- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀ ਤੋਂ ਅਬੂ ਧਾਬੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ IX 415 (ਬੋਇੰਗ 737) ਅਬੂ ਧਾਬੀ ਲਈ ਉਡਾਣ ਭਰ ਚੁੱਕੀ ਸੀ ਅਤੇ 50 ਮਿੰਟ ਬਾਅਦ ਤਕਨੀਕੀ ਖ਼ਰਾਬੀ ਕਾਰਨ ਹਵਾ ’ਚੋਂ ਹੀ ਵਾਪਸ ਮੁੜਨਾ ਪਿਆ।

ਡਿਜ਼ੀਟਲ ਡੈਸਕ, ਕੋਚੀ : ਕੋਚੀ ਤੋਂ ਅਬੂ ਧਾਬੀ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਨੂੰ ਉਡਾਣ ਭਰਨ ਤੋਂ ਲਗਭਗ 50 ਮਿੰਟ ਬਾਅਦ ਤਕਨੀਕੀ ਖ਼ਰਾਬੀ ਕਾਰਨ ਹਵਾ ’ਚੋਂ ਹੀ ਵਾਪਸ ਮੁੜਨਾ ਪਿਆ। ਜਹਾਜ਼ ਦਾ ਆਇਲ ਪ੍ਰੈਸ਼ਰ ਡੇਂਜਰ ਜ਼ੋਨ ’ਚ ਪਹੁੰਚਣ ਤੋਂ ਬਾਅਦ ਕੇਰਲ ਦੇ ਕੋਚਿਨ ਇੰਟਰਨੈਸ਼ਨਲ ਏਅਰਪੋਰਟ ’ਤੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਕੋਚੀ ਤੋਂ ਅਬੂ ਧਾਬੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ IX 415 (ਬੋਇੰਗ 737) ਅਬੂ ਧਾਬੀ ਲਈ ਉਡਾਣ ਭਰ ਚੁੱਕੀ ਸੀ। ਟੇਕ-ਆਫ਼ ਤੋਂ ਲਗਭਗ 50 ਮਿੰਟ ਬਾਅਦ, ਜਦੋਂ ਜਹਾਜ਼ 36,000 ਫੁੱਟ ਦੀ ਉਚਾਈ ’ਤੇ ਉੱਡ ਰਿਹਾ ਸੀ, ਪਾਇਲਟ ਤੇ ਕੋ-ਪਾਇਲਟ ਨੇ ਦੇਖਿਆ ਕਿ ਆਇਲ ਪ੍ਰੈਸ਼ਰ ਡੇਂਜਰ ਜ਼ੋਨ ’ਚ ਪਹੁੰਚ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇੰਜਣ ਬੰਦ ਕਰ ਦਿੱਤਾ। ਇਸ ਤੋਂ ਬਾਅਦ ਜਹਾਜ਼ ਨੂੰ ਕੋਚੀ ਇੰਟਰਨੈਸ਼ਨਲ ਏਅਰਪੋਰਟ 'ਤੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਤੇਲ ਦੀ ਮਾਤਰਾ ਘਟਣ ਤੋਂ ਬਾਅਦ ਕ੍ਰੂ ਨੇ FORDEC ਜਾਂਚ ਕੀਤੀ ਸੀ।
ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਤੇਲ ਦੀ ਮਾਤਰਾ ਘਟਣ ਤੋਂ ਬਾਅਦ ਹੀ ਕ੍ਰੂ ਨੇ ਅਬੂ ਧਾਬੀ ਜਾਣ ਦੀ ਬਜਾਏ ਵਾਪਸ ਕੋਚੀ ਜਾਣ ਦਾ ਫ਼ੈਸਲਾ ਕਰ ਲਿਆ ਸੀ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਹਾਜ਼ ’ਚ ਇਹ ਤੇਲ ਨਾਲ ਸਬੰਧਤ ਸਮੱਸਿਆ ਕਿਉਂ ਪੈਦਾ ਹੋਈ।