IVF ਕਲੀਨਿਕਾਂ ਲਈ ਤਿਆਰ ਹੋਣਗੇ ਨਵੇਂ ਨਿਯਮ; ਰਾਸ਼ਟਰੀ ਮਹਿਲਾ ਕਮਿਸ਼ਨ ਨੇ ਗਠਿਤ ਕੀਤੀ ਉੱਚ ਪੱਧਰੀ ਕਮੇਟੀ ਤੇਜ਼ੀ ਨਾਲ ਵਧ ਰਹੇ ਫਰਟੀਲਿਟੀ ਸੈਕਟਰ 'ਚ ਗੜਬੜੀਆਂ ਦੀਆਂ ਚਿੰਤਾਵਾਂ ਦਰਮਿਆਨ IVF ਕਲੀਨਿਕਾਂ, ਸਹਾਇਕ ਪ੍ਰਜਨਨ ਤਕਨੀਕ ਕਲੀਨਿਕਾਂ ਅਤੇ ਅੰਡਾਣੂ-ਸ਼ੁਕਰਾਣੂ ਬੈਂਕਾਂ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਤੇ ਕਾਨੂੰਨਾਂ ਦੀ ਵਿਆਪਕ ਸਮੀਖਿਆ ਲਈ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇੱਕ ਉੱਚ ਪੱਧਰੀ ਮਾਹਿਰ ਕਮੇਟੀ ਬਣਾਈ ਹੈ। ਇਸ ਦਾ ਮਕਸਦ ਔਰਤਾਂ ਦੇ ਪ੍ਰਜਨਨ ਅਧਿਕਾਰਾਂ ਤੇ ਸਨਮਾਨ ਦੀ ਰੱਖਿਆ ਅਤੇ ਉਨ੍ਹਾਂ ਦੀ ਸੁਰੱਖਿਆ ਕਰਨਾ ਹੈ। ਇਸ ਕਮੇਟੀ ਦੀ ਪ੍ਰਧਾਨਗੀ ਦਿੱਲੀ ਹਾਈ ਕੋਰਟ ਦੀ ਸੇਵਾਮੁਕਤ ਜੱਜ ਆਸ਼ਾ ਮੇਨਨ ਕਰਨਗੇ। ਕਮਿਸ਼ਨ ਨੇ ਇੱਕ ਬਿਆਨ 'ਚ ਕਿਹਾ ਕਿ ਸਾਰੇ ਏਆਰਟੀ (ART) ਕਲੀਨਿਕਾਂ ਅਤੇ ਅੰਡਾਣੂ-ਸ਼ੁਕਰਾਣੂ ਬੈਂਕਾਂ ਲਈ ਹਾਲਾਂਕਿ
Publish Date: Sat, 11 Jul 2026 11:14 AM (IST)
Updated Date: Sat, 11 Jul 2026 11:15 AM (IST)
ਪੀ.ਟੀ.ਆਈ., ਨਵੀਂ ਦਿੱਲੀ - ਤੇਜ਼ੀ ਨਾਲ ਵਧ ਰਹੇ ਫਰਟੀਲਿਟੀ ਸੈਕਟਰ 'ਚ ਗੜਬੜੀਆਂ ਦੀਆਂ ਚਿੰਤਾਵਾਂ ਦਰਮਿਆਨ IVF ਕਲੀਨਿਕਾਂ, ਸਹਾਇਕ ਪ੍ਰਜਨਨ ਤਕਨੀਕ ਕਲੀਨਿਕਾਂ ਅਤੇ ਅੰਡਾਣੂ-ਸ਼ੁਕਰਾਣੂ ਬੈਂਕਾਂ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਤੇ ਕਾਨੂੰਨਾਂ ਦੀ ਵਿਆਪਕ ਸਮੀਖਿਆ ਲਈ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇੱਕ ਉੱਚ ਪੱਧਰੀ ਮਾਹਿਰ ਕਮੇਟੀ ਬਣਾਈ ਹੈ। ਇਸ ਦਾ ਮਕਸਦ ਔਰਤਾਂ ਦੇ ਪ੍ਰਜਨਨ ਅਧਿਕਾਰਾਂ ਤੇ ਸਨਮਾਨ ਦੀ ਰੱਖਿਆ ਅਤੇ ਉਨ੍ਹਾਂ ਦੀ ਸੁਰੱਖਿਆ ਕਰਨਾ ਹੈ। ਇਸ ਕਮੇਟੀ ਦੀ ਪ੍ਰਧਾਨਗੀ ਦਿੱਲੀ ਹਾਈ ਕੋਰਟ ਦੀ ਸੇਵਾਮੁਕਤ ਜੱਜ ਆਸ਼ਾ ਮੇਨਨ ਕਰਨਗੇ। ਕਮਿਸ਼ਨ ਨੇ ਇੱਕ ਬਿਆਨ 'ਚ ਕਿਹਾ ਕਿ ਸਾਰੇ ਏਆਰਟੀ (ART) ਕਲੀਨਿਕਾਂ ਅਤੇ ਅੰਡਾਣੂ-ਸ਼ੁਕਰਾਣੂ ਬੈਂਕਾਂ ਲਈ ਹਾਲਾਂਕਿ 'ਨੈਸ਼ਨਲ ਏਆਰਟੀ ਐਂਡ ਸਰੋਗੇਸੀ ਰਜਿਸਟਰੀ' ਦੇ ਤਹਿਤ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ, ਪਰ ਸਿਰਫ਼ ਨਿਯਮਾਂ ਦੀ ਪਾਲਣਾ ਕਰਨਾ ਹੀ ਅਨੈਤਿਕ ਤਰੀਕਿਆਂ ਨੂੰ ਰੋਕਣ ਲਈ ਕਾਫ਼ੀ ਨਹੀਂ ਰਿਹਾ ਹੈ।
ਫਰਟੀਲਿਟੀ ਸੈਕਟਰ 'ਚ ਮੈਡੀਕਲ ਟੂਰਿਜ਼ਮ ਵਧਣ ਕਾਰਨ ਭਾਰਤ ਦੇ ਕਾਨੂੰਨੀ ਸੁਰੱਖਿਆ ਉਪਾਵਾਂ ਦੀ ਸੰਭਾਵਿਤ ਉਲੰਘਣਾ ਨੂੰ ਲੈ ਕੇ ਵੀ ਚਿੰਤਾਵਾਂ ਪੈਦਾ ਹੋਈਆਂ ਹਨ। ਇਨ੍ਹਾਂ 'ਚ ਲਿੰਗ ਨਿਰਧਾਰਨ (ਭਰੂਣ ਟੈਸਟ) ਨੂੰ ਰੋਕਣ ਦੇ ਉਪਾਅ ਵੀ ਸ਼ਾਮਲ ਹਨ। ਕਮਿਸ਼ਨ ਅਨੁਸਾਰ, ਵੱਖ-ਵੱਖ ਰਾਜਾਂ 'ਚ ਇਲਾਜ ਦੇ ਇੱਕੋ ਜਿਹੇ ਪ੍ਰੋਟੋਕੋਲ ਨਾ ਹੋਣ ਕਾਰਨ ਔਰਤਾਂ ਨੂੰ ਗ਼ੈਰ-ਜ਼ਰੂਰੀ ਪ੍ਰਕਿਰਿਆਵਾਂ, ਦੇਖਭਾਲ ਦੇ ਅਸਮਾਨ ਮਿਆਰਾਂ ਅਤੇ ਆਰਥਿਕ ਸ਼ੋਸ਼ਣ ਤੋਂ ਬਚਾਉਣ ਲਈ ਇੱਕ ਮਜ਼ਬੂਤ ਨਿਗਰਾਨੀ ਦੀ ਲੋੜ ਮਹਿਸੂਸ ਕੀਤੀ ਗਈ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਇਹ ਕਮੇਟੀ ਅਸਿਸਟਿਡ ਰਿਪ੍ਰੋਡਕਟਿਵ ਟੈਕਨਾਲੋਜੀ ਐਕਟ-2021, ਸਰੋਗੇਸੀ ਐਕਟ-2021 ਅਤੇ 2026 'ਚ ਨੋਟੀਫਾਈ ਕੀਤੇ ਗਏ ਸਬੰਧਤ ਸੋਧ ਨਿਯਮਾਂ ਦੇ ਲਾਗੂ ਹੋਣ ਦੀ ਸਮੀਖਿਆ ਕਰੇਗੀ।
ਇਹ ਕਮੇਟੀ ਸਹਿਮਤੀ, ਪ੍ਰਾਈਵੇਸੀ ਅਤੇ ਬਾਇਓਲਾਜੀਕਲ ਟ੍ਰੇਸੀਬਿਲਟੀ ਨਾਲ ਜੁੜੇ ਮੌਜੂਦਾ ਸੁਰੱਖਿਆ ਉਪਾਵਾਂ ਦੀ ਜਾਂਚ ਕਰੇਗੀ, ਅਜਿਹੀਆਂ ਰੈਗੂਲੇਟਰੀ ਤੇ ਪ੍ਰਕਿਰਿਆਤਮਕ ਕਮੀਆਂ ਦੀ ਪਛਾਣ ਕਰੇਗੀ ਜਿਨ੍ਹਾਂ ਨਾਲ ਸ਼ੋਸ਼ਣ ਜਾਂ ਧੋਖਾਧੜੀ ਹੋ ਸਕਦੀ ਹੈ ਅਤੇ ਸੰਸਥਾਗਤ ਜਵਾਬਦੇਹੀ ਨੂੰ ਮਜ਼ਬੂਤ ਕਰਨ ਲਈ ਸੁਧਾਰਾਂ ਦੀ ਸਿਫ਼ਾਰਸ਼ ਕਰੇਗੀ। ਕਮੇਟੀ ART ਕਲੀਨਿਕਾਂ ਅਤੇ IVF ਕਲੀਨਿਕਾਂ ਲਈ SOP ਤੇ ਸਰਵੋਤਮ ਤਰੀਕੇ ਵੀ ਸੁਝਾਏਗੀ ਤਾਂ ਜੋ ਪੂਰੇ ਸੈਕਟਰ 'ਚ ਨੈਤਿਕ ਇਲਾਜ ਦੇ ਤਰੀਕਿਆਂ, ਸਟੈਂਡਰਡ ਕਲੀਨਿਕਲ ਪ੍ਰੋਟੋਕੋਲ ਅਤੇ ਵਧੇਰੇ ਪਾਰਦਰਸ਼ਤਾ ਨੂੰ ਉਤਸ਼ਾਹ ਦਿੱਤਾ ਜਾ ਸਕੇ। ਇਨ੍ਹਾਂ ਸੁਧਾਰਾਂ ਦਾ ਮਕਸਦ ਫਰਟੀਲਿਟੀ ਦਾ ਇਲਾਜ ਕਰਵਾਉਣ ਵਾਲੀਆਂ ਔਰਤਾਂ ਨੂੰ ਪ੍ਰਕਿਰਿਆ ਦੇ ਹਰ ਪੜਾਅ 'ਤੇ ਮਜ਼ਬੂਤ ਸੁਰੱਖਿਆ ਯਕੀਨੀ ਬਣਾਉਣਾ ਹੈ।
ਕਮੇਟੀ ਦੇ ਮੈਂਬਰ :- ਸਾਬਕਾ ਆਈਪੀਐਸ ਅਧਿਕਾਰੀ ਸੁੰਦਰੀ ਨੰਦਾ, NCW ਦੀ ਸਾਬਕਾ ਮੈਂਬਰ ਅਰਚਨਾ ਮਜੂਮਦਾਰ, NCW ਦੀ ਸਲਾਹਕਾਰ ਕਮੇਟੀ ਦੀ ਮੈਂਬਰ ਡਾ. ਸ਼ਿਪਰਾ ਧਰ, ਸੀਨੀਅਰ ਐਡਵੋਕੇਟ ਮਹਾਲਕਸ਼ਮੀ ਪਾਵਨੀ, ਸਫ਼ਦਰਜੰਗ ਹਸਪਤਾਲ ਦੇ ਡਾ. ਸਰਵੇਸ਼ ਟੰਡਨ, ਏਮਜ਼ ਦੀ ਇਸਤਰੀ ਰੋਗ ਮਾਹਿਰ ਡਾ. ਨੀਤਾ ਸਿੰਘ, ਸਮਾਜਿਕ ਵਰਕਰ ਡਾ. ਨਯਨਾ ਸਹਸ੍ਰਬੁੱਧੇ, ਫੈਡਰੇਸ਼ਨ ਆਫ਼ ਔਬਸਟੈਟ੍ਰਿਕ ਐਂਡ ਗਾਇਨੀਕੋਲਾਜੀਕਲ ਸੋਸਾਇਟੀਜ਼ ਆਫ਼ ਇੰਡੀਆ ਦੇ ਡਾ. ਰਜਨੀਕਾਂਤ ਕਾਂਟਰੈਕਟਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ART ਡਿਵੀਜ਼ਨ ਦਾ ਇੱਕ ਪ੍ਰਤੀਨਿਧੀ ਅਤੇ NCW ਦੀ ਸੀਨੀਅਰ ਕੋਆਰਡੀਨੇਟਰ ਕੰਚਨ ਖੱਟਰ ਇਸ ਕਮੇਟੀ 'ਚ ਸ਼ਾਮਲ ਹਨ।