ਹੁਣ ਟੈਕਸੀ ਚਲਾਉਣ ਵਾਲੇ ਹੀ ਹੋਣਗੇ ਮੁਨਾਫ਼ੇ ਦੇ ਅਸਲ ਮਾਲਕ; ਅਮਿਤ ਸ਼ਾਹ ਨੇ 'ਭਾਰਤ ਟੈਕਸੀ' ਦੇ ਸਾਰਥੀਆਂ ਲਈ ਖੋਲ੍ਹੇ ਪਟਾਰੇ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਹਿਕਾਰੀ ਮਾਡਲ ਦੀ ਕੈਬ ਸੇਵਾ ‘ਭਾਰਤ ਟੈਕਸੀ’ ਆਪਣੇ ਡਰਾਈਵਰਾਂ ਲਈ ਪ੍ਰਤੀ ਕਿੱਲੋਮੀਟਰ ਘੱਟੋ-ਘੱਟੋ ਅਧਾਰ ਕਿਰਾਇਆ ਯਕੀਨੀ ਬਣਾਏਗੀ। ਉਨ੍ਹਾਂ ਨੇ ਮੌਜੂਦਾ ਰਾਈਡ-ਹੇਲਿੰਗ ਏਗਰੀਗੇਟਰ ਕੰਪਨੀਆਂ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਮੁਨਾਫ਼ਾ ਵਧਾਉਣ ਲਈ ਜਾਣ-ਬੁੱਝ ਕੇ ਕੋਈ ਘੱਟੋ-ਘੱਟ ਮਿਆਰ ਤੈਅ ਨਹੀਂ ਕੀਤਾ, ਜਿਸ ਨਾਲ ਡਰਾਈਵਰਾਂ ਦੀ ਆਮਦਨ ਅਸਥਿਰ ਰਹਿੰਦੀ ਹੈ। ਸਰਕਾਰ ਦਾ ਟੀਚਾ ਦੋ ਸਾਲਾਂ ਦੌਰਾਨ 15 ਕਰੋੜ ਡਰਾਈਵਰਾਂ ਨੂੰ ਜੋੜਣਾ ਤੇ 3 ਸਾਲਾਂ ਦੇ ਅੰਦਰ ਦੇਸ਼ ਦੇ ਨਗਰ ਨਿਗਮ ਵਾਲੇ ਸਾਰੇ ਸ਼ਹਿਰਾਂ ਵਿਚ ਸੇਵਾ ਦਾ ਵਿਸਥਾਰ ਕਰਨਾ ਹੈ। ਇਸ ਸਮੇਂ ਇਹ ਸੇਵਾ ਐੱਨਸੀਆ
Publish Date: Tue, 24 Feb 2026 12:09 PM (IST)
Updated Date: Tue, 24 Feb 2026 12:11 PM (IST)

ਜਾਗਰਣ ਬਿਊਰੋ, ਨਵੀਂ ਦਿੱਲੀ : ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਹਿਕਾਰੀ ਮਾਡਲ ਦੀ ਕੈਬ ਸੇਵਾ ‘ਭਾਰਤ ਟੈਕਸੀ’ ਆਪਣੇ ਡਰਾਈਵਰਾਂ ਲਈ ਪ੍ਰਤੀ ਕਿੱਲੋਮੀਟਰ ਘੱਟੋ-ਘੱਟੋ ਅਧਾਰ ਕਿਰਾਇਆ ਯਕੀਨੀ ਬਣਾਏਗੀ। ਉਨ੍ਹਾਂ ਨੇ ਮੌਜੂਦਾ ਰਾਈਡ-ਹੇਲਿੰਗ ਏਗਰੀਗੇਟਰ ਕੰਪਨੀਆਂ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਮੁਨਾਫ਼ਾ ਵਧਾਉਣ ਲਈ ਜਾਣ-ਬੁੱਝ ਕੇ ਕੋਈ ਘੱਟੋ-ਘੱਟ ਮਿਆਰ ਤੈਅ ਨਹੀਂ ਕੀਤਾ, ਜਿਸ ਨਾਲ ਡਰਾਈਵਰਾਂ ਦੀ ਆਮਦਨ ਅਸਥਿਰ ਰਹਿੰਦੀ ਹੈ। ਸਰਕਾਰ ਦਾ ਟੀਚਾ ਦੋ ਸਾਲਾਂ ਦੌਰਾਨ 15 ਕਰੋੜ ਡਰਾਈਵਰਾਂ ਨੂੰ ਜੋੜਣਾ ਤੇ 3 ਸਾਲਾਂ ਦੇ ਅੰਦਰ ਦੇਸ਼ ਦੇ ਨਗਰ ਨਿਗਮ ਵਾਲੇ ਸਾਰੇ ਸ਼ਹਿਰਾਂ ਵਿਚ ਸੇਵਾ ਦਾ ਵਿਸਥਾਰ ਕਰਨਾ ਹੈ। ਇਸ ਸਮੇਂ ਇਹ ਸੇਵਾ ਐੱਨਸੀਆਰ ਤੇ ਗੁਜਰਾਤ ਦੇ ਰਾਜਕੋਟ ਵਿਚ ਚੱਲ ਰਹੀ ਹੈ।
ਦਿੱਲੀ ਵਿਚ ਸੋਮਵਾਰ ਨੂੰ ਕਰਵਾਏ ਗਏ ਭਾਰਤ ਟੈਕਸੀ ਦੇ ਸਾਰਥੀਆਂ (ਡਰਾਈਵਰਾਂ) ਨਾਲ ਸੰਵਾਦ ਪ੍ਰੋਗਰਾਮ ਵਿਚ ਸ਼ਾਹ ਨੇ ਸਪਸ਼ਟ ਕੀਤਾ ਕਿ ਭਾਰਤ ਟੈਕਸੀ ਦਾ ਟੀਚਾ ਨਿੱਜੀ ਕੰਪਨੀਆਂ ਵਾਂਗ ਵੱਧ ਤੋਂ ਵੱਧ ਮੁਨਾਫ਼ਾ ਕਮਾਉਣਾ ਨਹੀਂ ਹੈ, ਬਲਕਿ ਮਿਹਨਤ ਕਰਨ ਵਾਲਿਆਂ ਨੂੰ ਮੁਨਾਫ਼ੇ ਵਿਚ ਹਿੱਸੇਦਾਰ ਬਣਾਉਣਾ ਹੈ। ਦੂਜੇ ਸ਼ਬਦਾਂ ਵਿੱਚ, ‘ਸਾਰਥੀ’ ਨੂੰ ਕੰਪਨੀ ਦੇ ਮੁਨਾਫ਼ੇ ਦਾ ਮਾਲਕ ਬਣਾਉਣਾ ਹੈ। ਸ਼ਾਹ ਨੇ ਕਿਹਾ ਕਿ ਪਲੇਟਫਾਰਮ ਦੀ ਕੁਲ ਆਮਦਨ ਦਾ 80 ਫ਼ੀਸਦ ਹਿੱਸਾ ਡਰਾਈਵਰਾਂ ਨੂੰ ਉਨ੍ਹਾਂ ਵੱਲੋਂ ਤੈਅ ਕੀਤੀ ਦੂਰੀ ਦੇ ਅਧਾਰ 'ਤੇ ਵਾਪਸ ਕੀਤਾ ਜਾਵੇਗਾ, ਜਦਕਿ ਬਾਕੀ 20 ਫ਼ੀਸਦ ਸਹਿਕਾਰੀ ਪੂੰਜੀ ਦੇ ਰੂਪ ਵਿਚ ਰੱਖਿਆ ਜਾਵੇਗਾ। ਸ਼ੁਰੂਆਤੀ ਤਿੰਨ ਸਾਲਾਂ ਤੱਕ ਇਹ ਰਕਮ ਵਿਸਥਾਰ ਅਤੇ ਢਾਂਚਾ ਮਜ਼ਬੂਤ ਕਰਨ ਵਿਚ ਲੱਗੇਗੀ। ਇਸ ਤੋਂ ਬਾਅਦ ਵੀ ਲਾਭਾਂ ਦਾ ਇਹੀਓ ਅਨੁਪਾਤ ਰਹੇਗਾ। ਵਾਹਨ ਦੀ ਲਾਗਤ, ਈਂਧਣ ਖਰਚੇ ਅਤੇ ਘੱਟੋ-ਘੱਟ ਲਾਭ ਨੂੰ ਧਿਆਨ ਵਿਚ ਰੱਖ ਕੇ ਕਿਰਾਇਆ ਮਾਪਿਆ ਜਾਵੇਗਾ ਤੇ ਇਸ ਤੋਂ ਹੇਠਾਂ ਸੰਚਾਲਨ ਨਹੀਂ ਹੋਵੇਗਾ।
ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਪਹਿਲ ਵੱਡੇ ਸਹਿਕਾਰੀ ਅੰਦੋਲਨ ਦੇ ਤੌਰ ’ਤੇ ਵਿਕਸਤ ਕੀਤੀ ਜਾ ਰਹੀ ਹੈ, ਜਿਸ ਵਿਚ ਡਰਾਈਵਰ 500 ਰੁਪਏ ਦਾ ਸ਼ੇਅਰ ਲੈ ਕੇ ਸਹਿ-ਮਾਲਕ ਬਣ ਸਕਦੇ ਹਨ। ਭਵਿੱਖ ਵਿਚ ਬੋਰਡ ਆਫ ਡਾਇਰੈਕਟਰਜ਼ ਵਿਚ ਉਨ੍ਹਾਂ ਦੇ ਪ੍ਰਤੀਨਿਧੀਆਂ ਲਈ ਸਥਾਨ ਰਾਖਵੇਂ ਹੋਣਗੇ ਤਾਂ ਜੋ ਨੀਤੀ ਘੜਣ ਵਿਚ ਉਨ੍ਹਾਂ ਦੀ ਸਿੱਧੀ ਭਾਈਵਾਲੀ ਯਕੀਨੀ ਬਣਾਈ ਜਾ ਸਕੇ। ਨਿੱਜੀ ਏਗਰੀਗੇਟਰ ਕੰਪਨੀਆਂ ਦੇ ਮਾਡਲ 'ਤੇ ਟਿੱਪਣੀ ਕਰਦਿਆਂ ਸ਼ਾਹ ਨੇ ਕਿਹਾ ਕਿ ਉਹ ਕਮਿਸ਼ਨ 'ਤੇ ਕੰਮ ਕਰਦੀਆਂ ਹਨ, ਜਿੱਥੇ 25-30 ਫ਼ੀਸਦ ਕਟੌਤੀ ਆਮ ਹੈ। ਇਸ ਦੇ ਵਿਰੁੱਧ, ਭਾਰਤ ਟੈਕਸੀ ਕੋਈ ਕਮਿਸ਼ਨ ਨਹੀਂ ਲਵੇਗੀ। ਸਾਫ਼ ਹੈ ਕਿ ਘੱਟੋ-ਘੱਟ ਅਧਾਰ ਕਿਰਾਇਆ ਅਤੇ ਲਾਭ-ਭਾਈਵਾਲੀ ਮਾਡਲ ਅਸਰਦਾਰ ਢੰਗ ਨਾਲ ਲਾਗੂ ਹੋਣ ਨਾਲ ਇਹ ਏਗਰੀਗੇਟਰ ਕੰਪਨੀਆਂ ਲਈ ਚੁਣੌਤੀ ਬਣ ਸਕਦਾ ਹੈ।
ਸ਼ਾਹ ਨੇ ਸਹਿਕਾਰਤਾ ਦੀ ਸਫਲ ਮਿਸਾਲ ਦੇ ਤੌਰ ’ਤੇ ਅਮੂਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅਮੂਲ ਨੇ ਉਤਪਾਦਕਾਂ ਨੂੰ ਲਾਭ ਵਿਚ ਭਾਈਵਾਲੀ ਦਿੱਤੀ, ਉਸੇ ਤਰ੍ਹਾਂ ਭਾਰਤ ਟੈਕਸੀ ਇਸ ਖੇਤਰ ਵਿਚ ਕੰਮ ਕਰੇਗੀ। ਔਰਤਾਂ ਦੀ ਸੁਰੱਖਿਆ ਅਤੇ ਸ਼ਕਤੀਕਰਨ ਨੂੰ ਧਿਆਨ ਵਿਚ ਰੱਖਦਿਆਂ ‘ਸਾਰਥੀ ਦੀਦੀ’ ਫੀਚਰ ਬਾਰੇ ਵੀ ਐਲਾਨ ਕੀਤਾ ਗਿਆ। ਡਰਾਈਵਰ ਵੀਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਆਨਲਾਈਨ, ਕਾਲ ਸੈਂਟਰ ਅਤੇ ਹੋਰ ਜ਼ਰੀਏ ਨਾਲ ਤਿੰਨ-ਪੱਧਰੀ ਸ਼ਿਕਾਇਤ ਨਿਵਾਰਣ ਸਿਸਟਮ ਕਾਇਮ ਕੀਤਾ ਜਾਵੇਗਾ। ਸਾਰੀਆਂ ਨੀਤੀ ਅਧਾਰਤ ਤਬਦੀਲੀਆਂ ਦੀ ਜਾਣਕਾਰੀ ਐਪ ਨੋਟੀਫਿਕੇਸ਼ਨ ਜ਼ਰੀਏ ਪਹਿਲਾਂ ਹੀ ਦਿੱਤੀ ਜਾਵੇਗੀ। ਵਾਹਨ ਖਰੀਦਣ ਲਈ ਸਹਿਕਾਰੀ ਬੈਂਕਾਂ ਜ਼ਰੀਏ ਆਸਾਨ ਕਰਜ਼ਾ ਅਤੇ ਬੀਮਾ ਸਹੂਲਤ ਮੁਹੱਈਆ ਹੋਵੇਗੀ।
ਖ਼ੁਦ ਨੂੰ ਡਰਾਈਵਰ ਦੀ ਬਜਾਏ ‘ਸਾਰਥੀ’ ਕਹੋ
ਸ਼ਾਹ ਨੇ ਸੰਵਾਦ ਦੌਰਾਨ ਡਰਾਈਵਰਾਂ ਨੂੰ ਆਪਣੇ ਆਪ ਨੂੰ ‘ਡਰਾਈਵਰ’ ਦੀ ਬਜਾਏ ‘ਸਾਰਥੀ’ ਕਹਿਣ ਦਾ ਅਪੀਲ ਕੀਤੀ ਅਤੇ ਇਸ ਨੂੰ ਆਦਰ ਅਤੇ ਖ਼ੁੱਦਾਰੀ ਨਾਲ ਜੋੜਿਆ। ਇਸ ਦੌਰਾਨ ਉਨ੍ਹਾਂ ਮਹਾਭਾਰਤ ਵਿਚ ਭਗਵਾਨ ਕ੍ਰਿਸ਼ਨ ਦੀ ਭੂਮਿਕਾ ਦਾ ਜ਼ਿਕਰ ਕੀਤਾ। ਕਿਹਾ- "ਭਗਵਾਨ ਕ੍ਰਿਸ਼ਨ ਨੇ ਅਰਜੁਨ ਦਾ ਰਥ ਚਲਾਇਆ (ਸਾਰਥੀ ਬਣੇ) ਅਤੇ ਪੂਰੀ ਲੜਾਈ ਲੜੀ। ਯੁੱਧ ਤੋਂ ਬਾਅਦ ਅਰਜੁਨ ਨੇ ਉਨ੍ਹਾਂ ਦੇ ਚਰਨਾਂ ਨੂੰ ਛੋਹਿਆ। ਮਿਹਨਤ ਨਾਲ ਕੀਤਾ ਗਿਆ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ।"