੁੱਛਗਿੱਛ ਕੀਤੀ ਤਾਂ ਦੋਵਾਂ ਨੇ ਹੱਤਿਆਕਾਂਡ ਦਾ ਖੁਲਾਸਾ ਕੀਤਾ। ਜਾਂਚ 'ਚ ਸਾਹਮਣੇ ਆਇਆ ਕਿ ਆਖਰੀ ਵਾਰ ਅਤੁਲ ਨੂੰ ਦੋਵਾਂ ਨਾਲ ਦੇਖਿਆ ਗਿਆ ਸੀ। ਇੱਥੋਂ ਹੀ ਪੁਲਿਸ ਨੇ ਕਤਲ ਦੀ ਗੁੰਝਲ ਸੁਲਝਾਈ।
ਛੇੜਛਾੜ ਕਰਦਾ ਸੀ ਅਤੁਲ ਹੱਤਿਆਕਾਂਡ ਦਾ ਖੁਲਾਸਾ ਹੋਣ 'ਤੇ ਅਤੁਲ ਦੇ ਪਰਿਵਾਰਕ ਮੈਂਬਰਾਂ ਨੇ ਕੋਤਵਾਲੀ ਪਹੁੰਚ ਕੇ ਰੋਸ ਪ੍ਰਗਟਾਇਆ। ਹੱਤਿਆਕਾਂਡ ਦੇ ਮੁੱਖ ਆਰੋਪੀ ਨੇ ਦੱਸਿਆ ਕਿ ਅਤੁਲ ਉਸ ਦੀ ਭੈਣ ਦੇ ਨਾਲ-ਨਾਲ ਉਸ ਦੇ ਮਾਨਸਿਕ ਤੌਰ 'ਤੇ ਕਮਜ਼ੋਰ ਛੋਟੇ ਭਰਾ 'ਤੇ ਟਿੱਪਣੀਆਂ ਕਰਦਾ ਸੀ। ਉਸ ਦੇ ਭਰਾ ਨੇ ਉਸ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ।