ਸਾਈਬਰ ਠੱਗੀ ਦਾ ਨਵਾਂ ਤਰੀਕਾ: ਸਾਫਟਵੇਅਰ ਦਾ ਲਿੰਕ ਭੇਜ ਕੇ ਹੈਕ ਕੀਤਾ ਆਈਫੋਨ, ਖਾਤੇ 'ਚੋਂ ਉੱਡੇ 800 ਰੁਪਏ
ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਐਪਲ ਕੰਪਨੀ ਦੇ ਆਈਫੋਨ ’ਚ ਵੀ ਠੱਗਾਂ ਨੇ ਸੰਨ੍ਹ ਲਾ ਕੇ ਕਰੀਬ 800 ਲੋਕਾਂ ਨੂੰ ਠੱਗ ਲਿਆ। ਮੁੱਢਲੀ ਜਾਂਚ ’ਚ ਇਨ੍ਹਾਂ ਲੋਕਾਂ ਤੋਂ ਤਿੰਨ ਤੋਂ ਚਾਰ ਕਰੋੜ ਰੁਪਏ ਠੱਗੇ ਜਾਣੇ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ, ਪੁਲਿਸ ਨੇ ਜਾਂਚ ’ਚ ਇਹ ਰਕਮ ਕਈ ਕਰੋੜ ਤੱਕ ਪੁੱਜਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ।
Publish Date: Tue, 25 Aug 2026 10:42 AM (IST)
Updated Date: Tue, 25 Aug 2026 10:43 AM (IST)
ਜਾਸ, ਨਵੀਂ ਦਿੱਲੀ : ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਐਪਲ ਕੰਪਨੀ ਦੇ ਆਈਫੋਨ ’ਚ ਵੀ ਠੱਗਾਂ ਨੇ ਸੰਨ੍ਹ ਲਾ ਕੇ ਕਰੀਬ 800 ਲੋਕਾਂ ਨੂੰ ਠੱਗ ਲਿਆ। ਮੁੱਢਲੀ ਜਾਂਚ ’ਚ ਇਨ੍ਹਾਂ ਲੋਕਾਂ ਤੋਂ ਤਿੰਨ ਤੋਂ ਚਾਰ ਕਰੋੜ ਰੁਪਏ ਠੱਗੇ ਜਾਣੇ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ, ਪੁਲਿਸ ਨੇ ਜਾਂਚ ’ਚ ਇਹ ਰਕਮ ਕਈ ਕਰੋੜ ਤੱਕ ਪੁੱਜਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ।
ਪੁਲਿਸ ਨੇ ਇਸ ਮਾਮਲੇ ’ਚ ਰੋਹਣੀ ਦੇ ਦੀਪ ਵਿਹਾਰ ’ਚ ਐਪਲ ਕੇਅਰ ਨਾਂ ਨਾਲ ਚੱਲ ਰਹੇ ਕਾਲ ਸੈਂਟਰ ’ਤੇ ਛਾਪਾ ਮਾਰ ਕੇ ਹੈਦਰਾਬਾਦ ਨਿਵਾਸੀ ਗਿਰੋਹ ਦੇ ਸਰਗਨਾ ਵਿਸ਼ਣੂ ਸਮੇਤ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਐਕਸ-ਲਾਈਟ ਸਾਫਟਵੇਅਰ ਰਾਹੀਂ ਫੋਨ ’ਤੇ ਮੈਸੇਜ ਭੇਜਦੇ ਸਨ। ਇਸ ਮੈਸਜ ’ਤੇ ਕਲਿਕ ਕੀਤੇ ਜਾਣ ’ਤੇ ਠੱਗ ਫੋਨ ਨੂੰ ਕੁਝ ਦੇਰ ਲਈ ਹੈਕ ਕਰ ਕੇ ਲੋਕਾਂ ਦੇ ਖਾਤੇ ਤੋਂ ਰੁਪਏ ਉਡਾ ਰਹੇ ਸਨ। ਪੁਲਿਸ ਹੁਣ ਇਸ ਸਾਫਟਵੇਅਰ ਦੇ ਬਾਰੇ ਮਾਹਿਰਾਂ ਤੋਂ ਜਾਣਕਾਰੀ ਇਕੱਠੀ ਕਰ ਰਹੀ ਹੈ। ਠੱਗੀ ਲਈ ਮੁਲਜ਼ਮ ਆਈਫੋਨ ਧਾਰਕਾਂ ਦਾ ਡਾਟਾ ਆਨਲਾਈਨ ਲੈਂਦੇ ਸਨ।